ਇਨ੍ਹਾਂ mobile Accessories 'ਤੇ ਮਿਲ ਰਿਹੈ ਜ਼ਬਰਦਸਤ ਭਾਰੀ ਡਿਸਕਾਊਂਟ

06/23/2017 12:10:19 PM

ਜਲੰਧਰ- ਈ-ਕਾਮਰਸ ਵੈੱਬਸਾਈਟਸ ਗਾਹਕਾਂ ਲਈ ਵੱਖ-ਵੱਖ ਆਫਰਸ ਲੈ ਕੇ ਆ ਰਹੀਆਂ ਹਨ। ਪਿਛਲੇ ਦਿਨੀਂ ਆਨਲਾਈਨ ਸ਼ਾਪਿੰਗ ਸਾਈਟਸ ਨੇ ਗਾਹਕਾਂ ਲਈ ਕਈ ਸੇਲ ਆਯੋਜਿਤ ਕੀਤੀਆਂ ਜਿਨ੍ਹਾਂ 'ਚ ਐਕਸਚੇਂਜ ਆਫਰ, ਨੋ ਕਾਸਟ ਈ. ਐੱਮ. ਆਈ ਸਮੇਤ ਫਲੈਟ ਡਿਸਕਾਊਂਟ ਦਿੱਤਾ ਗਿਆ। ਇਸ 'ਚ ਫਲਿੱਪਕਾਰਟ, ਐਮਾਜ਼ਨ ਅਤੇ ਸ਼ਾਪਕਲੂਜ਼ ਵਰਗੀਆਂ ਈ-ਕਾਮਰਸ ਕੰਪਨੀਆਂ ਇਕ ਵਾਰ ਫਿਰ ਮੋਬਾਇਲ ਐਕਸੈਸਰੀਜ਼ 'ਤੇ ਕਈ ਸ਼ਾਨਦਾਰ ਆਫਰਸ ਲੈ ਕੇ ਆਈਆਂ ਹਨ। ਡਿਸਕਾਊਂਟ ਤੋ ਬਾਅਦ ਐਕਸੈਸਰੀਜ਼ 69 ਰੁਪਏ 'ਚ ਤਾਂ ਕੁੱਝ 99 ਰੁਪਏ 'ਚ ਖਰੀਦੇ ਜਾ ਸਕਦੇ ਹਨ। 

1. Stonx P3 ਪਾਵਰਬੈਂਕ 'ਤੇ 81 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲ ਕੀਮਤ 2,499 ਰੁਪਏ ਹੈ। ਡਿਸਕਾਊਟ ਤੋਂ ਬਾਅਦ ਇਹ ਪਾਵਰਬੈਂਕ 479 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

2. ਬਲੂਟੁੱਥ ਸਪੀਕਰ 'ਤੇ 57 ਫੀਸਦੀ ਦਾ ਆਫ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ 638 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲ ਕੀਮਤ 1,499 ਰੁਪਏ ਹੈ।

3. ਫੋਟੋਗਰਾਫੀ ਦਾ ਸ਼ੌਕ ਰੱਖਣ ਵਾਲੇ ਯੂਜ਼ਰਸ ਲਈ ਸੈਲਫੀ ਸਟਿੱਕ 'ਤੇ 90 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ 99 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲ ਕੀਮਤ 999 ਰੁਪਏ ਹੈ।

4. DOMO nHance VRF2 3D Video VR ਹੈਂਡਸੈੱਟ 'ਤੇ 92 ਫੀਸਦੀ ਦਾ ਆਫ ਦਿੱਤਾ ਜਾ ਰਿਹਾ ਹੈ। 5,490 ਰੁਪਏ ਦੇ ਇਸ ਹੈਂਡਸੈਟ ਨੂੰ ਸਿਰਫ 449 ਰੁਪਏ 'ਚ ਖਰੀਦਿਆ ਜਾ ਸਕਦਾ ਹੈ ।

5. ਸਮਾਰਟਫੋਨ ਨੂੰ ਪ੍ਰੋਟੈਕਟ ਕਰਨ ਲਈ ਟੈਂਪਰਡ ਗਲਾਸ 'ਤੇ 93 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦੀ ਅਸਲ ਕੀਮਤ 999 ਰੁਪਏ ਹੈ ਜਿਸ ਨੂੰ ਡਿਸਕਾਉਂਟ ਤੋਂ ਬਾਅਦ 69 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

6. ਮੋਬਾਇਲ ਕਵਰ 'ਤੇ 88 ਫੀਸਦੀ ਤੱਕ ਦਾ ਆਫ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਸ ਨੂੰ 60 ਰੁਪਏ 'ਚ ਖਰੀਦਿਆ ਜਾ ਸਕਦਾ ਹੈ।


Related News