ਐਪਲ ਵਾਚ ਯੂਜ਼ਰਜ਼ ਲਈ ਭਾਰਤ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

07/25/2022 9:49:09 PM

ਨਵੀਂ ਦਿੱਲੀ :  ਭਾਰਤ ਸਰਕਾਰ ਨੇ watchOS 8.7 ਤੋਂ ਹੇਠਲੇ ਓ. ਐੱਸ. ਵਰਜ਼ਨ ’ਤੇ ਚੱਲਣ ਵਾਲੀਆਂ ਐਪਲ ਵਾਚ ਯੂਜ਼ਰਜ਼ ਲਈ ਇਕ ਵੱਡੀ ਚਿਤਾਵਨੀ ਜਾਰੀ ਕੀਤੀ ਹੈ। ਅਜਿਹੇ ਐਪਲ ਵਾਚ ਯੂਜ਼ਰਜ਼ ਇਕ ਗੰਭੀਰ ਖਤਰੇ ਦੇ ਵਿਚਾਲੇ ਹਨ। ਐਪਲ ਵਾਚ ’ਚ ਮਿਲੀਆਂ ਕਮਜ਼ੋਰੀਆਂ ਦਾ ਕੋਈ ਵੀ ਸਾਈਬਰ ਅਟੈਕਰ ਫਾਇਦਾ ਚੁੱਕ ਸਕਦਾ ਹੈ। ਰਿਪੋਰਟਾਂ ਮੁਤਾਬਕ ਐਪਲ ਨੇ ਵੀ ਆਪਣੇ ਸਪੋਰਟ ਪੇਜ ’ਤੇ ਪੁਰਾਣੇ ਵਰਜ਼ਨ ’ਤੇ ਚੱਲਣ ਵਾਲੀ ਵਾਚ ’ਚ ਆਈਆਂ ਕਮਜ਼ੋਰੀਆਂ ਦੀ ਪੁਸ਼ਟੀ ਕੀਤੀ ਹੈ। ਉਥੇ ਹੀ, ਸਰਕਾਰ ਨੇ ਇਸ ਤੋਂ ਬਚਣ ਦਾ ਤਰੀਕਾ ਵੀ ਦੱਸਿਆ ਹੈ। ਸਰਕਾਰ ਦੇ ਸੁਝਾਅ ਦੇ ਅਨੁਸਾਰ ਪੁਰਾਣੇ ਵਰਜ਼ਨ ’ਤੇ ਐਪਲ ਵਾਚ ਚਲਾਉਣ ਵਾਲੇ ਯੂਜ਼ਰਜ਼ ਯਾਨੀ watchOS 8.7 ’ਤੇ ਅਪਡੇਟ ਕਰ ਲੈਣ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-in) ਨੇ ਐਪਲ ਵਾਚ ’ਚ ਆਏ ਦਰਪੇਸ਼ ਗੰਭੀਰ ਖਤਰੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕਿਆ ਵੱਡਾ ਕਦਮ, 3 ਪੁਲਸ ਮੁਲਾਜ਼ਮ ਕੀਤੇ ਮੁਅੱਤਲ

CERT-in ਨੇ ਦੱਸਿਆ ਗੰਭੀਰ ਖ਼ਤਰਾ

ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-in) ਨੇ ਇਕ ਅਤਿਸੰਵੇਦਨਸ਼ੀਲ ਨੋਟ ਜਾਰੀ ਕੀਤਾ ਹੈ। ਇਸ ’ਚ ਕਿਹਾ ਗਿਆ ਹੈ ਕਿ watchOS 8.7 ਤੋਂ ਹੇਠਲੇ ਵਰਜ਼ਨ ’ਤੇ ਚੱਲਣ ਵਾਲੀ ਐਪਲ ਵਾਚ ਕਈ ਕਮਜ਼ੋਰੀਆਂ ਤੋਂ ਪ੍ਰਭਾਵਿਤ ਹਨ। ਸਾਈਬਰ ਸੁਰੱਖਿਆ ਲਈ ਨੋਡਲ ਏਜੰਸੀ ਨੇ ਇਸ ਨੂੰ ਉੱਚ ਗੰਭੀਰਤਾ ਦੀ ਰੇਟਿੰਗ ਦਿੱਤੀ ਹੈ। ਇਹ ਕਮਜ਼ੋਰੀਆਂ ਸਾਈਬਰ ਹਮਲਾਵਰ ਨੂੰ ਮਨਮਰਜ਼ੀ ਵਾਲੇ ਕੋਡ ਨੂੰ ਲਾਗੂ ਕਰਨ ਅਤੇ ਟਾਰਗੈੱਟ ਕੀਤੀ ਗਈ ਸਮਾਰਟਵਾਚ ’ਤੇ ਐਪਲ ਦੀਆਂ ਸੁਰੱਖਿਆ ਪਾਬੰਦੀਆਂ ਤੋਂ ਵੀ ਬਚ ਕੇ ਨਿਕਲ ਸਕਦਾ ਹੈ। 

 


Manoj

Content Editor

Related News