ਫਲਿੱਪਕਾਰਟ ''ਤੇ ਇਸ ਸਮਾਰਟਫੋਨ ''ਤੇ ਮਿਲ ਰਿਹਾ ਹੈ 11000 ਰੁਪਏ ਤੱਕ ਦਾ ਐਕਸਚੇਂਜ ਆਫਰ

Thursday, Jun 15, 2017 - 04:02 PM (IST)

ਫਲਿੱਪਕਾਰਟ ''ਤੇ ਇਸ ਸਮਾਰਟਫੋਨ ''ਤੇ ਮਿਲ ਰਿਹਾ ਹੈ 11000 ਰੁਪਏ ਤੱਕ ਦਾ ਐਕਸਚੇਂਜ ਆਫਰ

ਜਲੰਧਰ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਬਿਲਕੁਲ ਸਹੀ ਮੌਕਾ ਹੈ, ਜਦੋਂ ਤੁਸੀਂ ਘੱਟ ਕੀਮਤ 'ਚ ਦਮਦਾਰ ਸਮਾਰਟਫੋਨ ਖਰੀਦ ਸਕਦੇ ਹੋ। ਅਸਲ 'ਚ ਆਨਲਾਈਨ ਸ਼ਾਪਿੰਗ ਫਲਿੱਪਕਾਰਟ 'ਚ ਪੈਨਾਸੋਨਿਕ ਦੇ ਨਵੇਂ ਏਲੁਗਾ ਰੇ ਮੈਕਸ ਸਮਾਰਟਫੋਨ 'ਤੇ ਸ਼ਾਨਦਾਰ ਆਫਰ ਮਿਲ ਰਿਹਾ ਹੈ। ਇਹ ਆਫਰ ਪੈਨਾਸੋਨਿਕ ਏਲੁਗਾ ਰੇ ਮੈਕਸ ਸਮਾਰਟਫੋਨ ਦੇ 4 ਜੀ. ਬੀ. ਵੇਰੀਅੰਟ 'ਤੇ ਉਪਲੱਬਧ ਹੈ। ਇਸ ਆਫਰ ਦੇ ਤਹਿਤ ਸਮਾਰਟਫੋਨ 'ਤੇ 11,000 ਰੁਪਏ ਦਾ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ, ਯੂਜ਼ਰਸ ਆਪਣੇ ਪੁਰਾਣੇ ਸਮਾਰਟਫੋਨ ਦੇ ਬਦਲੇ ਇਸ ਸਮਾਰਟਫੋਨ ਨੂੰ ਸਿਰਫ 999 ਰੁਪਏ ਦੇ ਕੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 500 ਰੁਪਏ ਦਾ ਡਿਸਕਾਊਂਟ ਆਫਰ ਵੀ ਮਿਲ ਰਿਹਾ ਹੈ। ਨਾਲ ਹੀ ਇਸ ਸਮਾਰਟਫੋਨ ਨੂੰ 5M9 'ਚ ਵੀ ਖਰੀਦ ਸਕਦੇ ਹੋ। 
1. ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਜਾਣਾ ਹੋਵੇਗਾ।
2. ਇਸ ਤੋਂ ਬਾਅਦ ਸਰਚ ਵਾਰ 'ਚ Panasonic Eluga Ray Max ਟਾਈਪ ਕਰਨਾ ਹੋਵੇਗਾ, ਜੋ ਆਫਰ ਸਭ ਤੋਂ ਪਹਿਲਾਂ ਆਵੇ ਉਸ 'ਤੇ ਕਲਿੱਕ ਕਰ ਦਿਓ।
3. ਜਿੱਥੋਂ ਇਸ ਫੋਨ ਨੂੰ ਖਰੀਦਿਆ ਜਾ ਸਕਦਾ ਹੈ।
ਇਸ ਫੋਨ ਦੀ ਕੀਮਤ 12,499 ਰੁਪੇ ਹੈ। ਇਸ ਨੂੰ ਮੇਟਲ ਯੂਨੀਬਾਡੀ ਡਿਜ਼ਾਈਨ ਨਾਲ ਬਣਾਇਆ ਗਿਆ ਹੈ। 
Panasonic Eluga Ray Max ਦੇ ਫੀਚਰਸ -
ਇਸ 'ਚ 5.2 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ, ਜਿਸ 'ਤੇ ਗੋਰਿਲਾ ਗਲਾਸ 3 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ 1.4 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ ਅਤੇ 4 ਜੀ. ਬੀ. ਰੈਮ ਨਾਲ ਲੈਸ ਹੈ। ਇਸ ਦੀ ਇੰਟਰਨਲ ਮੈਮਰੀ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ ਡਿਊਲ-ਐੱਲ. ਈ. ਡੀ. ਫਲੈਸ਼ ਨਾਲ ਲੈਸ ਹੈ। ਨਾਲ ਹੀ ਵਾਈਡ-ਐਂਗਲ ਲੈਂਸ ਅਤੇ ਫਰੰਟ ਫਲੈਸ਼ ਨਾਲ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਨਾਲ ਬਟਨ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਇਸ 'ਚ ਕਵਿੱਕ ਚਾਰਜ 3.0 ਫਾਸਟ ਚਾਰਜਿੰਗ ਨਾਲ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News