ਥਾਰ ਪ੍ਰੇਮੀਆਂ ਲਈ ਖ਼ੁਸ਼ਖਬਰੀ! ਆ ਰਹੀ ਨਵੀਂ ਦਮਦਾਰ SUV, ਜਾਣੋ ਐਡਵਾਂਸ ਫੀਚਰਸ

Friday, Sep 12, 2025 - 03:13 PM (IST)

ਥਾਰ ਪ੍ਰੇਮੀਆਂ ਲਈ ਖ਼ੁਸ਼ਖਬਰੀ! ਆ ਰਹੀ ਨਵੀਂ ਦਮਦਾਰ SUV, ਜਾਣੋ ਐਡਵਾਂਸ ਫੀਚਰਸ

ਗੈਜੇਟ ਡੈਸਕ- ਭਾਰਤੀ ਬਾਜ਼ਾਰ 'ਚ ਨੌਜਵਾਨਾਂ ਦੀ ਮਨਪਸੰਦ ਆਫ-ਰੋਡ SUV ਮਹਿੰਦਰਾ ਥਾਰ (3-ਡੋਰ) ਜਲਦ ਹੀ ਨਵੇਂ ਰੂਪ ਅਤੇ ਨਵੇਂ ਫੀਚਰਾਂ ਨਾਲ ਲਾਂਚ ਹੋਣ ਲਈ ਤਿਆਰ ਹੈ। ਕੰਪਨੀ ਸਤੰਬਰ 2025 ਦੇ ਅੰਤ ਤੱਕ ਇਸ ਦਾ ਫੇਸਲਿਫਟ ਮਾਡਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵੀਂ ਥਾਰ 'ਚ ਵੱਡਾ ਡਿਸਪਲੇਅ, ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਤੇ ਸਟਾਈਲਿਸ਼ ਡਿਜ਼ਾਇਨ ਅਪਡੇਟ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : EMI ਨਹੀਂ ਭਰੀ ਤਾਂ Lock ਹੋ ਜਾਵੇਗਾ ਤੁਹਾਡਾ ਫੋਨ, RBI ਕਰ ਰਿਹਾ ਤਿਆਰੀ

ਖ਼ਾਸ ਫੀਚਰ

  • ਨਵਾਂ ਵੱਡਾ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ
  • ਅਪਡੇਟ ਡਰਾਈਵਰ ਡਿਸਪਲੇਅ
  • ਇਲੈਕਟ੍ਰਿਕ ਪਾਵਰ ਸਟੀਅਰਿੰਗ ਵੀਲ
  • 360-ਡਿਗਰੀ ਕੈਮਰਾ
  • ਵੈਂਟੀਲੇਟਡ ਫਰੰਟ ਸੀਟਾਂ
  • ਐਮਬੀਅੰਟ ਲਾਈਟਿੰਗ
  • ਵਾਇਰਲੈਸ ਫੋਨ ਚਾਰਜਰ
  • ਰਿਅਰ ਡਿਸਕ ਬ੍ਰੇਕ
  • ਲੇਵਲ-2 ADAS (ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ)

ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ

ਬਾਹਰੀ ਡਿਜ਼ਾਈਨ

ਨਵੀਂ ਥਾਰ ਦਾ ਡਿਜ਼ਾਈਨ ਵੀ ਕਾਫ਼ੀ ਬਦਲ ਗਿਆ ਹੈ। ਇਸ 'ਚ ਨਵਾਂ ਡਬਲ-ਸਟੈਕਡ ਸਲੈਟਸ ਗਰਿੱਲ, ਅਪਡੇਟ ਬੰਪਰ, ਨਵੇਂ LED ਹੈੱਡਲੈਂਪਸ, ਨਵੇਂ ਅਲਾਏ ਵੀਲ ਅਤੇ ਨਵਾਂ ਰਿਅਰ ਬੰਪਰ ਸ਼ਾਮਲ ਹੋਣਗੇ। ਕੰਪਨੀ ਕੁਝ ਨਵੀਆਂ ਰੰਗ ਸਕੀਮਾਂ ਵੀ ਪੇਸ਼ ਕਰ ਸਕਦੀ ਹੈ। ਇਸ ਵੇਲੇ ਥਾਰ 5 ਰੰਗਾਂ 'ਚ ਮਿਲਦੀ ਹੈ– ਡੀਪ ਗ੍ਰੇ, ਰੈੱਡ ਰੇਜ਼, ਐਵਰੇਸਟ ਵਾਈਟ, ਡੈਜ਼ਰਟ ਫਿਊਰੀ, ਡੀਪ ਫਾਰੈਸਟ ਅਤੇ ਸਟੀਲਥ ਬਲੈਕ।

ਇੰਜਨ ਵਿਕਲਪ

  • ਨਵੀਂ ਥਾਰ ਦੇ ਇੰਜਨ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। ਖਰੀਦਾਰਾਂ ਨੂੰ ਤਿੰਨ ਵਿਕਲਪ ਮਿਲਣਗੇ:
  • 2.0 ਲੀਟਰ ਟਰਬੋ ਪੈਟਰੋਲ (152 BHP)
  • 1.5 ਲੀਟਰ ਟਰਬੋ ਡੀਜ਼ਲ (119 BHP)
  • 2.2 ਲੀਟਰ ਟਰਬੋ ਡੀਜ਼ਲ (130 BHP)
  • SUV ਪਹਿਲਾਂ ਵਾਂਗ ਹੀ RWD ਅਤੇ 4WD ਦੋਵੇਂ ਵਿਕਲਪਾਂ 'ਚ ਉਪਲਬਧ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News