Tesla ਨੂੰ ਭਾਰਤ ’ਚ 3 ਹੋਰ ਮਾਡਲ ਲਾਂਚ ਕਰਨ ਦੀ ਮਿਲੀ ਮਨਜ਼ੂਰੀ
Tuesday, Dec 14, 2021 - 12:48 PM (IST)
ਆਟੋ ਡੈਸਕ– ਅਮਰੀਕੀ ਕੰਪਨੀ ਟੈਸਲਾ ਨੂੰ ਭਾਰਤ ’ਚ ਤਿੰਨ ਹੋਰ ਮਾਡਲ ਵੇਚਣ ਦੀ ਮਨਜ਼ੂਰੀ ਮਿਲ ਗਈ ਹੈ। ਇਸਦੇ ਨਾਲ ਹੀ ਕੰਪਨੀ ਦੇ ਭਾਰਤ ’ਚ ਵਿਕਣ ਵਾਲੇ ਮਾਡਲਾਂ ਦੀ ਗਿਣਤੀ 7 ਹੋ ਜਾਵੇਗੀ। ‘ਦਿ ਹਿੰਦੂ ਬਿਜ਼ਨੈਸਲਾਈਨ’ ਦੀ ਇਕ ਰਿਪੋਰਟ ਮੁਤਾਬਕ, ਕੇਂਦਰ ਦੁਆਰਾ ਕੰਟਰੋਲ ਕੀਤੀ ਜਾਣ ਵਾਲੀ ਵਾਹਨ ਸੇਵਾ (Vahan Sewa) ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਤਹਿਤ ਅਮਰੀਕਾ ਦੀ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਦੀ ਭਾਰਤੀ ਸਬਸੀਅਡਰੀ ਨੂੰ 3 ਹੋਰ ਹੋਮੋਲੋਗੇਸ਼ਨ ਸਰਟੀਫਿਕੇਟਸ ਯਾਨੀ ਮਾਣਤਾ ਮਿਲ ਗਈ ਹੈ। ਹਾਲਾਂਕਿ, ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਕਿਹੜੇ ਮਾਡਲਾਂ ਨੂੰ ਮਨਜ਼ੂਰੀ ਮਿਲੀ ਹੈ।
ਹੋਮੋਲੋਗੇਸ਼ਨ ਇਹ ਪ੍ਰਮਾਣਿਤ ਕਰਨ ਦੀ ਇਕ ਪ੍ਰਕਿਰਿਆ ਹੈ ਕਿ ਵਾਹਨ ਸੜਕ ’ਤੇ ਚੱਲਣ ਯੋਗ ਹੈ ਅਤੇ ਸਰਕਾਰ ਦੁਆਰਾ ਤੈਅ ਸਾਰੇ ਰੈਗੁਲੇਸ਼ੰਸ ਦੇ ਕੰਪਲਾਇੰਸ ’ਚ ਹਨ। ਸ਼ਿਪਿੰਗ, ਰੋਡ ਅਤੇ ਟ੍ਰਾਂਸਪੋਰਟ ਹਾਈਵੇਜ਼ ਮਿਨੀਸਟਰੀ ਭਾਰਤ ’ਚ ਵਾਹਨਾਂ ਦੇ ਹੋਮੋਲੋਗੇਸ਼ਨ ਲਈ ਜਵਾਬਦੇਹ ਹੈ।
ਇਹ ਵੀ ਪੜ੍ਹੋ– ਹੁੰਡਈ ਦੀ ਵੱਡੀ ਯੋਜਨਾ: 2028 ਤਕ ਭਾਰਤੀ ਬਾਜ਼ਾਰ ’ਚ ਉਤਾਰੇਗੀ 6 ਨਵੀਆਂ ਇਲੈਕਟ੍ਰਿਕ ਕਾਰਾਂ
ਇੰਪੋਰਟ ਡਿਊਟੀ ਘਟਾਉਣ ਦੀ ਮੰਗ ਟੈਸਲਾ ਕਰ ਰਹੀ
ਟੈਸਲਾ ਨੇ 2021 ’ਚ ਆਪਣੀ ਭਾਰਤੀ ਸਬਸੀਅਡਰੀ ਦੀ ਸਥਾਪਨਾ ਕੀਤੀ ਸੀ ਪਰ ਉਸਨੇ ਦੇਸ਼ ’ਚ ਵਾਹਨ ਉਤਾਰਨ ਜਾਂ ਲਾਂਚ ਲਈ ਕੋਈ ਟਾਈਮਲਾਈਨ ਨਹੀਂ ਦੱਸੀ ਸੀ। ਏਲਨ ਮਸਕ ਦੀ ਕੰਪਨੀ ਇਲੈਕਟ੍ਰਿਕਲ ਵਾਹਨ (ਈ.ਵੀ.) ’ਤੇ ਲੱਗਣ ਵਾਲੀ ਇੰਪੋਰਟ ਡਿਊਟੀਜ਼ ਘਟਾਉਣ ਲਈ ਕੇਂਦਰ ਸਰਾਕਰ ’ਚ ਲਾਬੀਇੰਗ ਕਰ ਰਹੀ ਹੈ, ਜਦਕਿ ਸਰਕਾਰ ਇਸਦੇ ਬਦਲੇ ਈ.ਵੀ. ਮੈਨਿਊਫੈਕਚਰਿੰਗ ਦੇ ਘਰੇਲੂ ਪ੍ਰੋਡਕਸ਼ਨ ’ਤੇ ਜ਼ੋਰ ਦੇ ਰਹੀ ਹੈ।
ਕੰਪਨੀ ਦੇ ਪ੍ਰਸਤਾਵ ’ਤੇ ਸਰਕਾਰ ਕਰ ਰਹੀ ਵਿਚਾਰ
ਨੀਤੀ ਆਯੋਗ ਦੇ ਚੀਫ ਐਗਜ਼ੀਕਿਊਟਿਵ ਅਫ਼ਸਰ ਅਮਿਤਾਭ ਕਾਂਤ ਨੇ ਹਾਲ ਹੀ ’ਚ ਕਿਹਾ ਸੀ ਕਿ ਸਰਕਾਰ ਭਾਰਤ ’ਚ ਐਂਟਰੀ ਲਈ ਇੰਪੋਰਟ ਡਿਊਟੀ ਘਟਾਉਣ ਦੇ ਟੈਸਲੇ ਦੇ ਪ੍ਰਸਤਾਵ ’ਤੇ ਵਿਚਾਰ ਕਰ ਰਹੀ ਹੈ। ਕਾਂਤ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਸੀ, ‘ਟੈਸਲਾ ਦੇ ਡਿਊਟੀ ’ਚ ਕਟੌਤੀ ਦਾ ਪ੍ਰਸਤਾਵ ਇੰਟਰ-ਮਿਨੀਸਟ੍ਰੀਅਲ ਕਮੇਟ ’ਚ ਵਿਚਾਰ ਅਧੀਨ ਹੈ। ਹੁਣ ਇਲੈਕਟ੍ਰਿਕ ਵਾਹਨ ਨੂੰ ਲਗਜ਼ਰੀ ਵਾਹਨ ਦੇ ਰੂਪ ’ਚ ਵੇਖਣਾ ਚੈਲੇਂਜ ਹੈ, ਜਿਸ ਦੀ ਲਾਗਤ 40,000 ਡਾਲਰ ਆਉਂਦੀ ਹੈ।’
ਇਹ ਵੀ ਪੜ੍ਹੋ– 2023 ਤਕ ਲਾਂਚ ਹੋਵੇਗੀ ਕਿਫਾਇਤੀ ਰੇਂਜ ਵਾਲੀ ਐੱਮ.ਜੀ. ਦੀ ਇਲੈਕਟ੍ਰਿਕ ਕਾਰ
40,000 ਡਾਲਰ ਤੋਂ ਮਹਿੰਗੀਆਂ ਕਾਰਾਂ ’ਤੇ ਲਗਦੀ ਹੈ 100 ਫੀਸਦੀ ਇੰਪੋਰਟ ਡਿਊਟੀ
ਭਾਰਤ 40,000 ਡਾਲਰ (30 ਲੱਖ ਰੁਪਏ) ਤੋਂ ਜ਼ਿਆਦਾ ਕੀਮਤ ਦੀਆਂ ਆਯਾਤ ਕਾਰਾਂ ਲਈ ਬੀਮਾ ਅਤੇ ਸ਼ਿਪਿੰਗ ਖਰਚਿਆਂ ਸਮੇਤ 100 ਫੀਸਦੀ ਟੈਕਸ ਲਗਾਉਂਦਾ ਹੈ। ਉਥੇ ਹੀ 40,000 ਡਾਲਰ ਤੋਂ ਘੱਟ ਕੀਮਤ ਦੀਆਂ ਕਾਰਾਂ ’ਤੇ 60 ਫੀਸਦੀ ਟੈਕਸ ਲਗਦਾ ਹੈ। 39,999 ਡਾਲਰ (ਕਰੀਬ 30 ਲੱਖ ਰੁਪਏ) ਦੇ ਗਲੋਬਲ ਪ੍ਰਾਈਜ਼ ਟੈਗ ਦੇ ਨਾਲ, ਟੈਸਲਾ ਦੇ ਲੋਕਪ੍ਰਸਿੱਧ ਮਾਡਲ 3 ਦੀ ਕੀਮਤ 40,000 ਡਾਲਰ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ ਅਤੇ ਇਸ ਲਈ, ਇਸ ’ਤੇ 100 ਫੀਦੀ ਇੰਪੋਰਟ ਡਿਊਟੀ ਲੱਗਦੀ ਹੈ।
ਇਹ ਵੀ ਪੜ੍ਹੋ– ਰਾਇਲ ਐਨਫੀਲਡ ਨੇ ਵਿਖਾਈ Hunter 350 ਦੀ ਝਲਕ, ਜਾਣੋ ਕਦੋਂ ਹੋਵੇਗੀ ਲਾਂਚ