ਟੈਲੀਗ੍ਰਾਮ ਮਤਲਬ ਤੁਹਾਡੀ ਜੇਬ ''ਚ ਪਿਆ ਡਾਰਕ ਵੈੱਬ

Monday, Sep 02, 2024 - 12:07 PM (IST)

ਟੈਲੀਗ੍ਰਾਮ ਮਤਲਬ ਤੁਹਾਡੀ ਜੇਬ ''ਚ ਪਿਆ ਡਾਰਕ ਵੈੱਬ

ਨਵੀਂ ਦਿੱਲੀ- ਸਾਈਬਰ ਸੁਰੱਖਿਆ ਪੋਡਕਾਸਟਰ ਪੈਟਰਿਕ ਗ੍ਰੇਨ ਸੋਸ਼ਲ ਮੈਸੇਂਜਰ ਐਪ ਟੈਲੀਗ੍ਰਾਮ ਨੂੰ ਜੇਬ 'ਚ ਪਿਆ ਡਾਰਕ ਵੈੱਬ ਦੱਸਦੇ ਹਨ।ਫਰਾਂਸ ਵਿਚ ਟੈਲੀਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਪਾਵੇਲ ਦੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਟੈਲੀਗ੍ਰਾਮ ਨੂੰ ਨਿਯਮਾਂ ਦੇ ਦਾਇਰੇ ਵਿਚ ਲਿਆਉਣ ਲਈ ਪੂਰੀ ਦੁਨੀਆ 'ਚ ਬਹਿਸ ਛਿੜ ਗਈ ਹੈ।ਫਰਾਂਸ 'ਚ ਦੁਰੋਵ 'ਤੇ ਟੈਲੀਗ੍ਰਾਮ 'ਤੇ ਗੈਰ-ਕਾਨੂੰਨੀ ਲੈਣ-ਦੇਣ, ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ, ਧੋਖਾਧੜੀ ਅਤੇ ਬੱਚਿਆਂ ਦੀਆਂ ਜਿਨਸੀ ਸ਼ੋਸ਼ਣ ਨਾਲ ਸਬੰਧਤ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿਸ ਤੱਕ ਤੁਸੀਂ ਸਿਰਫ਼ ਵਿਸ਼ੇਸ਼ ਸਾਫਟਵੇਅਰ ਅਤੇ ਪੁਰਾਣੀ ਜਾਣਕਾਰੀ ਰਾਹੀਂ ਹੀ ਪਹੁੰਚ ਸਕਦੇ ਹੋ। 2011 'ਚ ਸਿਲਕ ਰੋਡ ਮਾਰਕੀਟ ਪਲੇਸ ਦੀ ਸ਼ੁਰੂਆਤ ਤੋਂ ਬਾਅਦ ਹੀ ਵੈੱਬਸਾਈਟਾਂ ਦੀ ਇਕ ਅਜਿਹੀ ਲੜੀ ਹੈ, ਜੋ ਗੈਰ-ਕਾਨੂੰਨੀ ਵਸਤੂਆਂ ਅਤੇ ਸੇਵਾਵਾਂ ਵੇਚਦੀ ਹੈ।

ਟੈਲੀਗ੍ਰਾਮ ਅਪਰਾਧੀਆਂ ਦਾ ਸਵਰਗ

ਦੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਪੈਟਰਿਕ ਗ੍ਰੇਨ ਨੇ ਆਪਣੇ ਪੋਡਕਾਸਟ ’ਚ ਰਿਸਕੀ ਬਿਜ਼ਨਸ ਦੱਸਦੇ ਹੋਏ ਟਿੱਪਣੀ ਕੀਤੀ ਕਿ ਟੈਲੀਗ੍ਰਾਮ ਲੰਬੇ ਸਮੇਂ ਤੋਂ ਅਪਰਾਧੀਆਂ ਲਈ ਅੱਡਾ ਬਣਿਆ ਹੋਇਆ ਹੈ। ਅਸੀਂ ਟੈਲੀਗ੍ਰਾਮ ’ਤੇ ਪ੍ਰਸਾਰਿਤ ਕੀਤੀ ਜਾ ਰਹੀ ਬਾਲ ਜਿਨਸੀ ਸ਼ੋਸ਼ਣ ਸਮੱਗਰੀ, ਨਸ਼ੇ ਵਾਲੇ ਪਦਾਰਥਾਂ ਦੇ ਵਪਾਰ ਅਤੇ ਡਾਰਕ ਵੈੱਬ ਦੇ ਪੱਧਰ ਤੱਕ ਪਹੁੰਚ ਰਹੀਆਂ ਅਪਰਾਧਿਕ ਸਰਗਰਮੀਆਂ ਦੇ ਮੁੱਦੇ ਨੂੰ ਲਗਾਤਾਰ ਉਠਾ ਰਹੇ ਹਾਂ ਪਰ ਟੈਲੀਗ੍ਰਾਮ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਰਿਹਾ ਹੈ।

45 ਹਜ਼ਾਰ ਗਰੁੱਪਾਂ 'ਤੇ ਹੋਈ ਕਾਰਵਾਈ

ਟੈਲੀਗ੍ਰਾਮ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਉਹ ਆਪਣੀ ਸਾਈਟ 'ਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਸਮੇਤ ਸਾਰੀਆਂ ਗੈਰ-ਕਾਨੂੰਨੀ ਸਰਗਰਮੀਆਂ ਨੂੰ ਰੋਕਣ ਲਈ ਸਰਗਰਮੀ ਨਾਲ ਕੰਮ ਕਰਦਾ ਹੈ। ਅਗਸਤ 'ਚ ਹੀ 45 ਹਜ਼ਾਰ ਗਰੁੱਪਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਬੀਤੇ ਜੂਨ 'ਚ ਪਾਵੇਲ ਦੁਰੋਵ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਉਸ ਨੇ ਆਪਣੇ ਪਲੇਟਫਾਰਮ ਨੂੰ ਚਲਾਉਣ ਲਈ ਲਗਭਗ 30 ਇੰਜੀਨੀਅਰਾਂ ਨੂੰ ਨਿਯੁਕਤ ਕੀਤਾ ਹੈ।

ਛੋਟੇ ਅਪਰਾਧੀਆਂ ਦਾ ਪਸੰਦੀਦਾ ਅੱਡਾ

ਸਾਈਬਰ ਸੁਰੱਖਿਆ ਕੰਪਨੀ ਇੰਟੇਲ 47 ਦੇ ਖੋਜਕਰਤਾਵਾਂ ਨੇ ਕਿਹਾ ਕਿ ਟੈਲੀਗ੍ਰਾਮ ਤੋਂ ਪਹਿਲਾਂ ਡਰੱਗਜ਼ ਅਤੇ ਗੈਰ-ਕਾਨੂੰਨੀ ਸਰਗਰਮੀਆਂ ਲੁਕੇ ਹੋਏ ਡਾਰਕ ਵੈੱਬ ਦਾ ਹਿੱਸਾ ਸਨ ਪਰ ਹੁਣ ਟੈਲੀਗ੍ਰਾਮ ਛੋਟੇ ਅਪਰਾਧੀਆਂ 'ਚ ਸਭ ਤੋਂ ਮਸ਼ਹੂਰ ਟਿਕਾਣਾ ਹੈ। ਹੈਕਰ ਗਰੁੱਪ ਚਿਲਿਨ ਨੇ ਨੈਸ਼ਨਲ ਹੈਲਥ ਸਰਵਿਸ ਹਸਪਤਾਲਾਂ ਤੋਂ ਹਫਤਾ ਵਸੂਲੀ, ਖੂਨ ਦੀ ਜਾਂਚ ਦੇ ਡਾਟਾ ਨੂੰ ਜਨਤਕ ਕੀਤਾ ਅਤੇ ਪਹਿਲਾਂ ਇਸ ਨੂੰ ਆਪਣੇ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤਾ।

ਸਪੇਨ ਅਤੇ ਦੱਖਣੀ ਕੋਰੀਆ ਦੀਆਂ ਸਕੂਲੀ ਵਿਦਿਆਰਥਣਾਂ ਦੀਆਂ ਅਸ਼ਲੀਲ ਫੋਟੋਆਂ ਬਣਾਉਣ ਲਈ ਵਰਤੀ ਜਾਣ ਵਾਲੀ ਫਰਜ਼ੀ ਸੇਵਾ ਟੈਲੀਗ੍ਰਾਮ 'ਤੇ ਆਪਣੀਆਂ ਸੇਵਾਵਾਂ ਚਲਾਉਂਦੀ ਹੈ ਅਤੇ ਇਸ ਚੈਨਲ ਰਾਹੀਂ ਭੁਗਤਾਨ ਵੀ ਕਰਦੀ ਹੈ। ਟੈਲੀਗ੍ਰਾਮ ’ਤੇ ਡਰੱਗ ਡੀਲਰ ਵੀ ਹਨ। ਇਹ ਸਨੈਪ ਚੈਟ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ 'ਤੇ ਨਿੱਜੀ ਚੈਟਾਂ ਰਾਹੀਂ ਵੀ ਹੁੰਦਾ ਹੈ ਪਰ ਟੈਲੀਗ੍ਰਾਮ ਚੈਨਲਾਂ ’ਤੇ ਇਸ਼ਤਿਹਾਰਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਹੈ।

ਬਾਲ ਜਿਨਸੀ ਸ਼ੋਸ਼ਣ ਨੂੰ ਨਹੀਂ ਰੋਕਦਾ

ਫਰਾਂਸ ਦੀ ਬਾਲ ਸੁਰੱਖਿਆ ਏਜੰਸੀ ਆਫਮਿਨ ਦੇ ਜਨਰਲ ਸਕੱਤਰ ਜੀਨ-ਮਿਸ਼ੇਲ ਬਰਨੀਗੌਡ ਨੇ ਲਿੰਕਡਇਨ 'ਤੇ ਲਿਖਿਆ ਕਿ ਬਾਲ ਜਿਨਸੀ ਸ਼ੋਸ਼ਣ ਦੇ ਮੁੱਦੇ ਦੀ ਜੜ੍ਹ ਕਿੱਥੇ ਹੈ। ਅਸਲ ’ਚ ਇਸ ਦੇ ਕੇਂਦਰ 'ਚ ਟੈਲੀਗ੍ਰਾਮ 'ਤੇ ਸੰਜਮ ਅਤੇ ਸਹਿਯੋਗ ਦੀ ਘਾਟ ਹੈ। ਖਾਸ ਤੌਰ 'ਤੇ ਬੱਚਿਆਂ ਵਿਰੁੱਧ ਅਪਰਾਧ ਨਾਲ ਲੜਾਈ 'ਚ ਟੈਲੀਗ੍ਰਾਮ ਦਾ ਇਹ ਰਵੱਈਆ ਸਾਫ ਦਿਖਦਾ ਹੈ।


author

Priyanka

Content Editor

Related News