ਟੈਲੀਗ੍ਰਾਮ ਫਾਊਂਡਰ ਦਾ ਵਿਵਾਦਿਤ ਬਿਆਨ, ਕਿਹਾ ਡਿਲੀਟ ਕਰ ਦਿਓ WhatsApp

Saturday, Nov 23, 2019 - 01:39 PM (IST)

ਟੈਲੀਗ੍ਰਾਮ ਫਾਊਂਡਰ ਦਾ ਵਿਵਾਦਿਤ ਬਿਆਨ, ਕਿਹਾ ਡਿਲੀਟ ਕਰ ਦਿਓ WhatsApp

ਗੈਜੇਟ ਡੈਸਕ– ਟੈਲੀਗ੍ਰਾਮ ਦੇ ਫਾਊਂਡਰ ਪਰੇਲ ਡੁਓਰੋਵ ਨੇ ਵਟਸਐਪ ਦੇ ਸੰਬੰਧ ’ਚ ਵਿਵਾਦਿਤ ਬਿਆਨ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇੰਸਟੈਂਟ ਮੈਸੇਜਿੰਗ ਐਪ ਦੇ ਮਾਲਿਕ ਨੇ ਕਿਹਾ ਹੈ ਕਿ ਸਾਰੇ ਲੋਕਾਂ ਨੂੰ ਆਪਣੇ ਫੋਨ ’ਚ ਵਟਸਐਪ ਡਿਲੀਟ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਫੋਟੋ, ਵੀਡੀਓ ਅਤੇ ਮੈਸੇਜ ਜਨਤਕ ਨਾ ਹੋਣ ਤਾਂ ਤੁਹਾਨੂੰ ਵਟਸਐਪ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਗੱਲ ਉਨ੍ਹਾਂ ਨੇ ਆਪਣੇ ਟੈਲੀਗ੍ਰਾਮ ਅਕਾਊਂਟ ਤੋਂ ਪੋਸਟ ਕੀਤਾ ਹੈ।

PunjabKesari

ਦੱਸ ਦੇਈਏ ਕਿ ਵਟਸਐਪ ਖਰੀਦਣ ਤੋਂ ਪਹਿਲਾਂ ਫੇਸਬੁੱਕ ਨਿਗਰਾਨੀ ਪ੍ਰੋਗਰਾਮ ’ਤੇ ਹਿੱਸਾ ਰਹੀ ਹੈ। ਟੈਲੀਗ੍ਰਾਮ ਦੇ ਫਾਊਂਡਰ ਦੁਆਰਾ ਇਸ ਤਰ੍ਹਾਂ ਦੀ ਪੋਸਟ ਕਰਨ ’ਤੇ ਕਾਫੀ ਵਾਇਰਲ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ 3,35,000 ਫਾਲੋਅਰਜ਼ ਹਨ। 

PunjabKesari

ਇਸ ਕਾਰਨ ਵਟਸਐਪ ’ਤੇ ਕੱਸਿਆ ਤੰਜ
ਐੱਨ.ਐੱਸ.ਓ. ਗਰੁੱਪ ਦੁਆਰਾ ਪੇਗਾਸਸ ਸਾਫਟਵੇਅਰ ਰਾਹੀਂ ਦੁਨੀਆ ਭਰ ਦੇ ਕਰੀਬ 1,400 ਲੋਕਾਂ ਦੀ ਜਸੂਸੀ ਦੀਆਂ ਖਬਰਾਂ ਤੋਂ ਬਾਅਦ ਪ੍ਰਾਈਵੇਸੀ ਨੂੰ ਲੈ ਕੇ ਵਟਸਐਪ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਭਾਰਤ ’ਚ ਵੀ 20 ਲੋਕ ਇਸ ਜਸੂਸੀ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਕੁਝ ਲੋਕਾਂ ਨੇ ਟੈਲੀਗ੍ਰਾਮ ਐਪ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਪੂਰੀ ਦਨੀਆ ’ਚ ਵਟਸਐਪ ਯੂਜ਼ਰਜ਼ ਦੀ ਗਿਣਤੀ 1.6 ਬਿਲੀਅਨ ਯਾਨੀ 160 ਕਰੋੜ ਹਨ, ਜਦਕਿ ਟੈਲੀਗ੍ਰਾਮ ਦੇ ਯੂਜ਼ਰਜ਼ 200 ਮਿਲੀਅਨ ਯਾਨੀ 20 ਕਰੋੜ ਹੀ ਹਨ।


Related News