Tecno ਦਾ 6500mAh ਬੈਟਰੀ ਆਲਾ ਗੇਮਿੰਗ ਫੋਨ ਭਾਰਤ ''ਚ ਹੋਇਆ ਲਾਂਚ ! ਜਾਣੋ ਫੀਚਰਜ਼
Tuesday, Aug 18, 2026 - 02:06 PM (IST)
ਗੈਜੇਟ ਡੈਸਕ - Tecno ਨੇ ਭਾਰਤ 'ਚ ਆਪਣਾ ਸ਼ਕਤੀਸ਼ਾਲੀ ਗੇਮਿੰਗ ਫੋਨ, Pova 8 Pro 5G ਲਾਂਚ ਕੀਤਾ ਹੈ। Tecno ਪਹਿਲਾਂ ਹੀ ਭਾਰਤੀ ਬਾਜ਼ਾਰ 'ਚ ਇਸ ਲੜੀ 'ਚ Pova 8 5G ਲਾਂਚ ਕਰ ਚੁੱਕਾ ਹੈ। ਇਹ Tecno ਫੋਨ MediaTek ਦੇ ਮਿਡ-ਬਜਟ 7000 ਸੀਰੀਜ਼ ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ 'ਚ 6,500mAh ਬੈਟਰੀ ਹੈ। ਇਸਦਾ ਲੁੱਕ ਅਤੇ ਡਿਜ਼ਾਈਨ Nothing's ਫੋਨਾਂ ਤੋਂ ਪ੍ਰੇਰਿਤ ਹੈ।
ਇਹ Tecno ਫੋਨ ਦੋ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ: 8GB RAM + 256GB ਅਤੇ 12GB RAM + 512GB। ਇਸ ਦੀ ਸ਼ੁਰੂਆਤੀ ਕੀਮਤ 49,999 ਰੁਪਏ ਹੈ। ਫੋਨ ਦਾ ਟਾਪ ਵੇਰੀਐਂਟ 54,999 ਰੁਪਏ 'ਚ ਆਉਂਦਾ ਹੈ। ਇਸਨੂੰ ਤਿੰਨ ਰੰਗਾਂ ਦੇ ਵਿਕਲਪਾਂ 'ਚ ਖਰੀਦਿਆ ਜਾ ਸਕਦਾ ਹੈ - ਆਰਕ ਵ੍ਹਾਈਟ, ਗ੍ਰੇਫਾਈਟ ਬਲੈਕ, ਅਤੇ ਟੁੰਡਰਾ ਗ੍ਰੀਨ। ਇਸ ਨੂੰ 21 ਅਗਸਤ ਤੋਂ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਫੋਨ ਦੀ ਖਰੀਦ 'ਤੇ 3,000 ਰੁਪਏ ਤੱਕ ਦੀ ਛੋਟ ਦੇ ਰਹੀ ਹੈ।
ਇਸ Tecno ਫੋਨ 'ਚ 6.78-ਇੰਚ AMOLED ਡਿਸਪਲੇਅ ਹੈ। ਕੰਪਨੀ ਨੇ ਇਸ ਫੋਨ 'ਚ ਹਾਈਪਰਲਕਸ ਤਕਨਾਲੋਜੀ ਵਾਲੀ ਡਿਸਪਲੇਅ ਦੀ ਵਰਤੋਂ ਕੀਤੀ ਹੈ। ਇਸਦਾ ਡਿਸਪਲੇਅ 4,500 nits ਤੱਕ ਦੀ ਪੀਕ ਬ੍ਰਾਈਟਨੈੱਸ ਅਤੇ 144Hz ਰਿਫਰੈਸ਼ ਰੇਟ ਦਾ ਸਮਰਥਨ ਕਰਦਾ ਹੈ। ਇਸ ਫੋਨ ਦੀ IP69K ਰੇਟਿੰਗ ਹੈ, ਜੋ ਇਸ ਨੂੰ ਪਾਣੀ-ਰੋਧਕ ਬਣਾਉਂਦੀ ਹੈ।
ਇਹ ਸਮਾਰਟਫੋਨ MediaTek Dimensity 7400 Ultimate ਚਿੱਪਸੈੱਟ ਦੁਆਰਾ ਸੰਚਾਲਿਤ ਹੈ। ਇਹ ਫੋਨ 12GB RAM ਅਤੇ 512GB ਸਟੋਰੇਜ ਤੱਕ ਦਾ ਸਮਰਥਨ ਕਰਦਾ ਹੈ। ਕੰਪਨੀ ਨੇ ਇਸ ਫੋਨ 'ਚ ਇਕ ਸਮਰਪਿਤ Tecno P1 ਚਿੱਪ ਦਿੱਤੀ ਹੈ। ਇਸ ਤੋਂ ਇਲਾਵਾ, ਥਰਮਲ ਪ੍ਰਬੰਧਨ ਲਈ ਇਕ ਵਾਸ਼ਪ ਚੈਂਬਰ ਕੂਲਿੰਗ ਫੀਚਰ ਵੀ ਉਪਲਬਧ ਹੈ। ਫੋਨ ਦੇ ਪਿਛਲੇ ਪਾਸੇ ਇਕ ਐਕਟਿਵ ਮੈਟ੍ਰਿਕਸ ਡਿਸਪਲੇਅ ਹੈ।
Tecno Pova 8 Pro ਦੇ ਪਿਛਲੇ ਪਾਸੇ ਇਕ ਡਿਊਲ ਕੈਮਰਾ ਸੈੱਟਅੱਪ ਹੈ। ਇਸ 'ਚ OIS (ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ) ਵਾਲਾ 50MP ਮੁੱਖ ਕੈਮਰਾ ਅਤੇ 8MP ਅਲਟਰਾ-ਵਾਈਡ ਕੈਮਰਾ ਹੈ। ਇਸ ਵਿੱਚ ਸੈਲਫੀ ਲਈ 13MP ਦਾ ਫਰੰਟ ਕੈਮਰਾ ਹੈ। ਕਨੈਕਟੀਵਿਟੀ ਵਿਕਲਪਾਂ 'ਚ ਦੋਹਰੇ 5G ਸਿਮ ਕਾਰਡ, ਵਾਈਫਾਈ, ਬਲੂਟੁੱਥ ਅਤੇ NFC ਸ਼ਾਮਲ ਹਨ। ਇਹ ਫ਼ੋਨ 6,500mAh ਬੈਟਰੀ ਦੁਆਰਾ ਸੰਚਾਲਿਤ ਹੈ ਜਿਸ 'ਚ 45W ਵਾਇਰਡ ਫਾਸਟ ਚਾਰਜਿੰਗ ਸਪੋਰਟ ਹੈ। ਇਹ ਫੋਨ ਐਂਡਰਾਇਡ 16 ਓਪਰੇਟਿੰਗ ਸਿਸਟਮ ਨਾਲ ਲੈਸ ਹੈ।
