ਓਪੇਰਾ ਨੇ ਲਾਂਚ ਕੀਤਾ ਵਿੰਡੋਜ਼ ਅਤੇ ਮੈਕ ਯੂਜ਼ਰਸ ਲਈ ਨਵਾਂ ਬ੍ਰਾਊਜ਼ਰ
Friday, Jan 13, 2017 - 01:03 PM (IST)
ਜਲੰਧਰ- ਵੈੱਬ ਬ੍ਰਾਉਜ਼ਰ ਨਿਰਮਾਤਾ ਕੰਪਨੀ ਓਪੇਰਾ ਨੇ ਨਵੇਂ ਕਾਂਸੈਪਟ ਦੇ ਤਹਿਤ ਬਣਾਏ ਗਏ ''ਨੀਓਨ ਵੈੱਬ ਬ੍ਰਾਊਜ਼ਰ'' (Neon browser) ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਮੌਜੂਦਾ ਇੰਟਰਨੈੱਟ ਬ੍ਰਾਊਰਸ ਆਉਟਡੇਟਡ ਹੋ ਗਏ ਹਨ ਅਤੇ ਫੁੱਲ ਡਾਕਿਯੂਮੇਂਟਸ ਅਤੇ ਪੇਜਸ ਨੂੰ ਸ਼ੋਅ ਕਰਦੇ ਹਨ। ਨਾਲ ਹੀ ਕਿਹਾ ਗਿਆ ਕਿ ਸਮੇਂ ਦੇ ਨਾਲ-ਨਾਲ ਨਵੇਂ ਫੀਚਰਸ ਨੂੰ ਐਡ ਕਰ ਕੇ ਅਸੀਂ ਨਵੇਂ ਬ੍ਰਾਉਜ਼ਰ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਨੂੰ ਵਿੰਡੋਜ਼ ਅਤੇ ਮੈਕਸ ਪਲੇਟਫਾਰਮ ਦੀ ਸਪੋਰਟ ਦੇ ਨਾਲ ਉਪਲੱਬਧ ਕੀਤਾ ਜਾਵੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ Opera Neon ''ਚ ਵੈੱਬ ਕੰਟੇਂਟ ਨੂੰ ਵਿਖਾਉਣ ਵਾਲਾ ਨਵਾਂ ਇੰਟਰਫੇਸ ਦੇਖਣ ਨੂੰ ਮਿਲੇਗਾ। ਇਸ ਦੇ ਇਲਾਵਾ ਇਸ ''ਚ ਨਵੀਂ ਡਰੈਗ ਅਤੇ ਪੁਸ਼ ਦੀ ਆਪਸ਼ਨ, ਬੈਕਗਰਾਊਂਡ ਇਮੇਜ, ਇਮੇਜ ਗੈਲਰੀ, ਡਾਊਨਲੋਡ ਮੈਨੇਜਰ ਅਤੇ ਖੱਬੇ ਪਾਸੇ ਵੱਲ ਸਾਇਡਬਾਰ ਦੇਖਣ ਨੂੰ ਮਿਲੇਗੀ। ਜ਼ਿਕਰਯੋਗ ਹੈ ਕਿ ਨਵਾਂ ''ਨੀਓਨ ਵੈੱਬ ਬ੍ਰਾਊਜ਼ਰ'' ਮੌਜੂਦਾ ਓਪੇਰਾ ਬ੍ਰਾਊਜ਼ਰ ਨੂੰ ਰਿਪਲੇਸ ਕਰ ਦੇਵੇਗਾ।
