ਟਾਟਾ ਸਕਾਈ ਬ੍ਰਾਡਬੈਂਡ ਦੀ ਸ਼ਾਨਦਾਰ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ ਮੁਫ਼ਤ ਮਿਲੇਗੀ ਲੈਂਡਲਾਈਨ ਸੇਵਾ
Tuesday, Sep 22, 2020 - 06:00 PM (IST)

ਗੈਜੇਟ ਡੈਸਕ- ਟਾਟਾ ਸਕਾਈ ਨੇ ਆਪਣੇ ਕੁਝ ਬ੍ਰਾਡਬੈਂਡ ਪਲਾਨਾਂ ਨਾਲ ਮੁਫ਼ਤ ਲੈਂਡਲਾਈਨ ਸੇਵਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਜਿਓ ਅਤੇ ਏਅਰਟੈੱਲ ਦੇ ਸਾਰੇ ਪਲਾਨਾਂ 'ਚ ਲੈਂਡਲਾਈਨ ਸੇਵਾ ਮੁਫ਼ਤ ਦਿੱਤੀ ਜਾ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਟਾਟਾ ਸਕਾਈ ਨੇ ਵੀ ਆਪਣੇ ਕੁਝ ਪਲਾਨਾਂ 'ਚ ਲੈਂਡਲਾਈਨ ਸੇਵਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ।
ਜੇਕਰ ਤੁਸੀਂ ਟਾਟਾ ਸਕਾਈ ਬ੍ਰਾਡਬੈਂਡ ਦਾ 6 ਮਹੀਨਿਆਂ ਅਤੇ 12 ਮਹੀਨਿਆਂ ਵਾਲਾ ਪਲਾਨ ਲਵੋਗੇ ਤਾਂ ਤੁਹਾਨੂੰ ਅਨਲਿਮਟਿਡ ਪਲਾਨ 'ਚ ਲੈਂਡਲਾਈਨ ਸੇਵਾ ਮੁਫ਼ਤ ਮਿਲੇਗੀ ਯਾਨੀ ਜਿਹਡ਼ੇ ਗਾਹਕ ਲਾਂਗ ਟਰਮ ਪਲਾਨ ਲੈਂਦੇ ਹਨ, ਉਨ੍ਹਾਂ ਨੂੰ ਮੁਫ਼ਤ ਲੈਂਡਲਾਈਨ ਸੇਵਾ ਦਾ ਫਾਇਦਾ ਮਿਲੇਗਾ। ਜੇਕਰ ਤੁਸੀਂ 1 ਮਹੀਨਾ ਜਾਂ ਫਿਰ 3 ਮਹੀਨਿਆਂ ਵਾਲਾ ਪਲਾਨ ਲੈਂਦੇ ਹੋ ਤਾਂ ਤੁਹਾਨੂੰ ਬੇਸ ਫੇਅਰ ਤੋਂ ਇਲਾਵਾ 100 ਰੁਪਏ ਵਾਧੂ ਪ੍ਰਤੀ ਮਹੀਨਾ ਦੇਣੇ ਹੋਣਗੇ। ਦੱਸ ਦੇਈਏ ਕਿ ਏਅਰਟੈੱਲ ਅਤੇ ਜਿਓ ਦੇ ਸਾਰੇ ਯਾਨੀ ਸਭ ਤੋਂ ਸਸਤੇ ਬ੍ਰਾਡਬੈਂਡ ਪਲਾਨਾਂ 'ਚ ਵੀ ਲੈਂਡਲਾਈਨ ਸੇਵਾ ਮੁਫ਼ਤ ਮਿਲ ਰਹੀ ਹੈ। ਜਦਕਿ ਟਾਟਾ ਸਕਾਈ ਨਾਲ ਅਜਿਹਾ ਨਹੀਂ ਹੈ।