Tata Sky ਦਾ ਵੱਡਾ ਤੋਹਫਾ, ਪਲਾਨ ਖ਼ਤਮ ਹੋਣ ਤੋਂ ਬਾਅਦ ਵੀ ਮਿਲਦੀ ਰਹੇਗੀ ਇਹ ਸੇਵਾ
Saturday, Jul 25, 2020 - 12:33 PM (IST)
ਗੈਜੇਟ ਡੈਸਕ– ਟਾਟਾ ਸਕਾਈ ਨੇ ਆਪਣੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਇਕ ਹੋ ਜੋ ਟਾਟਾ ਸਕਾਈ ਦਾ ਬ੍ਰਾਡਬੈਂਡ ਇਸਤੇਮਾਲ ਕਰ ਰਹੇ ਹਨ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਕੰਪਨੀ ਨੇ ਆਪਣੇ ਬ੍ਰਾਡਬੈਂਡ ਗਾਹਕਾਂ ਨੂੰ ਫੇਅਰ ਯੂਸੇਜ਼ ਪਾਲਿਸੀ (FUP) ਖ਼ਤਮ ਹੋਣ ਤੋਂ ਬਾਅਦ ਵੀ 3 Mbps ਦੀ ਸਪੀਡ ਨਾਲ ਇੰਟਰਨੈੱਟ ਇਸਤੇਮਾਲ ਕਰਨ ਦੀ ਸੁਵਿਧਾ ਦਿੱਤੀ ਹੈ। ਅਜਿਹੇ ’ਚ ਇਹ ਇਕ ਵੱਡੀ ਰਾਹਤ ਹੈ ਕਿਉਂਕਿ ਇੰਨੀ ਸਪੀਡ ’ਤੇ ਤੁਸੀਂ ਮੈਸੇਜ ਤੋਂ ਲੈ ਕੇ ਘੱਟ ਰੈਜ਼ੋਲਿਊਸ਼ਨ ਦੀ ਵੀਡੀਓ ਵੇਖਣ ਤਕ ਦਾ ਕੰਮ ਕਰ ਸਕਦੇ ਹੋ। ਇਹ ਸੁਵਿਧਾ ਟਾਟਾ ਸਕਾਈ ਬ੍ਰਾਡਬੈਂਡ ਦੇ ਸਾਰੇ ਅਨਲਿਮਟਿਡ ਗਾਹਕਾਂ ਲਈ ਹੈ।
ਇਸ ਸੁਵਿਧਾ ਦਾ ਲਾਭ ਟਾਟਾ ਸਕਾਈ ਦੇ 700 ਰੁਪਏ ਤੋਂ ਲੈ ਕੇ 1,900 ਰੁਪਏ ਤਕ ਦੇ ਬ੍ਰਾਡਬੈਂਡ ਪਲਾਨ ’ਚ ਮਿਲੇਗਾ। ਰੋਜ਼ਾਨਾ ਡਾਟਾ ਖ਼ਤਮ ਹੋਣ ਤੋਂ ਬਾਅਦ ਵੀ ਗਾਹਕਾਂ ਨੂੰ 3 Mbps ਦੀ ਸਪੀਡ ਮਿਲਦੀ ਰਹੇਗੀ। ਇਸ ਦੀ ਜਾਣਕਾਰੀ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਵੀ ਦੇ ਦਿੱਤੀ ਹੈ। 300 Mbps ਵਾਲੇ ਪਲਾਨ ’ਚ 3300 ਜੀ.ਬੀ. ਡਾਟਾ ਅਤੇ ਹੋਰ ਪਲਾਨ ’ਚ 1500 ਜੀ.ਬੀ. ਡਾਟਾ ਇਸਤੇਮਾਲ ਕਰਨ ਤੋਂ ਬਾਅਦ ਵੀ ਗਾਹਕ 3 Mbps ਦੀ ਸਪੀਡ ਨਾਲ ਅਨਲਿਮਟਿਡ ਡਾਟਾ ਇਸਤੇਮਾਲ ਕਰ ਸਕਣਗੇ। ਦੱਸ ਦੇਈਏ ਕਿ ਦੇਸ਼ ਦੇ ਕਈ ਹਿੱਸਿਆਂ ’ਚ ਟਾਟਾ ਸਕਾਈ ਦੀ ਬ੍ਰਾਡਬੈਂਡ ਸੈਵਾ ਹੈ। ਲਖਨਊ ਅਤੇ ਜੈਪੁਰ ਵਰਗੇ ਸ਼ਹਿਰਾਂ ’ਚ ਪਲਾਨ ਦੀ ਸ਼ੁਰੂਆਤੀ ਕੀਮਤ 700 ਰੁਪਏ ਹੈ, ਜਦਕਿ ਬੈਂਗਲੁਰੂ, ਚੇਨਈ, ਦਿੱਲੀ, ਪੁਣੇ ਵਰਗੇ ਸ਼ਹਿਰਾਂ ’ਚ ਪਲਾਨ ਦੀ ਸ਼ੁਰੂਆਤੀ ਕੀਮਤ 950 ਰੁਪਏ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਪਲਾਨ ਖ਼ਤਮ ਹੋਣ ਤੋਂ ਬਾਅਦ 2Mbps ਦੀ ਸਪੀਡ ਨਾਲ ਇੰਟਰਨੈੱਟ ਦੇ ਰਹੀ ਸੀ।