ਟਾਟਾ ਡੋਕੋਮੋ ਏਸ਼ੀਆ ਦਾ ਚੌਥਾ ਸਭ ਤੋਂ ਤੇਜ਼ ਵਾਈ-ਫਾਈ ਨੈੱਟਵਰਕ : ਓਕਲਾ
Sunday, Jul 02, 2017 - 01:06 PM (IST)

ਜਲੰਧਰ- ਸਪੀਡ ਟੈਸਟ ਦੇ ਮੋਰਚੇ 'ਤੇ ਵੈਸ਼ਵਿਕ ਲੀਡਰ ਓਕਲਾ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ.ਜੀ.ਆਈ.) 'ਤੇ ਟਾਟਾ ਡੋਕੋਮੋ ਦੇ ਵਾਈ-ਫਾਈ ਨੂੰ ਏਸ਼ੀਆ ਦੇ 10 ਪ੍ਰਮੁੱਖ ਹਾਵਾਈ ਅੱਡਿਆਂ 'ਤੇ ਤਾਇਨਾਤ ਵਾਈ-ਫਾਈ 'ਚ ਚੌਥਾ ਸਭ ਤੋਂ ਤੇਜ਼ ਰਫਤਾਰ ਵਾਈ-ਫਾਈ ਨੈੱਟਵਰਕ ਐਲਾਨ ਕੀਤਾ ਹੈ। ਓਕਲਾ ਨੇ ਇਹ ਖੁਲਾਸਾ ਮਾਰਚ ਤੋਂ ਮਈ 2017 ਦੌਰਾਨ ਇਨ੍ਹਾਂ ਹਵਾਈ ਅੱਡਿਆਂ 'ਤੇ ਸਰਗਰਮ ਫਰੀ ਵਾਈ-ਫਾਈ ਲਈ ਸਪੀਡ ਟੈਸਟ ਡਾਟਾ ਦੇ ਆਧਾਰ 'ਤੇ ਕੀਤਾ ਹੈ।
ਓਕਲਾ ਸਪੀਡ ਟੈਸਟ ਰਿਪੋਰਟ ਬਾਰੇ ਟਾਟਾ ਡੋਕੋਮੋ ਦੇ ਉਪ-ਪ੍ਰਧਾਨ ਨਟਰਾਜ ਅਕੇਲਾ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਆਈ.ਜੀ.ਆਈ. 'ਤੇ ਸਾਡੀਆਂ ਵਾਈ-ਫਾਈ ਸੇਵਾਵਾਂ ਨੂੰ ਏਸ਼ੀਆਈ ਹਵਾਈ ਅੱਡਿਆਂ 'ਤੇ ਉਪਲੱਬਧ ਵਾਈ-ਫਾਈ 'ਚ ਚੌਥਾ ਸਭ ਤੋਂ ਤੇਜ਼ ਰਫਤਾਰ ਨੈੱਟਵਰਕ ਐਲਾਨ ਕੀਤਾ ਹੈ। ਟਾਟਾ ਡੋਕੋਮੋ ਲਈ ਪਬਲਿਕ ਵਾਈ-ਫਾਈ ਅਸਲੀਅਤ 'ਚ ਡਿਜੀਟਾਈਜੇਸ਼ਨ ਦੀ ਦਿਸ਼ਾ 'ਚ ਵਧਾਇਆ ਜਾ ਵਾਲਾ ਅਹਿਮ ਕਦਮ ਹੈ ਅਤੇ ਨਾਲ ਹੀ ਦੇਸ਼ 'ਚ ਵੱਧ ਰਹੇ ਹਾਈ ਸਪੀਡ ਇੰਟਰਨੈੱਟ ਐਕਸੈੱਸ ਇੰਫਰਾਸਟ੍ਰਕਚਰ ਡਿਵੈੱਲਪਮੈਂਟ ਲਈ ਮਹੱਤਵਪੂਰਨ ਕੋਸ਼ਿਸ਼ ਹੈ। ਅਸੀਂ ਆਪਣੇ ਗਾਹਕਾਂ ਨੂੰ ਆਪਣੇ ਸ਼੍ਰੇਣੀ 'ਚ ਸਭ ਤੋਂ ਬਿਹਤਰ ਰਿਅਲ ਟਾਈਮ ਕੁਨੈਕਟੀਵਿਟੀ ਦੇਣਾ ਚਾਹੁੰਦੇ ਹਾਂ।
ਇਥੇ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ, ਆਈ.ਜੀ.ਆਈ. 'ਤੇ ਉਪਲੱਬਧ ਟਾਟਾ ਡੋਕੋਮੋ ਦਾ ਫਰੀ ਵਾਈ-ਫਾਈ ਲਗਭਗ 15.95 ਐੱਮ.ਬੀ.ਪੀ.ਐੱਸ. ਦੀ ਸਪੀਡ ਦੇ ਨਾਲ ਚੌਤਾ ਸਭ ਤੋਂ ਤੇਜ਼ ਵਾਈ-ਫਾਈ ਹੈ ਅਤੇ ਸਿੰਗਾਪੁਰ ਦਾ ਚਾਂਗੀ ਹਵਾਈ ਅੱਡਾ, ਬੈਂਕਾਕ ਦੇ ਹਵਾਈ ਅੱਡੇ ਅਤੇ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀ ਅੱਗੇ ਹੈ। ਪਹਿਲੇ ਤਿੰਨ ਸਥਾਨਾਂ 'ਤੇ ਦੁਬਈ ਇੰਟਰਨੈੱਸ਼ਨਲ, ਸਿਓਲ ਦਾ ਇੰਚੀਆਨ ਇੰਟਰਨੈਸ਼ਨਲ ਅਤੇ ਟੋਕੀਆ ਹਨੇਡਾ ਹਵਾਈ ਅੱਡਾ ਹੈ।