ਆ ਰਹੀ ਮਾਰੂਤੀ ਦੀ 5-ਡੋਰ ਐੱਸ.ਯੂ.ਵੀ., ਜਾਣੋ ਕਦੋਂ ਹੋਵੇਗੀ ਲਾਂਚ
Tuesday, May 11, 2021 - 02:32 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਭਾਰਤ ਦੀ ਸਭ ਤੋਂ ਪ੍ਰਸਿੱਧ ਕਾਰ ਨਿਰਮਾਤਾ ਕੰਪਨੀ ਹੈ। ਕੰਪਨੀ ਦੀਆਂ ਕਾਰਾਂ ਨੂੰ ਭਾਰਤ ’ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਹੁਣ ਕੰਪਨੀ ਜਲਦ ਹੀ ਭਾਰਤ ’ਚ ਇਕ ਨਵੀਂ ਐੱਸ.ਯੂ.ਵੀ. ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਆਟੋ ਐਕਸਪੋ 2020 ’ਚ ‘ਸੁਜ਼ੂਕੀ ਜਿਮਨੀ’ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਹੀ ਇਸ ਕਾਰ ਦੇ ਲਾਂਚ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਵੱਡੀ ਰਾਹਤ, 15 ਮਈ ਤੋਂ ਬਾਅਦ ਵੀ ਡਿਲੀਟ ਨਹੀਂ ਹੋਵੇਗਾ ਅਕਾਊਂਟ
ਸ਼ੁਰੂ ਹੋਈ ਟੈਸਟਿੰਗ
ਭਾਰਤ ’ਚ ਇਸ ਕਾਰ ਦੀ ਲਾਂਚਿੰਗ ਬਾਰੇ ਕੰਪਨੀ ਨੇ ਅਜੇ ਕੋਈ ਤੈਅ ਸਮਾਂ ਨਹੀਂ ਦੱਸਿਆ। ਕੰਪਨੀ ਨੇ ਵਿਦੇਸ਼ ’ਚ ਇਸ ਆਫ ਰੋਡਰ ਕਾਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਸਮੇਂ ’ਚ ਕੰਪਨੀ ਕਾਰ ਦੇ 3 ਡੋਰ ਮਾਡਲ ਦੀ ਸਪਲਾਈ ਵਧਾ ਰਹੀ ਹੈ।
ਭਾਰਤ ’ਚ ਲਾਂਚ ਹੋਵੇਗਾ 5 ਡੋਰ ਮਾਡਲ
ਇਹ ਕਾਰ 3 ਡੋਰ ਅਤੇ 5 ਡੋਰ ਆਪਸ਼ਨ ਨਾਲ ਆਉਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਕਾਰ ਦਾ 5 ਡੋਰ ਮਾਡਲ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਵਲੋਂ ਅਜੇ ਕੋਈ ਅਧਿਕਾਰਤ ਜਾਣਕਾਰੀ ਇਸ ਬਾਰੇ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ– ਸਸਤਾ ਹੋ ਗਿਆ ਸੈਮਸੰਗ ਦਾ 7000mAh ਬੈਟਰੀ ਵਾਲਾ ਸਮਾਰਟਫੋਨ, ਜਾਣੋ ਨਵੀਂ ਕੀਮਤ
ਜ਼ਬਰਦਸਤ ਲੁੱਕ
ਬਾਕਸੀ ਪ੍ਰੋਫਾਈਲ ਵਾਲੀ ਇਹ ਐੱਸ.ਯੂ.ਵੀ. ਰਗਡ ਸਟਾਈਲਿੰਗ ਨਾਲ ਆਉਂਦੀ ਹੈ। ਇਸ ਦੇ ਫਰੰਟ ’ਚ 5-ਸਲੇਟ ਗਰਿੱਲ, ਸਰਕੁਲਰ ਐੱਲ.ਈ.ਡੀ. ਹੈੱਡਲੈਂਪ ਅਤੇ ਬਲੈਕ ਬੰਪਰ ਦਿੱਤੇ ਗਏ ਹਨ। ਬਾਡੀ ਦੇ ਚਾਰੇ ਪਾਸੇ ਬਲੈਕ ਬਾਡੀ ਕਲੈਡਿੰਗ, ਬਾਹਰਲੇ ਪਾਸੇ ਨਿਕਲੇ ਹੋਏ ਵ੍ਹੀਲ ਆਰਚ ਅਤੇ ਰੀਅਰ ਮਾਊਂਟੇਡ ਸਪੇਅਰ ਵ੍ਹੀਲ ਇਸ ਐੱਸ.ਯੂ.ਵੀ. ਦੇ ਮਸਕੁਲਰ ਲੁੱਕ ਨੂੰ ਹੋਰ ਵਧਾਉਂਦੇ ਹਨ।
ਇਹ ਵੀ ਪੜ੍ਹੋ– ਨਵੇਂ ਅਵਤਾਰ ’ਚ ਹੋਵੇਗੀ PUBG ਗੇਮ ਦੀ ਵਾਪਸੀ, 18 ਸਾਲਾਂ ਤੋਂ ਘੱਟ ਉਮਰ ਲਈ ਹੋਣਗੀਆਂ ਇਹ ਪਾਬੰਦੀਆਂ
ਇੰਜਣ ਅਤੇ ਪਾਵਰ
ਪਹਿਲਾਂ ਸਾਹਮਣੇ ਆ ਚੁੱਕੀਆਂ ਰਿਪੋਰਟਾਂ ਮੁਤਾਬਕ, ਮਾਰੂਤੀ ਜਿਮਨੀ ਭਾਰਤ ’ਚ 4-ਵ੍ਹੀਲ ਡਰਾਈਵ ਸਿਸਟਮ ਨਾਲ ਆਏਗੀ, ਜੋ ਇਸ ਦੀ ਆਫ-ਰੋਡਿੰਗ ਸਮਰੱਥਾ ਨੂੰ ਵਧਾਏਗਾ। ਇਸ ਵਿਚ 1.5 ਲੀਟਰ ਦਾ ਪੈਟਰੋਲ ਇੰਜਣ ਮਿਲਣ ਦੀ ਉਮੀਦ ਹੈ, ਜੋ 100 ਬੀ.ਐੱਚ.ਪੀ. ਦੀ ਪਾਵਰ ਅਤੇ 130 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ 5-ਸਪੀਡ ਮੈਨੁਅਲ ਅਤੇ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਹੋਣਗੇ।
ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ