ਐਂਡਰਾਇਡ ਯੂਜ਼ਰਸ ਲਈ Whatsapp ਨੇ ਪੇਸ਼ ਕੀਤੇ ਦੋ ਨਵੇਂ ਫੀਚਰਜ਼

Monday, Dec 05, 2016 - 04:13 PM (IST)

ਐਂਡਰਾਇਡ ਯੂਜ਼ਰਸ ਲਈ Whatsapp ਨੇ ਪੇਸ਼ ਕੀਤੇ ਦੋ ਨਵੇਂ ਫੀਚਰਜ਼
ਜਲੰਧਰ- ਵਟਸਐਪ ਨੇ ਐਂਡਰਾਇਡ ਯੂਜ਼ਰਸ ਲਈ ਨਵਾਂ ਅਪਡੇਟ ਪੇਸ਼ ਕੀਤਾ ਹੈ। ਇਸ ਅਪਡੇਟ ''ਚ ਦੋ ਨਵੇਂ ਫੀਚਰਜ਼ ਨੂੰ ਐਡ ਕੀਤਾ ਗਿਆ ਹੈ। ਵਟਸਐਪ ਦੇ ਨਵੇਂ ਅਪਡੇਟ ਨਾਲ ਵੀਡੀਓ ਸਟਰੀਮਿੰਗ ਆਸਾਨ ਹੋ ਜਾਵੇਗੀ ਕਿਉਂਕਿ ਵੀਡੀਓ ਦੇਖਣ ਲਈ ਡਾਊਨਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜਿਫ ਫਾਇਲ ਦੀ ਸਪੋਰਟ ਵੀ ਮਿਲੇਗੀ। ਫਿਲਹਾਲ ਇਹ ਦੋਵੇਂ ਫੀਚਰਜ਼ ਬੀਟਾ ਯੂਜ਼ਰਸ ਲਈ ਹੀ ਉਪਲੱਬਧ ਹਨ। 
ਐਂਡਰਾਇਡ ਯੂਜ਼ਰਸ ਗੂਗਲ ਪਲੇ ਤੋਂ ਵਟਸਐਪ ਨੂੰ ਡਾਊਨਲੋਡ ਕਰਕੇ ਇਨ੍ਹਾਂ ਦੋਵਾਂ ਫੀਚਰਜ਼ ਦਾ ਮਜ਼ਾ ਲੈ ਸਕਦੇ ਹਨ। ਨਵੇਂ ਅਪਡੇਟ ਨਾਲ ਯੂਜ਼ਰਸ ਨੂੰ ਵੀਡੀਓ ਦੇਖਣ ਲਈ ਡਾਊਨਲੋਡ ਕਰਨ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ, ਬਸ ਵੀਡੀਓ ''ਤੇ ਕਲਿੱਕ ਕੀਤਾ ਅਤੇ ਵੀਡੀਓ ਪਲੇ ਹੋ ਜਾਵੇਗੀ। ਇਥੇ ਗੌਰ ਕਰਨ ਵਾਲੀ ਗੱਲ ਹੈ ਕਿ ਵੀਡੀਓ ਡਿਵਾਈਸ ''ਚ ਡਾਊਨਲੋਡ ਹੋ ਕੇ ਹੀ ਚੱਲਦੀ ਹੈ। 
ਜਿਫ ਇਮੇਜ ਸਪੋਰਟ ਨੂੰ ਅਗਸਤ ''ਚ ਬੀਟਾ ਪ੍ਰੋਗਰਾਮ ਦੇ ਤਹਿਤ ਪੇਸ਼ ਕੀਤਾ ਗਿਆ ਸੀ ਜਿਸ ਨਾਲ 6 ਸੈਕਿੰਡ ਦੀ ਵੀਡੀਓ ਨੂੰ ਜਿਫ ''ਚ ਤਬਦੀਲ ਕੀਤਾ ਜਾ ਸਕਦਾ ਸੀ ਅਤੇ ਸ਼ੇਅਰ ਕੀਤਾ ਜਾ ਸਕਦਾ ਸੀ। ਹੁਣ ਇਹ ਫੀਚਰ ਫੁੱਲ ਸਪੋਰਟ ਦੇ ਨਾਲ ਆ ਗਿਆ ਹੈ। ਵਟਸਐਪ ਯੂਜ਼ਰਸ ਜਿਫ ਫਾਇਲ ਨੂੰ ਅਟੈਚਮੈਂਟ ''ਚ ਜਾ ਕੇ ਸੈਂਡ ਕਰ ਸਕਦੇ ਹਨ।

Related News