SONY ਨੇ ਲਾਂਚ ਕੀਤੇ X ਸੀਰੀਜ ਦੇ ਦੋ ਸਮਾਰਟਫੋਨ Xperia X ਅਤੇ Xperia XA
Tuesday, May 31, 2016 - 02:30 PM (IST)

ਜਲੰਧਰ— ਹਾਲ ਹੀ ''ਚ ਸੋਨੀ ਨੇ ਆਪਣੀ Z ਸੀਰੀਜ਼ ਨੂੰ ਖਤਮ ਕਰਕੇ X ਸੀਰੀਜ ਲੈ ਕੇ ਆਉਣ ਦੀ ਘੋਸ਼ਣ ਕੀਤੀ ਸੀ। ਪਰ ਹੁਣ ਸੋਨੀ ਐਕਸਪੀਰੀਆ ਐਕਸ ਡੁਅਲ ਅਤੇ ਐਕਸਪੀਰੀਆ ਐਕਸ ਏ ਡੁਅਲ ਸਮਾਰਟਫੋਨ ਭਾਰਤ ''ਚ ਲਾਂਚ ਕਰ ਦਿੱਤੇ ਹਨ। ਸੋਨੀ ਐਕਸਪੀਰੀਆ ਐਕਸ ਡੁਅਲ ਭਾਰਤ ''ਚ 48,900 ਰੁਪਏ ''ਚ ਅਤੇ ਸੋਨੀ ਐਕਸਪਿਰੀਆ ਐਕਸ ਏ ਡੁਅਲ ਦੀ ਕੀਮਤ 20,990 ਰੁਪਏ ਨਿਰਧਾਰਤ ਕੀਤੀ ਗਈ ਹੈ। ਗਾਹਕ ਇਸ ਹੈਂਡਸੈੱਟ ਦੀ ਪ੍ਰੀ-ਆਰਡਰ ਬੁਕਿੰਗ 30 ਮਈ ਨੂੰ ਸ਼ਾਮ 4 ਵਜੇ ਤੋਂ ਸੋਨੀ ਮੋਬਾਇਲ ਡੀਲਰਸ ਅਤੇ ਐਕਸਕਲੂਸੀਵ ਆਨ-ਲਾਇਨ ਪਾਰਟਨਰ ਅਮੈਜ਼ਾਨ ''ਤੇ ਕਰ ਸਕਦੇ ਹੋ।
ਸੋਨੀ ਐਕਸਪੀਰੀਆ ਐਕਸ
ਡਿਸਪਲੇ- ਸੋਨੀ ਐਕਸਪੀਰੀਆ ਐਕਸ ਡੁਅਲ ''ਚ 5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਡਿਸਪਲੇ ਹੈ।
ਪ੍ਰੋਸੈਸਰ- ਇਹ 64-ਬਿੱਟ ਕਵਾਲਕਾਮ ਸਨੈਪਡ੍ਰੈਗਨ 650 ਪ੍ਰੋਸੈਸਰ ਨਾਲ ਲੈਸ ਹੈ।
ਮੈਮਰੀ- ਇਸ ਸਮਾਰਟਫੋਨ ''ਚ 3 ਜੀ. ਬੀ ਰੈਮ ਅਤੇ 32 ਜੀ. ਬੀ ਦੀ ਇਨ- ਬਿਲਟ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ 200 ਜੀ. ਬੀ ਤੱਕ ਮਾਇਕ੍ਰੋ ਐਸ. ਡੀ ਕਾਰਡ ਜ਼ਰੀਏ ਵਧਾਈ ਜਾ ਸਕਦੀ ਹੈ।
ਕੈਮਰਾ- ਫੋਨ ''ਚ ਐੱਫ1/2.3 ਅਪਰਚਰ ਅਤੇ ਐੱਲ. ਈ. ਡੀ ਫਲੈਸ਼ ਨਾਲ 23 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ 13 ਮੈਗਾਪਿਕਸਲ ਦਾ ਹੈ।
ਹੋਰ ਫੀਚਰਸ- ਸਮਾਰਟਫੋਨ ''ਚ 4ਜੀ ਐੱਲ. ਟੀ. ਈ, ਪਾਵਰ ਬੈਕਅਪ ਲਈ 2620 mah ਦੀ ਬੈਟਰੀ , ਕਲਰ ਆਪਸ਼ਨ ''ਚ ਗ੍ਰੇਫਾਇਟ, ਬਲੈਕ, ਲਾਇਮ ਗੋਲਡ ਅਤੇ ਰੋਜ਼ ਗੋਲਡ ਕਲਰ ਵੇਰਿਅੰਟ ''ਚ 7 ਜੂਨ ਤੋਂ ਉਪਲੱਬਧ ਹੋਵੇਗਾ।
ਸੋਨੀ ਐਕਸਪੀਰੀਆ ਐਕਸ ਏ
ਡਿਸਪਲੇ — ਇਸ ਸਮਾਰਟਫੋਨ ''ਚ 5ਇੰਚ ਦੀ ਫੁੱਲ-ਐੱਚ. ਡੀ (720x1280 ਪਿਕਸਲ) ਦੀ ਡਿਸਪਲੇ ਹੈ।
ਪ੍ਰੋਸੈਸਰ- ਫੋਨ ''ਚ 64 ਬਿੱਟ ਮੀਡੀਆਟੈੱਕ ਐੱਮ. ਟੀ6755 ਪ੍ਰੋਸੈਸਰ ਹੈ
ਮੈਮਰੀ- ਮਲਟੀ-ਟਾਸਕਿੰਗ 2 ਜੀ. ਬੀ ਰੈਮ ਅਤੇ ਇਨ-ਬਿਲਟ ਸਟੋਰੇਜ 16 ਜੀ.ਬੀ ਹੈ, ਜਿਸ ਨੂੰ ਯੂਜ਼ਰ 200 ਜੀ. ਬੀ ਤੱਕ ਮਾਇਕ੍ਰ ਐੱਸ. ਡੀ ਕਾਰਡ ਦਾ ਇਸਤੇਮਾਲ ਕਰ ਸਕਣਗੇ।
ਐਂਡ੍ਰਾਇਡ ਵਰਜ਼ਨ- ਇਹ ਸਮਾਰਟਫੋਨ ਐਂਡ੍ਰਾਇਡ ਮਾਰਸ਼ਮੈਲੋ 6.0.1''ਤੇ ਚੱਲਦਾ ਹੈ।
ਕੈਮਰਾ- ਫੋਨ ''ਚ ਹਾਇ-ਬਰਿਡ ਆਟੋ-ਫੋਕਸ ਅਤੇ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਬੈਟਰੀ- ਇਸ ਸਮਾਰਟਫੋਨ '' ਪਾਵਰ ਬੈਕਅਪ ਲਈ 2300 mah ਦੀ ਬੈਟਰੀ ਦਿੱਤੀ ਹੈ।
ਡਿਜ਼ਾਇਨ— ਡਾਇਮੇਂਸ਼ਨ 143. 6x66.8x7.9 ਮਿਲੀਮੀਟਰਸ਼ ਅਤੇ ਭਾਰ 138 ਗ੍ਰਾਮ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਜੂਨ ਮਹੀਨੇ ਦੇ ਤੀਸਰੇ ਹਫਤੇ ਤੋਂ ਉਪਲੱਬਧ ਕਰਵਾਉਣ ਦੀ ਗੱਲ ਕਹੀ ਹੈ।