ਸੋਨੀ Xperia Ear ਦੀ ਕੀਮਤ ਆਈ ਸਾਹਮਣੇ, 18 ਨਵੰਬਰ ਨੂੰ ਹੋਵੇਗਾ ਲਾਂਚ
Friday, Oct 07, 2016 - 03:03 PM (IST)
.jpg)
ਜਲੰਧਰ : ਸੋਨੀ ਨੇ ਐਕਸਪੀਰੀਆ ਈਅਰ ਦੀ ਕੀਮਤ ਅਤੇ ਲਾਂਚਿੰਗ ਦੇ ਬਾਰੇ ''ਚ ਜਾਣਕਾਰੀ ਸਾਂਝਾ ਕੀਤੀ ਹੈ।ਐਕਸਪੀਰੀਆ ਈਅਰ ਨੂੰ 18 ਨਵੰਬਰ ਤੋਂ ਜਾਪਾਨ ''ਚ ਉਪਲੱਬਧ ਕਰਵਾਇਆ ਜਾਵੇਗਾ ਅਤੇ ਇਸ ਦੀ ਕੀਮਤ 20,000 ਰੁਪਏ (ਲਗਭਗ 12,856 ਰੁਪਏ) ਹੋਵੇਗੀ, ਇਸ ਤੋਂ ਇਲਾਵਾ ਟੈਕਸ ਵੱਖ ਨਾਲ ਦੇਣਾ ਹੋਵੇਗਾ । ਹਾਲਾਂਕਿ ਹੋਰ ਦੇਸ਼ਾਂ ''ਚ ਇਸ ਦੇ ਲਾਂਚ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜ਼ਿਕਰਯੋਗ ਹੈ ਕਿ ਇਹ ਕੀਮਤ (20,000 ਰੁਪਏ) ਅਨੁਮਾਨਤ ਹੈ। ਕੰਪਨੀ ਦੀ ਜਾਪਾਨੀ ਵੈੱਬਸਾਈਟ ਦੇ ਮੁਤਾਬਕ ਇਸ ਦੀ ਅਸਲ ਕੀਮਤ ਬਾਰੇ ''ਚ ਛੇਤੀ ਹੀ ਜਾਣਕਾਰੀ ਦਿੱਤੀ ਜਾਵੇਗਾ।
ਜ਼ਿਕਰਯੋਗ ਹੈ ਕਿ ਐਕਸਪੀਰੀਆ ਈਅਰ ਬਲੂਟੁੱਥ ਦੀ ਮਦਦ ਨਾਲ ਸਮਾਰਟਫੋਨ ਦੇ ਨਾਲ ਅਟੈਚ ਹੋ ਕੇ ਗੂਗਲ ਵਾਇਸ ਅਤੇ ਆਪਣੇ ਆਪ ਦੇ ਐਪ ਦੇ ਜ਼ਰੀਏ ਪਰਸਨਲ ਅਸਿਸਟੈਂਟ ਦੇ ਤੌਰ ''ਤੇ ਕੰਮ ਕਰਦਾ ਹੈ।