Sony Bravia 9 ਸੀਰੀਜ਼ Smart TV ਲਾਂਚ, ਇਸ਼ਾਰਿਆਂ ''ਤੇ ਕਰੇਗਾ ਕੰਮ, ਇੰਨੀ ਹੈ ਕੀਮਤ

Wednesday, Aug 21, 2024 - 07:30 PM (IST)

ਗੈਜੇਟ ਡੈਸਕ- ਸੋਨੀ ਨੇ ਆਪਣੀ ਨਵੀਂ ਸਮਾਰਟ ਟੀਵੀ ਸੀਰੀਜ਼ ਲਾਂਚ ਕਰ ਦਿੱਤੀ ਹੈ। ਕੰਪਨੀ ਨੇ Sony Bravia 8 OLED TV ਤੋਂ ਬਾਅਦ ਹੁਣ Sony Bravia 9 4K Mini LED TV ਸੀਰੀਜ਼ ਨੂੰ ਲਾਂਚ ਕੀਤਾ ਹੈ। ਇਹ ਟੀਵੀ ਸੀਰੀਜ਼ ਦੋ ਸਕਰੀਨ ਸਾਈਜ਼ 'ਚ ਆਉਂਦੀ ਹੈ, ਜਿਸ ਵਿਚ HDR10, HLG, Dolby Vision, Dolby Audio, Dolby Atmos ਵਰਗੇ ਫੀਚਰਜ਼ ਮਿਲਦੇ ਹਨ। 

ਬ੍ਰਾਂਡ ਦੇ ਇਹ ਟੀਵੀ ਪ੍ਰੀਮੀਅਮ ਆਪਸ਼ਨ ਹਨ। ਇਨ੍ਹਾਂ ਦੀ ਕੀਮਤ ਲੱਖਾਂ 'ਚ ਹੈ। ਇਸ ਵਿਚ ਤੁਹਾਨੂੰ Bravia XR Mini LED ਟੈਕਨਾਲੋਜੀ ਮਿਲੇਗੀ। ਸਮਾਰਟ ਟੀਵੀ 'ਚ ਬਿਹਤਰੀਨ ਆਡੀਓ ਆਊਟਪੁਟ ਮਿਲਦਾ ਹੈ। ਆਓ ਜਾਣਦੇ ਹਾਂ ਇਸ ਸਮਾਰਟ ਟੀਵੀ ਦੀਆਂ ਖੂਬੀਆਂ।

ਕੀਮਤ

Sony Bravia 9 4K Mini LED TV ਦੋ ਸਕਰੀਨ ਸਾਈਜ਼- 75-ਇੰਚ ਅਤੇ 85-ਇੰਚ 'ਚ ਆਉਂਦਾ ਹੈ। ਇਨ੍ਹਾਂ ਦੀ ਕੀਮਤ 4,49,990 ਰੁਪਏ ਅਤੇ 5,99,990 ਰੁਪਏ ਹੈ। ਹਾਲ ਹੀ 'ਚ ਲਾਂਚ ਹੋਈ ਇਸ ਸਮਾਰਟ ਟੀਵੀ ਸੀਰੀਜ਼ ਨੂੰ ਤੁਸੀਂ ਈ-ਕਾਮਰਸ ਪਲੇਟਫਾਰਮਾਂ, ਰਿਟੇਲ ਸਟੋਰਾਂ ਅਤੇ ਪ੍ਰਮੁੱਖ ਇਲੈਕਟ੍ਰੋਨਿਕ ਸਟੋਰਾਂ ਤੋਂ ਖਰੀਦ ਸਕਦੇ ਹੋ।

ਫੀਚਰਜ਼

Sony Bravia 9 ਸੀਰੀਜ਼ Bravia XR Mini LED ਟੈਕਨਾਲੋਜੀ ਦੇ ਨਾਲ ਆਉਂਦੀ ਹੈ। ਇਸ ਟੀਵੀ 'ਚ HDR, Dolby Vision, 4K ਅਪਸਕੇਲਿੰਗ, XR ਕਲੀਅਰ ਇਮੇਜ ਅਤੇ XR ਮੋਸ਼ਨ ਕਲੀਅਰਿਟੀ ਟੈਕਨਾਲੋਜੀ ਮਿਲਦੀ ਹੈ। ਇਨ੍ਹਾਂ ਸਾਰੇ ਫੀਚਰਜ਼ ਕਾਰਨ ਤੁਹਾਨੂੰ ਸ਼ਾਰਪ, ਕਲੀਅਰ ਅਤੇ ਬਿਹਤਰ ਪਿਕਚਰ ਕੁਆਲਿਟੀ ਮਿਲੇਗੀ।

ਇਸ ਟੀਵੀ 'ਚ ਐਡਵਾਂਸ ਏ.ਆਈ. ਪ੍ਰੋਸੈਸਰ XR ਦਿੱਤਾ ਗਿਆ ਹੈ, ਜੋ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਂਦਾ ਹੈ। ਕੰਪਨੀ ਨੇ ਇਸ ਵਿਚ X-ਐਂਟੀ ਰਿਫਲੈਕਸ਼ਨ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਹੈ, ਜਿਸ ਕਾਰਨ ਸਕਰੀਨ 'ਤੇ ਰਿਫਲੈਕਸ਼ਨ ਘੱਟ ਨਜ਼ਰ ਆਏਗਾ ਅਤੇ ਬਿਹਤਰ ਅਨੁਭਵ ਮਿਲੇਗਾ। 

ਬਿਹਤਰ ਆਡੀਓ ਅਨੁਭਵ ਲਈ Sony Bravia 9 TV ਸੀਰੀਜ਼ 'ਚ ਡਾਲਬੀ ਐਟਮਾਸ ਦਿੱਤਾ ਗਿਆ ਹੈ, ਜੋ ਮਲਟੀ ਡਾਇਮੈਂਸ਼ਨਲ ਸਾਊਡ ਨੂੰ ਇਨੇਬਲ ਕਰਦਾ ਹੈ। ਇਸ ਤੋਂ ਇਲਾਵਾ ਸਮਾਰਟ ਟੀਵੀ 'ਚ ਕਈ ਦੂਜੇ ਆਡੀਓ ਫੀਚਰਜ਼ ਵੀ ਮਿਲਦੇ ਹਨ। ਡਾਇਲਾਗਸ ਦੀ ਕਲੀਅਰਿਟੀ ਲਈ Voice Zoom 3 ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। 

ਨਵੇਂ ਸਮਾਰਟ ਟੀਵੀ 'ਚ ਸੋਨੀ ਪਿਕਚਰਜ਼ ਕੋਰ ਦਿੱਤਾ ਗਿਆ ਹੈ। ਇਹ ਟੀਵੀ ਗੂਗਲ ਟੀਵੀ 'ਤੇ ਕੰਮ ਕਰਦਾ ਹੈ। ਇਸ ਵਿਚ Apple AirPlay 2 ਅਤੇ ਵੌਇਸ ਸਰਚ ਦਾ ਫੀਚਰ ਵੀ ਮਿਲਦਾ ਹੈ। ਟੀਵੀ 'ਚ Bravia Cam ਮਿਲਦਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਗੈਸਚਰ ਕੰਟਰੋਲ ਕਰ ਸਕਣਗੇ। ਇਸ ਵਿਚ Zoom ਅਤੇ Google Meet ਵੀ ਇਸਤੇਮਾਲ ਕੀਤਾ ਜਾ ਸਕੇਗਾ। 


Rakesh

Content Editor

Related News