iPhone 7 ''ਚ ਆਈ ਸਮੱਸਿਆ ; ਬਦਲਣਾ ਪੈ ਸਕਦੈ ਫੋਨ ਦਾ ਡਿਜ਼ਾਈਨ

Monday, Sep 19, 2016 - 04:24 PM (IST)

ਜਲੰਧਰ : ਕੁਝ ਆਈਫੋਨ 7 ਯੂਜ਼ਰ ਅਜੀਬ ਤਰ੍ਹਾਂ ਦੀ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵਾਂ ਆਈਫੋਨ 7 ਕੋਈ ਵੀ ਸਟ੍ਰੈਸਫੁਲ ਟਾਸਕ ਕਰਨ ਸਮੇਂ ਅਜੀਬ ਤਰ੍ਹਾਂ ਨਾਲ ਸਾਊਂਡ ਕਰਦਾ ਹੈ। ਟਵਿਟਰ ''ਤੇ ਕਈ ਲੋਕ ਅਜਿਹੀ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ। ਇਨ੍ਹਾਂ ''ਚੋਂ ਹੀ ਸਟੀਫਨ ਹੈਕੇਟ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਸ ''ਚ ਫੋਨ ਦੇ ਬੈਕ ਪੈਨਲ ''ਚੋਂ ਅਜੀਬ ਤਰ੍ਹਾਂ ਦਾ ਸਾਊਂਡ ਸੁਣਾਈ ਦਿੰਦਾ ਹੈ। ਕਈ ਇਸ ਪਿੱਛੇ ਇਲੈਕਟ੍ਰੋਮੈਗਨੈਟਿਕ ਇਫੈਕਟ ਜਾਂ ਕੁਆਇ ਵਾਈਨ ਨੂੰ ਕਾਰਨ ਮੰਨ ਰਹੇ ਹਨ ਪਰ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਐਪਲ ਵੱਲੋਂ ਨਹੀਂ ਆਈ ਹੈ।



ਹਾਲਾਂਕਿ ਇਹ ਸਮੱਸਿਆ ਸਾਰੇ ਆਈਫੋਨ 7 ਯੂਜ਼ਰਾਂ ਨੂੰ ਨਹੀਂ ਆ ਰਹੀ ਹੈ। ਇਸ ਅਜੀਬ ਤਰ੍ਹਾਂ ਦੀ ਸਾਊਂਡ ਨੂੰ ਟੈਸਟ ਕਰਨ ਲਈ ਮਸ਼ਹੂਰ ਯੂਟਿਊਬਰ ਨੇ ਆਈਫੋਨ 7 ਨੂੰ ਚੈੱਕ ਕਰ ਕੇ ਦੇਖੇਆ ਪਰ ਅਜਿਹਾ ਕੋਈ ਸਾਊਂਡ ਸਾਹਮਣੇ ਨਹੀਂ ਆਇਆ। ਕਈ ਇਸ ਨੂੰ ਸੀ. ਪੀ. ਯੂ. ਪ੍ਰਫਾਰਮੈਂਸ ਇਸ਼ੂ ਕਹਿ ਰਹੇ ਹਨ ਪਰ ਇਕ ਪ੍ਰੀਮੀਅਮ ਤੇ ਮੋਸਟ ਐਕਸਪੈਕਟਿਡ ਡਿਵਾਈਜ਼ ਦੇ ਲਾਂਚ ਹੋਣ ਤੋਂ ਬਾਅਦ ਅਜਿਹੀ ਸਮੱਸਿਆ ਆਉਣਾ ਐਪਲ ਨੂੰ ਜਲਦ ਤੋਂ ਜਲਦ ਜਸਟੀਫਾਈ ਕਰਨਾ ਹੋਵੇਗਾ। ਸਟੀਫਨ ਨੇ ਟਵੀਟ ''ਚ ਲੱਖਿਆ ਕਿ ਐਪਸ ਉਨ੍ਹਾਂ ਦਾ ਫੋਨ ਰਿਪਲੇਸ ਕਰ ਦਵੇਗੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਐਪਲ ਨੂੰ ਆਈਫੋਨ 7 ''ਚ ਆਈ ਇਸ ਸਮੱਸਿਆ ਤੋਂ ਬਾਇਦ ਡਿਜ਼ਾਈਨ ''ਚ ਕੁਝ ਬਦਲਾਅ ਕਰਨੇ ਪੈ ਸਕਦੇ ਹਨ।


Related News