Realme XT ਨੂੰ ਮਿਲ ਰਹੀ ਸਾਫਟਵੇਅਰ ਅਪਡੇਟ, ਜੁੜਨਗੇ ਇਹ ਨਵੇਂ ਫੀਚਰਸ

11/14/2019 7:27:14 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ (Realme) ਨੇ ਆਪਣੇ ਸਮਾਰਟਫੋਨ ਰੀਅਲਮੀ ਐਕਸ.ਟੀ. (Realme XT) ਲਈ ਨਵੀਂ ਰੀਅਲਮੀ ਅਪਡੇਟ ਰੋਲ ਆਊਟ ਕੀਤੀ ਹੈ। ਇਸ ਨਾਲ ColorOS 6.0.1 ਨੂੰ ਅਪਡੇਟ ਕੀਤਾ ਜਾਵੇਗਾ ਅਤੇ ਯੂਜ਼ਰਸ ਨੂੰ RMX1921EX_11.A.12 ਸਾਫਟਵੇਅਰ ਮਿਲੇਗਾ। ਇਸ ਅਪਡੇਟ ਦਾ ਸਾਈਜ਼ 2.84ਜੀ.ਬੀ. ਹੈ। ਇਸ ਅਪਡੇਟ ਨਾਲ ਨਵੰਬਰ ਦਾ ਸਕਿਓਰਟੀ ਪੈਚ ਵੀ ਮਿਲਦਾ ਹੈ। ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਆਪਣੇ ਫੋਨ ਨੂੰ ਚਾਰਜ ਜ਼ਰੂਰ ਕਰ ਲਵੋ।

ਜੁੜਨਗੇ ਇਹ ਨਵੇਂ ਫੀਚਰਸ
ਇਸ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਫਰੰਟ ਕੈਮਰੇ ਲਈ ਨਾਈਟਸਕੇਪ ਮੋਡ ਮਿਲੇਗਾ। ਇਸ ਤੋਂ ਇਲਾਵਾ ਵਟਸਐਪ ਇਸਤੇਮਾਲ ਕਰਨ ਵੇਲੇ ਆਪਟੀਮਾਈਜਡ ਫੋਟੋ ਕਲੈਰਿਟੀ ਮਿਲੇਗੀ। ਅਪਡੇਟ ਇੰਸਟਾਲ ਕਰਨ ਤੋਂ ਬਾਅਦ ਰੀਅਰ ਕੈਮਰੇ ਦੇ ਲਈ ਆਪਟੀਮਾਈਜਡ ਵਾਇਡ ਐਂਗਲ ਵੀਡੀਓ ਕੁਆਲਟੀ ਵੀ ਮਿਲੇਗੀ। 64 ਮੈਗਾਪਿਕਸਲ ਕੈਮਰਾ ਮੋਡ 'ਚ ਵੀ ਆਪਟੀਮਾਈਜਡ ਕਲੈਰਿਟੀ ਮਿਲੇਗੀ। ਇਸ ਅਪਡੇਟ ਤੋਂ ਬਾਅਦ 64 ਮੈਗਾਪਿਕਸਲ ਮੋਡ 'ਚ ਸਵਿਚ ਕਰਨ ਵੇਲੇ ਕ੍ਰੈਸ਼ ਹੋਣ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

PunjabKesari

ਰੀਅਲਮੀ XT ​​​​​​ਸਪੈਸੀਫਿਕੇਸ਼ੰਸ
Realme XT ਸਮਾਰਟਫੋਨ ਦੇ ਬੈਕ 'ਚ ਕਵਾਡ ਕੈਮਰਾ ਸੈਟਅਪ ਦਿੱਤਾ ਗਿਆ ਹੈ। ਭਾਵ ਫੋਨ ਦੇ ਬੈਕ 'ਚ 4 ਕੈਮਰੇ ਦਿੱਤੇ ਗਏ ਹਨ। ਫੋਨ ਦੇ ਬੈਕ 'ਚ 64 ਮੈਗਾਪਿਕਸਲ ਦਾ ਮੇਨ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ 8 ਮੈਗਾਪਿਕਸਲ ਦਾ ਵਾਇਡ ਐਂਗਲ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ।

PunjabKesari

ਸਮਾਰਟਫੋਨ ਦੇ ਫਰੰਟ 'ਚ ਸੈਲਫੀ ਲਈ 16 ਮੈਗਾਪਿਕਸਲ ਦਾ SonY iMX 471 ਸੈਂਸਰ ਦਿੱਤਾ ਗਿਆ ਹੈ। ਫਰੰਟ ਕੈਮਰੇ 'ਚ ਆਰਟੀਫੀਅਸ਼ਲ ਇੰਟੈਲੀਜੈਂਸ (ਏ.ਆਈ.) ਬਿਊਟੀਫਿਕੇਸ਼ਨ ਫੀਚਰ ਵੀ ਹੈ। ਇਸ ਸਮਾਰਟਫੋਨ 'ਚ 6.4 ਇੰਚ ਦੀ ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਦਿੱਤੀ ਗਈ ਹੈ। ਰੀਅਲਮੀ ਐਕਸ.ਟੀ. ਦੇ ਬੈਕ 'ਚ ਗੋਰਿੱਲਾ ਗਲਾਸ 5 ਪ੍ਰੋਟੈਕਸ਼ਨ ਨਾਲ 3ਡੀ ਗਲਾਸ ਦਿੱਤਾ ਗਿਆ ਹੈ।

PunjabKesari

Realme XT ਸਮਾਰਟਫੋਨ ਪਰਲ ਵ੍ਹਾਈਟ ਅਤੇ ਪਰਲ ਬਲੂ ਕਲਰ 'ਚ ਮਿਲੇਗਾ। ਇਸ ਸਮਾਰਟਫੋਨ 'ਚ ਇਨ-ਡਿਸਪਲੇਅ ਫਿਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਫੋਨ ਨੂੰ ਅਨਲਾਕ ਹੋਣ 'ਚ 334 ਮਿਲੀ ਸੈਕੰਡ ਦਾ ਸਮਾਂ ਲੱਗਦਾ ਹੈ। Realme XT ਸਮਾਰਟਫੋਨ 'ਚ ਸਨੈਪਡਰੈਗਨ 712 AIE ਪ੍ਰੋਸੈਸਰ ਦਿੱਤਾ ਗਿਆ ਹੈ।


Karan Kumar

Content Editor

Related News