ਸਨੈਪਡੀਲ ਸੇਲ: ਆਈਫੋਨ ਸਮੇਤ ਕਈ ਸਮਾਰਟਫੋਨਜ਼ ''ਤੇ ਮਿਲ ਰਹੀ ਹੈ ਸ਼ਾਨਦਾਰ ਆਫਰ
Wednesday, Oct 26, 2016 - 05:42 PM (IST)

ਜਲੰਧਰ- ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ਇਸ ਮਹੀਨੇ ਦੀ ਸ਼ੁਰੂਆ ਤੋਂ ਹੀ ਆਨਬਾਕਸ ਦਿਵਾਲੀ ਸੇਲ ਦਾ ਆਯੋਜਨ ਕਰ ਰਹੀ ਹੈ। 25 ਤੋਂ 27 ਅਕਤੂਬਰ ਤਕ ਚੱਲਣ ਵਾਲੀ ਇਸ ਸੇਲ ਦਾ ਅੱਜ ਦੂਜਾ ਦਿਨ ਹੈ ਅਤੇ ਕੰਪਨੀ ਨੇ ਅੱਜ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਆਈਫੋਨ ਸਮੇਤ ਕਈ ਹੋਰ ਸਮਾਰਟਫੋਨਜ਼ ''ਤੇ ਸ਼ਾਨਦਾਰ ਆਫਰਜ਼ ਪੇਸ਼ ਕੀਤੀ ਹੈ।
iPhone 6s (16 GB) -
ਐਪਲ ਨੇ ਆਪਣੇ ਆਈਫੋਨ 6ਐੱਸ ਸਮਾਰਟਫੋਨ ਦੇ 16ਜੀ.ਬੀ. ਵੇਰੀਅੰਟ ਨੂੰ 62,000 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ ਜਿਸ ''ਤੇ 34 ਫੀਸਦੀ ਦੀ ਛੋਟ ਮਿਲ ਰਹੀ ਹੈ ਜਿਸ ਨਾਲ ਇਸ ਨੂੰ 40,799 ਰੁਪਏ ਦੀ ਕੀਮਤ ''ਚ ਖਰੀਦਿਆ ਜਾ ਸਕਦਾ ਹੈ।
Samsung galaxy j3 (8GB) -
ਇਸ ਸਮਾਰਟਫੋਨ ਨੂੰ ਕੰਪਨੀ ਨੇ 8990 ਰੁਪਏ ਦੀ ਕੀਮਤ ''ਚ ਉਪਲੱਬਧ ਕੀਤਾ ਸੀ ਜਿਸ ''ਤੇ 11 ਫੀਸਦੀ ਦੀ ਛੋਟ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਕੀਮਤ 7,990 ਰੁਪਏ ਰਹਿ ਗਈ ਹੈ।
Moto G turbo edition (16GB) -
ਇਸ ਸਮਾਰਟਫੋਨ ਨੂੰ ਕੰਪਨੀ ਨੇ 14,499 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਗਿਆ ਸੀ ਜਿਸ ''ਤੇ 29 ਫੀਸਦੀ ਦੀ ਛੋਟ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਕੀਮਤ 10,360 ਰੁਪਏ ਰਹਿ ਗਈ ਹੈ।
Micromax canvas spark 2 Plus (8GB) -
ਇਸ ਸਮਾਰਟਫੋਨ ਨੂੰ ਕੰਪਨੀ ਨੇ 4749 ਰੁਪਏ ਦੀ ਕੀਮਤ ''ਚ ਉਪਲੱਬਧ ਕੀਤਾ ਸੀ ਜਿਸ ''ਤੇ 22 ਫੀਸਦੀ ਦੀ ਛੋਟ ਦਿੱਤੀ ਗਈ ਹੈ। ਹੁਣ ਇਸ ਫੋਨ ਦੀ ਕੀਮਤ 3699 ਰੁਪਏ ਰਹਿ ਗਈ ਹੈ।
Redmi note 3 (32 GB) -
ਇਸ ਸਮਾਰਟਫੋਨ ਨੂੰ ਕੰਪਨੀ ਨੇ 11,999 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਸੀ ਜਿਸ ਨੂੰ ਹੁਣ ਸੇਲ ਦੇ ਤਹਿਤ 11,499 ਰੁਪਏ ਦੀ ਕੀਮਤ ''ਚ ਉਪਲੱਬਧ ਕੀਤਾ ਗਿਆ ਹੈ।
LeEco Le Max 2 (32 GB) -
ਇਸ ਸਮਾਰਟਫੋਨ ਨੂੰ ਕੰਪਨੀ ਨੇ 22,999 ਰੁਪਏ ਦੀ ਕੀਮਤ ''ਚ ਲਾਂਚ ਕਾਤ ਸੀ ਜਿਸ ''ਤੇ ਹੁਣ 22 ਫੀਸਦੀ ਦੀ ਛੋਟ ਦਿੱਤੀ ਗਈ ਹੈ ਜਿਸ ਨਾਲ ਇਸ ਦੀ ਕੀਮਤ 17,999 ਰੁਪਏ ਰਹਿ ਗਈ ਹੈ।