ਸ਼ਹਿਰਾਂ ਦੀ ਸਥਿਤੀ ਨੂੰ ਦਰਸਾਉਣਗੇ ਸਨੈਪਚੈਟ ਦੇ ਨਵੇਂ ਸਟਿੱਕਰਜ਼
Wednesday, Aug 03, 2016 - 12:01 PM (IST)

ਜਲੰੰਧਰ-ਫੋਟੋ ਅਤੇ ਵੀਡੀਓ ਸ਼ੇਅਰਿੰਗ ਐਪ ਸਨੈਪਚੈਟ ਐਪ ਯੂਜ਼ਰਜ਼ ਲਈ ਕੁੱਝ ਖਾਸ ਲੈ ਕੇ ਆ ਰਹੀ ਹੈ। ਹਾਲ ਹੀ ''ਚ ਮਿਲੀ ਜਾਣਕਾਰੀ ਮੁਤਾਬਿਕ ਸਨੈਪਚੈਟ ਨੇ ਯੂਜ਼ਰਜ਼ ਲਈ ਜੀਓਸਟਿੱਕਰਜ਼ ਲਾਂਚ ਕੀਤੇ ਹਨ। ਇਹ ਸਟਿੱਕਰਜ਼ ਯੂਜ਼ਰਜ਼ ਸ਼ਹਿਰ ਦੇ ਅਨੁਸਾਰ ਆਪਣੀ ਕਿਸੇ ਵੀ ਤਸਵੀਰ ''ਤੇ ਲਗਾ ਸਕਦੇ ਹਨ। ਇਹ ਸਟਿੱਕਰਜ਼ ਖਾਸ ਤੌਰ ''ਤੇ ਕੁੱਝ ਸ਼ਹਿਰਾਂ ਨੂੰ ਦਰਸਾਉਂਦੇ ਹਨ। ਇਸ ਦਾ ਨਵਾਂ ਫੀਚਰ ਮੈਸੇਜਿਜ਼ ''ਚ ਜੀਓਸੈਂਟਰਿਕ ਐਲੀਮੈਂਟਸ ਦੀ ਵਰਤੋਂ ਕਰ ਰਿਹਾ ਹੈ, ਜਿਵੇਂ ਕਿ ਜੀਓ-ਫਿਲਟਰਜ਼ ਜੋ ਸਨੈਪਚੈਟ ਪਹਿਲਾਂ ਤੋਂ ਵੀ ਵਰਤ ਰਹੀ ਹੈ।
ਸ਼ੁਰੂ ''ਚ ਇਨ੍ਹਾਂ ਸਟਿੱਕਰਜ਼ ਨੂੰ 10 ਖਾਸ ਸ਼ਹਿਰਾਂ ਲਈ ਹੀ ਉਪਲੱਬਧ ਕੀਤਾ ਗਿਆ ਹੈ ਜਿਨ੍ਹਾਂ ''ਚ ਸੈਨ ਫਰਾਂਸਿਸਕੋ, ਨਿਊ ਯਾਰਕ, ਲੌਸ ਐਂਜਲਸ, ਹੋਨੋਲੁਲੁ, ਪੈਰਿਸ ਅਤੇ ਲੰਡਨ ਸ਼ਾਮਿਲ ਹਨ। ਸੈਨ ਫਰਾਂਸਿਸਕੋ ਦੇ ਕੁੱਝ 15 ਸਟਿੱਕਰਜ਼ ਸ਼ਹਿਰ ਨੂੰ ਇਕ ਸਟੀਰਿਕਲ ਲੁਕ ਦਿੰਦੇ ਹਨ। ਇਨ੍ਹਾਂ ਸਟਿੱਕਰਜ਼ ''ਚੋਂ ਇਕ ਗੁੱਸੇ ''ਚ ਦਿਖਾਈ ਦੇ ਰਹੀ ਭੇਡ ਵਧੇ ਹੋਏ ਕਿਰਾਏ ਨੂੰ ਦਰਸਾਉਂਦੀ ਹੈ। ਸਨੈਪਚੈਟ ਇਨ੍ਹਾਂ ਸਟਿੱਕਰਜ਼ ਨੂੰ ਹੋਰਨਾਂ ਸ਼ਹਿਰਾਂ ਲਈ ਕਦੋਂ ਪੇਸ਼ ਕੀਤਾ ਜਾਵੇਗਾ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।