10,000 ਰੁਪਏ ਦੀ ਕੀਮਤ ਨਾਲ ਆਉਣ ਵਾਲੇ ਸਮਾਰਟਫੋਨਜ਼ 'ਚ ਮਿਲੇਗਾ ਵਧੀਆ ਐਂਡਰਾਇਡ ਨੂਗਟ ਦਾ ਅਨੁਭਵ

Sunday, Aug 06, 2017 - 11:48 AM (IST)

10,000 ਰੁਪਏ ਦੀ ਕੀਮਤ ਨਾਲ ਆਉਣ ਵਾਲੇ ਸਮਾਰਟਫੋਨਜ਼ 'ਚ ਮਿਲੇਗਾ ਵਧੀਆ ਐਂਡਰਾਇਡ ਨੂਗਟ ਦਾ ਅਨੁਭਵ

ਜਲੰਧਰ-ਜੇਕਰ ਤੁਸੀਂ 10,000 ਰੁਪਏ ਤੋਂ ਘੱਟ ਕੀਮਤ 'ਚ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਅਤੇ ਇਹ ਸਮਾਰਟਫੋਨਜ਼ 'ਚ ਵਧੀਆ ਫੀਚਰਸ ਤੋਂ ਇਲਾਵਾ ਐਂਡਰਾਇਡ ਨੂਗਟ ਦੀ ਵੀ ਵਧੀਆ ਅਨੁਭਵ ਪ੍ਰਾਪਤ ਕਰਨਾ ਚਾਹੁੰਦੇ ਹੋ। ਇਹ ਸਮਾਰਟਫੋਨਜ਼ 5,000 ਤੋਂ ਲੈ ਕੇ 10,000 ਰੁਪਏ ਦੀ ਕੀਮਤ 'ਚ ਆਉਂਦੇ ਹਨ ਜਿਨ੍ਹਾਂ 'ਚ ਸ਼ਾਨਦਾਰ ਆਪਸ਼ਨਜ਼ ਮਿਲਣਗੇ। 

PunjabKesari

1. Coolpad Note 5 Light C
ਇਸ ਸਮਾਰਟਫੋਨ ਨੂੰ ਕੰਪਨੀ ਨੇ 7,777 ਰੁਪਏ ਨਾਲ ਪੇਸ਼ ਕੀਤਾ ਗਿਆ ਸੀ। ਫੋਨ ਦੀ ਸਭ ਤੋਂ ਅਹਿਮ ਖਾਸੀਅਤ ਇਸ 'ਚ ਦਿੱਤਾ ਗਿਆ ਐਂਡਰਾਇਡ 7.1 ਨੂਗਟ ਹੈ। ਇਸ ਬਜਟ ਸਮਾਰਟਫੋਨ 'ਚ 1280x720 ਪਿਕਸਲ  ਰੈਜ਼ੋਲੂਸ਼ਨ ਵਾਲਾ 5 ਇੰਚ ਫੁਲ HD ਡਿਸਪਲੇਅ ਦਿੱਤਾ ਗਿਆ ਹੈ। ਫੋਨ 'ਚ 1.1 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ ਕਵਾਡ-ਕੋਰ ਸਨੈਪਡ੍ਰੈਗਨ 210 ਪ੍ਰੋਸੈਸਰ ਅਤੇ ਐਂਡ੍ਰਨੋ 304 GPU ਦਿੱਤਾ ਗਿਆ ਹੈ. ਇਸ ਡਿਵਾਇਸ 'ਚ 2GB ਰੈਮ , ਇਨਬਿਲਟ ਸਟੋਰੇਜ 16GB ਅਤੇ ਮਾਈਕ੍ਰੋਐੱਸਡੀ ਕਾਰਡ ਰਾਹੀਂ 64GB ਤੱਕ ਵਧਾ ਸਕਦੇ ਹੈ। ਫੋਟੋਗ੍ਰਾਫੀ ਲਈ ਅਪਚਰ ਐੱਫ/ 2.4 ,LED ਫਲੈਸ਼ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਅਪਚਰ f/2.4 ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਪਾਵਰ ਦੇਣ ਲਈ 2500mAh ਬੈਟਰੀ ਦਿੱਤੀ ਗਈ ਹੈ।

PunjabKesari

2.Nokia 3
ਇਸ ਸਮਾਰਟਫੋਨ  ਨੂੰ 9,499 ਰੁਪਏ ਕੀਮਤ ਹੈ। ਇਸ 'ਚ 5 ਇੰਚ HD (720*1280 ਪਿਕਸਲ) IPS ਡਿਸਪਲੇਅ ਹੈ। ਇਸ 'ਚ 1.3 ਗੀਗਾਹਰਟਜ਼ ਕਵਾਡ-ਕਰੋ ਮੀਡੀਆਟੇਕ MT6737 ਪ੍ਰੋਸੈਸਰ ਹੈ, ਇਸ ਸਮਾਰਟਫੋਨ 'ਚ 2GB ਰੈਮ , 16GB ਇੰਨਟਰਨਲ ਸਟੋਰੇਜ ਅਤੇ 128GB ਤੱਕ ਮਾਈਕ੍ਰੋਐੱਸਡੀ ਕਾਰਡ ਨਾਲ ਵਧਾ ਸਕਦੇ ਹੈ। ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਰਿਅਰ ਅਤੇ ਫ੍ਰੰਟ ਲਈ ਕੈਮਰਾ ਮੌਜ਼ੂਦ ਹੈ ਅਤੇ ਦੋਵੇ ਹੀ ਕੈਮਰੇ ਆਟੋਫੋਕਸ ਨਾਲ ਲੈਸ ਹੈ। ਇਸ ਸਮਾਰਟਫੋਨ 'ਚ ਪਾਵਰ ਦੇਣ ਲਈ 2650mAh ਬੈਟਰੀ ਦਿੱਤੀ ਗਈ ਹੈ।  ਫੋਨ ਦੀ ਸਭ ਤੋਂ ਅਹਿਮ ਖਾਸੀਅਤ ਇਸ 'ਚ ਦਿੱਤਾ ਗਿਆ ਐਂਡਰਾਇਡ 7.0 ਨੂਗਟ ਹੈ

PunjabKesari

3. Micromax canvas 1
ਇਸ ਸਮਾਰਟਫੋਨ ਦੀ ਕੀਮਤ 6,999 ਰੁਪਏ ਹੈ। ਇਸ ਸਮਾਰਟਫੋਨ 'ਚ 5 ਇੰਚ 2.5D HD(720*1280) ਡਿਸਪਲੇਅ ਦਿੱਤਾ ਗਿਆ ਹੈ । ਇਹ ਸਮਾਰਟਫੋਨ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆ-ਟੇਕ MT6737 ਪ੍ਰੋਸੈਸਰ ਹੈ ਇਸ ਸਮਾਰਟਫੋਨ 'ਚ 2GB ਰੈਮ ,16GB ਇੰਨਬਿਲਟ ਸਟੋਰੇਜ ਅਤੇ ਮਾਈਕ੍ਰੋ-ਐੱਸਡੀ ਕਾਰਡ ਨਾਲ 32GB ਤੱਕ ਵਧਾ ਸਕਦੇ ਹੈ। ਇਹ ਫੋਨ 4G VoLTE ਨੂੰ ਸੁਪੋਰਟ ਕਰਦਾ ਹੈ । ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਇਹ ਫੋਨ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ ਪਾਵਰ ਦੇਣ ਲਈ 2500mAh ਬੈਟਰੀ ਦਿੱਤੀ ਗਈ ਹੈ।

PunjabKesari

4. Intex Elite E7, Intex Aqua Crystal Plus

Intex Elite E7 ਸਮਾਰਟਫੋਨ 'ਚ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ ਅਤੇ ਪਾਵਰ ਦੇਣ ਲਈ 4020mAh ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 7,999 ਰੁਪਏ ਹੈ। ਇਸ ਸਮਾਰਟਫੋਨ 'ਚ 5.2 ਇੰਚ HD ਆਈ. ਪੀ. ਐੱਸ ਡਿਸਪਲੇਅ (1280*720 ਪਿਕਸਲ ) ਡਿਸਪਲੇਅ ਹੈ।  ਫੋਨ 'ਚ MT6737 ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3GB ਰੈਮ , ਇੰਟਰਨਲ ਸਟੋਰੇਜ 32GB ਅਤੇ 128GB ਤੱਕ ਵਧਾ ਸਕਦੇ ਹੈ। ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ  ਇਸ ਤੋਂ ਇਲਾਵਾ ਵੀਡੀਓ ਅਤੇ ਸੈਲਫੀ ਲਈ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
Intex Aqua Crystal Plus ਇਸ ਸਮਾਰਟਫੋਨ ਦੀ ਕੀਮਤ 6,799 ਰੁਪਏ ਅਤੇ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ ਇਸ ਸਮਾਰਟਫੋਨ 'ਚ 5 ਇੰਚ HD ਡਿਸਪਲੇਅ , 2GB ਰੈਮ ਅਤੇ 16GB ਇੰਟਰਨਲ ਸਟੋਰੇਜ ਜਿਸ1 128GB ਤੱਕ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਪਾਵਰ ਦੇਣ ਲਈ 2100mAh ਬੈਟਰੀ ਦਿੱਤੀ ਗਈ ਹੈ।

PunjabKesari

5. Panasonic P55 Max
ਇਸ ਸਮਾਰਟਫੋਨ ਦੀ ਕੀਮਤ 8,499 ਰੁਪਏ ਅਤੇ ਐਂਡਰਾਇਡ 7.0 ਨੂਗਟ 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 5000mAh ਬੈਟਰੀ ਦਿੱਤੀ ਗਈ ਹੈ ਅਤੇ ਇਸ 4G VoLTE ਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ  ਇਸ ਤੋ ਇਲਾਵਾ 5.5 ਇੰਚ HD ਕੈਮਰਾ ਦਿੱਤਾ ਗਿਆ ਹੈ। 
 


Related News