ਸਕਾਇਪ ਦੇ ਨਵੇਂ ਅਪੱਡੇਟ ''ਚ ਮਿਲ ਰਹੇ ਹਨ ਇਹ ਫੀਚਰਸ
Thursday, Jan 21, 2016 - 01:30 PM (IST)

ਜਲੰਧਰ- ਸਕਾਇਪ ਲਗਾਤਾਰ ਕਾਲ ਰਿਲੇਟੇਡ ਟਾਸਕ ਨਾਲ ਸਬੰਧਿਤ ਕੰਮਾਂ ਨੂੰ ਹੋਰ ਆਸਾਨ ਬਣਾਉਣ ਲਈ ਟੂਲ ਜਾਰੀ ਕਰਦੀ ਰਹਿੰਦੀ ਹੈ । ਹੁਣ ਸਕਾਇਪ ਨੇ ਐਂਡ੍ਰਾਇਡ ਵਰਜਨ ''ਚ 2 ਹੋਰ ਨਵੇਂ ਫੀਚਰਸ ਨੂੰ ਜਾਰੀ ਕੀਤਾ ਹੈ ।ਸਭ ਤੋਂ ਪਹਿਲਾਂ ਇਸ ਦੇ ਮੋਬਾਇਲ ਐਪ ''ਚ ਕਾਲ ਸ਼ੈਡਿਊਲਿੰਗ ਲਈ ਇਕ ਆਪਸ਼ਨ ਦਿੱਤੀ ਗਈ ਹੈ। ਸ਼ੈਡਿਊਲ ਕਾਲ ਲਈ ਆਪਣੀ ਪਸੰਦ ਦੇ ਇਕ ਕਾਨਟੈਕਟ ਨਾਲ ਡਰਾਪ- ਡਾਊਨ Menu ''ਚੋਂ ਲੋੜ ਅਨੁਸਾਰ ਆਈਟਮ ਨੂੰ ਸਲੈਕਟ ਕਰੋ। ਇਸ ਨਾਲ ਤੁਸੀਂ Outlook ''ਚੋਂ ਬਲਾਕ ਆਫ ਟਾਇਮ ਜਾਂ ਆਪਣੀ ਪਸੰਦ ਦੇ ਕੈਲੇਂਡਰ ਐਪ ਦੀ ਚੋਣ ਕਰ ਸਕਦੇ ਹੋ।
ਜੇਕਰ ਤੁਹਾਨੂੰ ਚੈਟ ਦੌਰਾਨ ਆਫਿਸ ਦੇ ਕਿਸੇ ਡਾਕਿਊਮੈਂਟ, ਸਪ੍ਰੈੱਡਸ਼ੀਟ ਅਤੇ ਪਰਿਜ਼ੈਂਨਟੇਸ਼ਨ ਨੂੰ ਸ਼ੇਅਰ ਕਰਨ ਦੀ ਲੋੜ ਹੈ ਤਾਂ ਤੁਸੀਂ ਸਕਾਇਪ ''ਚ ਉਨ੍ਹਾਂ ਫਾਇਲਾਂ ਦੇ ਲਿੰਕ ਸ਼ੇਅਰ ਕਰ ਸਕਦੇ ਹੋ । convo ਦੌਰਾਨ ਫਾਇਲ ਦੇ ਨਾਂ ''ਤੇ ਟੈਪ ਕਰਨ ਨਾਲ ਇਹ ਫਾਇਲ ਨੂੰ ਲੋੜੀਂਦੀ ਐਪ ''ਚ ਓਪਨ ਕਰ ਦਵੇਗਾ। ਜੇਕਰ ਫਾਇਲ ਨੂੰ ਓਪਨ ਕਰਨ ਲਈ ਤੁਹਾਡੇ ਮੋਬਾਇਲ ''ਚ ਐਪ ਨਹੀਂ ਹੈ ਤਾਂ ਤੁਸੀਂ ਇਸ ''ਚ ਲੋੜੀਂਦੇ ਸਾਫਟਵੇਅਰ ਦੀਆਂ ਹਿਦਾਇਤਾਂ ਵੀ ਪ੍ਰਾਪਤ ਕਰ ਸਕਦੇ ਹੋ। ਇਸ ਸਾਰੇ ਨਵੇਂ ਫੀਚਰਸ ਨੂੰ ਸਕਾਇਪ ''ਤੇ ਚਲਾਉਣ ਲਈ ਤੁਹਾਨੂੰ ਇਸ ਦੇ ਨਵੇਂ ਵਰਜਨ ਨੂੰ ਡਾਊਨਲੋਡ ਕਰਨਾ ਹੋਵੇਗਾ ਜੋ ਗੂਗਲ ਪਲੇਅ ''ਤੇ ਉਪਲੱਬਧ ਹੈ ।