Skype ਯੂਜ਼ਰਜ਼ ਲਈ ਖਤਰਾ ਬਣਿਆ ਬਗ, ਜਲਦੀ ਕਰੋ ਅਪਡੇਟ

Wednesday, Jan 09, 2019 - 01:43 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਆਪਣੇ ਸਮਾਰਟਫੋਨ ’ਤੇ ਸਕਾਈਪ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਨਵਾਂ ਵਰਜਨ ਅਪਡੇਟ ਕਰਨਾ ਹੋਵੇਗਾ। ਅਜਿਹਾ ਨਾ ਕਰਨ ’ਤੇ ਇਕ ਬਗ ਤੁਹਾਡੇ ਸਿਸਟਮ ਦੀ ਸਕਿਓਰਿਟੀ ਨੂੰ ਖਤਰਾ ਪਹੁੰਚਾ ਸਕਦਾ ਹੈ। ਇਹ ਬਗ ਪਾਸਕੋਡ ਨੂੰ ਤੋੜ ਦਿੰਦਾ ਹੈ। ਇਸ ਦਾ ਪਤਾ ਕੋਸੋਵੋ ਦੇ ਇਕ 19 ਸਾਲ ਦੇਬਗ ਹੰਟਰ ਨੇ ਲਗਾਇਆ। ਉਸ ਨੇ ਇਸ ਨੂੰ ਐਂਡਰਾਇਡ ਐਪ ’ਤੇ ਪਾਇਆ ਅਤੇ ਤੁਰੰਤ ਇਸ ਬਾਰੇ ਮਾਈਕ੍ਰੋਸਾਫਟ ਨੂੰ ਦੱਸਿਆ। ਫਿਲਹਾਲ, ਇਸ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਪਰ ਇਸ ਤੋਂ ਬਚਣ ਲਈ ਯੂਜ਼ਰਜ਼ ਨੂੰ 8.15.0.416 ਅਤੇ ਇਸ ਤੋਂ ਉਪਰ ਦੇ ਵਰਜਨ ’ਚ ਆਪਣੇ ਡਿਵਾਈਸ ਨੂੰ ਅਪਡੇਟ ਕਰਨਾ ਹੋਵੇਗਾ। 

PunjabKesari

ਫਲੋਰੀਅਨ ਕੁਨੁਸ਼ੇਵਸਕੀ (Florian Kunushevski) ਨੇ ਇਹ ਪਾਇਆ ਕਿ ਜਿਵੇਂ ਹੀ ਤੁਸੀਂ ਆਪਣੇ ਡਿਵਾਈਸ ਤੋਂ ਸਕਾਈਪ ਕਾਲ ਦਾ ਜਵਾਬ ਦਿੰਦੇ ਹੋ, ਦੂਜੇ ਪਾਸੋਂ ਜੋ ਵੀ ਗੱਲ ਕਰ ਰਿਹਾ ਹੋਵੇ ਉਹ ਡਿਵਾਈਸ ’ਚ ਸੇਵ ਤਸਵੀਰਾਂ, ਕਾਨਟੈਕਟ ਨੰਬਰ, ਭੇਜੇ ਗਏ ਮੈਸੇਜ ਅਤੇ ਬ੍ਰਾਊਜ਼ਰ ’ਚ ਓਪਨ ਕੀਤੇ ਗਏ ਲਿੰਕ ਨੂੰ ਦੇਖ ਸਕਦਾ ਹੈ ਅਤੇ ਇਸ ਲਈ ਉਸ ਨੂੰ ਕਿਸੇ ਪਾਸਕੋਡ ਦੀ ਲੋੜ ਨਹੀਂ। ਇਹ ਸਕਾਈਪ ਯੂਜ਼ਰਜ਼ ਦੀ ਸਕਿਓਰਿਟੀ ’ਚ ਇੰਨੀ ਵੱਡੀ ਸੇਂਧਮਾਰੀ ਸੀ ਜਿਸ ਬਾਰੇ ਕੋਈ ਸੋਚ ਤਕ ਨਹੀਂ ਸਕਦਾ ਸੀ।

PunjabKesari

ਫਿਲਹਾਲ, ਜਿਵੇਂ ਹੀ ਮਾਈਕ੍ਰੋਸਾਫਟ ਨੂੰ ਸਕਿਓਰਿਟੀ ਦੀ ਇਸ ਵੱਡੀ ਚੂਕ ਬਾਰੇ ਪਤਾ ਲੱਗਾ, ਉਸ ਨੇ ਇਸ ਸਮੱਸਿਆ ਦਾ ਹੱਲ ਕੀਤਾ। ਹੁਣ ਸਕਾਈਪ ਐਪ ਦਾ ਨਵਾਂ ਵਰਜਨ 23 ਦਸੰਬਰ ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਸਕਦੀ। ਬਗ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ। ਇਸ ਲਈ ਜੋ ਲੋਕ ਸਮਾਰਟਫੋਨ ’ਤੇ ਸਕਾਈਪ ਦਾ ਇਸਤੇਮਾਲ ਕਰਦੇ ਹੋ ਉਨ੍ਹਾਂ ਲਈ ਨਵੀਂ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ। 


Related News