ਆਈਫੋਨ 7 ਯੂਜ਼ਰਸ ਨੂੰ ਆ ਰਹੀ ਹੈ ਇਕ ਹੋਰ ਸਮੱਸਿਆ
Friday, Sep 30, 2016 - 02:24 PM (IST)

ਜਲੰਧਰ- ਹਾਲ ਹੀ ''ਚ ਆਈਫੋਨ 7 ਦੇ ਲਾਈਟਨਿੰਗ ਪੋਰਟ ''ਚ ਸਮੱਸਿਆ ਦੇਖਣ ਨੂੰ ਮਿਲੀ ਸੀ ਜਿਸ ਨੂੰ ਐਪਲ ਨੇ ਸਾਫਟਵੇਅਰ ਦੀ ਮਦਦ ਨਾਲ ਫਿਕਸ ਕਰ ਦਿੱਤਾ ਹੈ। ਹੁਣ ਆਈਫੋਨ 7 ਯੂਜ਼ਰਸ ਨੂੰ ਇਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਆਈਫੋਨ 7 ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਐਂਡ੍ਰਾਇਡ ਵਿਅਰ ਸਮਾਰਟਵਾਚ ਆਈਫੋਨ ਨਾਲ ਕੁਨੈਕਟ ਨਹੀਂ ਹੋ ਰਹੀ ਹੈ। ਗੂਗਲ ਨੂੰ ਇਸ ਬਾਰੇ ''ਚ ਜਾਣਕਾਰੀ ਮਿਲ ਗਈ ਹੈ ਅਤੇ ਕਿਹਾ ਗਿਆ ਹੈ ਕਿ ਐਂਡ੍ਰਾਇਡ ਵਿਅਰ ਟੀਮ ਇਸ ਨੂੰ ਫਿਕਸ ਕਰਨ ''ਤੇ ਕੰਮ ਕਰ ਰਹੀ ਹੈ। ਬਹੁਤ ਸਾਰੇ ਆਈਫੋਨ 7 ਯੂਜ਼ਰਸ ਨੇ ਇਸ ਸਮੱਸਿਆ ਨੂੰ ਗੂਗਲ ਪ੍ਰਾਡਕਟ ਫਾਰਮ ''ਤੇ ਪੋਸਟ ਕੀਤਾ ਹੈ।
ਇਹ ਸਮੱਸਿਆ ਐਂਡ੍ਰਾਇਡ ਵਿਅਰ ਸਮਰਾਟਵਾਚ ਨੂੰ ਆਈਫੋਨ ਨਾਲ ਪੇਅਰ ਕਰਦੇ ਸਮੇਂ ਆ ਰਹੀ ਹੈ ਅਤੇ ਇਸ ਵਿਚ Tag Heuer, Moto 360 Gen 2, Asus ZenWatch, Fossil, ਅਤੇ Mk ਵਾਚ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਵੀ ਸ਼ਾਮਲ ਹੈ ਜੋ ਆਪਣਾ ਸਮਾਰਟਵਾਚ ਨੂੰ ਆਈਫੋਨ 7 ਨਾਲ ਪੇਅਰ ਨਹੀਂ ਕਰ ਪਾ ਰਹੇ ਹਨ।
ਇਕ ਯੂਜ਼ਰਸ ਨੇ ਗੂਗਲ ਪ੍ਰਾਡਕਟ ਫੋਰਮ ''ਤੇ ਲਿਖਿਆ ਹੈ ਕਿ ਮੇਰਾ tag Heuer (ਸਮਾਰਟਵਾਚ) ਆਈਫੋਨ 6ਐੱਸ ਨਾਲ ਕੁਨੈਕਟ ਹੋ ਰਹੀ ਹੈ ਜਿਸ ਵਿਚ ਆਈ.ਓ.ਐੱਸ. 10 ਇੰਸਟਾਲ ਹੈ ਪਰ ਆਈਫੋਨ 7 ਨਾਲ ਕੁਨੈਕਟ ਕਰਨ ''ਤੇ ਮੈਮ ਇਸ ਨੂੰ ਪੇਅਰ ਨਹੀਂ ਕਰ ਪਾ ਰਿਹਾ।