ਸੈਮਸੰਗ ਦੇ ਇਨ੍ਹਾਂ ਦੋ ਡਿਵਾਈਸਿਸ ਲਈ ਜਾਰੀ ਹੋਇਆ ਸਿੰਤਬਰ ਮਹੀਨੇ ਦਾ ਸਕਿਓਰਿਟੀ ਅਪਡੇਟ
Wednesday, Sep 07, 2016 - 01:20 PM (IST)

ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ ਸੈਮਸੰਗ ਨੇ ਗੈਲੇਕਸੀ S7 ਅਤੇ S7 ਐੱਜ਼ ਲਈ ਸਿਤੰਬਰ ਮਹੀਨੇ ਦਾ ਸਕਿਊਰਿਟੀ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਨਵੇਂ ਅਪਡੇਟ ਨਾਲ ਇਨ੍ਹਾਂ ਦੋਨਾਂ ਸਮਾਰਟਫੋਨਸ ਨੂੰ ਸਿਤੰਬਰ ਮਹੀਨੇ ਦਾ ਐਂਡ੍ਰਾਇਡ ਸਕਿਊਰਿਟੀ ਪੈਚ ਮਿਲਿਆ ਹੈ।
ਫ਼ਿਲਹਾਲ ਇਹ ਨਵਾਂ ਅਪਡੇਟ ਯੂਰੋਪ ''ਚ ਮੌਜੂਦ ਯੂਨਿਟਸ ਨੂੰ ਹੀ ਮਿਲ ਰਿਹਾ ਹੈ। ਇਸ ਨਵੇਂ ਅਪਡੇਟ ਦਾ ਵਰਜ਼ਨ XXU1BP8J ਹੈ, ਇਸ ਨਵੇਂ ਅਪਡੇਟ ਦੇ ਨਾਲ ਸੈਮਸੰਗ ਕਲਾਊਡ, ਇਸ ਦੇ ਨਾਲ ਹੀ ਨਵਾਂ ਗੈਲਰੀ ਐਪ ਵੀ ਇਨ੍ਹਾਂ ਦੋਨਾਂ ਡਿਵਾਈਸਿਸ ਨੂੰ ਮਿਲਿਆ ਹੈ। ਜਿਵੇਂ ਕਿ ਹਰ ਵਾਰ ਹੁੰਦਾ ਹੈ, OTA ਰੋਲ-ਆਊਟ ਨੂੰ ਸਾਰੇ ਯੂਨਿਟਸ ਨੂੰ ਮਿਲਣ ''ਚ ਥੋੜ੍ਹਾ ਟਾਇਮ ਲੱਗਦਾ ਹੈ, ਜੇਕਰ ਤੁਸੀਂ ਇਸ ਅਪਡੇਟ ਨੂੰ ਜਲਦੀ ਪਾਉਣਾ ਚਾਹੁੰਦੇ ਹੋ ਤਾਂ ਤੁਸੀ ਆਪਣੇ ਆਪ ਵੀ ਆਪਣੇ ਫ਼ੋਨ ਦੀ ਸੈਟਿੰਗਸ ''ਚ ਜਾ ਕੇ ਇਸ ਅਪਡੇਟ ਦੇ ਬਾਰੇ ''ਚ ਚੈੱਕ ਕਰ ਸਕਦੇ ਹੋ।