ਖਤਰਨਾਕ ਪੋਜ਼ ਦੀ ਚਿਤਾਵਨੀ ਦੇਵੇਗਾ ''ਸੈਲਫੀ ਅਲਰਟ'' ਐਪ
Monday, Nov 21, 2016 - 11:21 AM (IST)

ਜਲੰਧਰ- ਸ਼ੌਕ ਤੋਂ ਜਨੂੰਨ ਬਣੀ ਸੈਲਫੀ ਦੀ ''ਬੀਮਾਰੀ'' ਤੋਂ ਹੋਣ ਵਾਲੀਆਂ ਮੌਤਾਂ ਨੂੰ ਮਾਤ ਦੇਣ ਲਈ ਅਮਰੀਕਾ ਤੇ ਭਾਰਤ ਦੇ ਵਿਗਿਆਨੀ ਇਕ ਸੈਲਫੀ ਅਲਰਟ ਐਪ ਤਿਆਰ ਕਰ ਰਹੇ ਹਨ। ਇਹ ਐਪ ਚਿਤਾਵਨੀ ਦੇਵੇਗਾ ਕਿ ਇਸ ਖਤਰਨਾਕ ਪੋਜ਼ ਨਾਲ ਸੈਲਫੀ ਲੈਣ ਵਾਲੇ ਦੀ ਮੌਤ ਹੋ ਸਕਦੀ ਹੈ। ਇਕ ਪਾਸੇ ਜਿਥੇ ਅਮਰੀਕਾ ''ਚ ਪੇਨਸਿਲਵੇਨੀਆ ਦੇ ਪਿੱਟਸਬਰਗ ''ਚ ਕਾਰਨੇਗੀ ਮੇਲਨ ਯੂਨੀਵਰਸਿਟੀ ਦੇ ਕਾਢਕਾਰ ਇਕ ਅਜਿਹਾ ਐਪ ਬਣਾ ਰਹੇ ਹਨ, ਜੋ ਖਤਰਨਾਕ ਸਥਾਨਾਂ ''ਤੇ ਸੈਲਫੀ ਲਈ ਪਹੁੰਚਣ ਤੋਂ ਪਹਿਲਾਂ ਹੀ ਅਲਰਟ ਕਰੇਗਾ, ਉਥੇ ਦੂਜੇ ਪਾਸੇ ਇੰਦਰਪ੍ਰਸਥ ਸੂਚਨਾ ਤਕਨਾਲੋਜੀ ਇੰਸਟੀਚਿਊਟ ਦੇ ਪ੍ਰੋਫੈਸਰ ਪੋਨੂਰੰਗਮ ਕੁਮਾਰਗੁਰੂ ਵੀ ਕੁਝ ਇਸੇ ਤਰ੍ਹਾਂ ਦੇ ਹੀ ਐਪ ''ਤੇ ਕੰਮ ਕਰ ਰਹੇ ਹਨ।