ਤੁਹਾਡੇ ਫੋਨ ਨਾਲ ਚੁੰਬਕ ਦੀ ਤਰ੍ਹਾਂ ਅਟੈਚ ਹੋ ਜਾਵੇਗਾ ਇਹ ਬੈਟਰੀ ਚਾਰਜਰ
Monday, May 02, 2016 - 01:26 PM (IST)
ਜਲੰਧਰ— ਸਮਾਰਟਫੋਨ ਦੀ ਬੈਟਰੀ ਛੇਤੀ ਖਤਮ ਹੋਣਾ ਇਕ ਆਮ ਗੱਲ ਹੈ ਅਤੇ ਇਸ ਲਈ ਬਾਜ਼ਾਰ ''ਚ ਬਹੁਤ ਸਾਰੇ ਬੈਟਰੀ ਪੈਕਸ ਉਪਲੱਬਧ ਹਨ ਜੋ ਜ਼ਰੂਰਤ ਦੇ ਸਮੇਂ ਸਮਾਰਟਫੋਨ ਨੂੰ ਚਾਰਜ ਕਰਨ ''ਚ ਮਦਦ ਕਰਦੇ ਹਨ ਪਰ ਇਸ ਲਈ ਬੈਟਰੀ ਪੈਕ ਨੂੰ ਹੱਥ ''ਚ ਫੜ੍ਹ ਕੇ ਰੱਖਣਾ ਪੈਂਦਾ ਹੈ। Scosche ਦਾ MagicMount ਇਸ ਸਮੱਸਿਆ ਨੂੰ ਖਤਮ ਕਰ ਦੇਵੇਗਾ ਕਿਉਂਕਿ ਇਹ ਬੈਟਰੀ ਪੈਕ ਤੁਹਾਡੇ ਆਈਫੋਨ ਨਾਲ ਕਿਸੇ ਚੁੰਬਕ ਦੀ ਤਰ੍ਹਾਂ ਅਟੈਚ ਹੋ ਜਾਵੇਗਾ।
ਇਸ ਵਿਚ 4000ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ ਆਈਫੋਨ 6ਐੱਸ ਨੂੰ ਦੋ ਵਾਰ ਅਤੇ ਆਈਫੋਨ 6ਐੱਮ ਪਲੱਸ ਨੂੰ ਇਕ ਵਾਰ ਪੂਰੀ ਤਰ੍ਹਾਂ ਚਾਰਜ ਕਰ ਸਕਦਾ ਹੈ। MagicMount ਲਾਈਟਨਿੰਗ ਅਤੇ ਮਾਈਕ੍ਰੋ ਯੂ.ਐੱਸ.ਬੀ. ਕੇਬਲ ਦੇ ਨਾਲ ਆਉਂਦਾ ਹੈ। ਇਸ ਨੂੰ ਕੰਪਨੀ (Scosche) ਦੀ ਵੈੱਬਸਾਈਟ ਤੋਂ ਬਲੈਕ, ਗ੍ਰੇ, ਸਿਲਵਰ, ਗੋਲਡ ਰੰਗਾਂ ''ਚ ਖਰੀਦਿਆ ਜਾ ਸਕਦਾ ਹੈ।
