48MP ਰੋਟੇਟਿੰਗ ਟ੍ਰਿਪਲ ਕੈਮਰੇ ਵਾਲਾ Samsung Galaxy A80 ਲਾਂਚ

07/18/2019 6:11:38 PM

ਗੈਜੇਟ ਡੈਸਕ– ਸੈਮਸੰਗ ਨੇ ਵੀਰਵਾਰ ਨੂੰ ਭਾਰਤ ’ਚ ਆਪਣੇ ਨਵੇਂ ਸਮਾਰਟਫੋਨ ਗਲੈਕਸੀ ਏ80 ਨੂੰ ਲਾਂਚ ਕਰ ਦਿੱਤਾ ਹੈ। 2019 ’ਚ ਲਾਂਚ ਹੋਏ ਏ ਸੀਰੀਜ਼ ਦਾ ਇਹ 7ਵਾਂ ਸਮਾਰਟਫੋਨ ਹੈ। 48 ਮੈਗਾਪਿਕਸਲ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਰੋਟੇਟਿੰਗ ਟ੍ਰਿਪਲ ਰੀਅਰ ਕੈਮਰੇ ਵਾਲਾ ਫੋਨ ਹੈ। 

ਕੰਪਨੀ ਦਾ ਦਾਅਵਾ ਹੈ ਕਿ ਨਵਾਂ ਫੋਨ ਫਲੈਗਸ਼ਿਪ ਲੈਵਲ ਦੀ ਪਰਫਾਰਮੈਂਸ ਦੇਵੇਗਾ। ਜਿਵੇਂ ਹੀ ਯੂਜ਼ਰਜ਼ ਕੈਮਰਾ ਐਪ ’ਚ ਸੈਲਫੀ ਮੋਡ ਸਿਲੈਕਟ ਕਰਨਗੇ, ਫੋਨ ਦੇ ਬੈਕ ਤੋਂ ਤਿੰਨ ਕੈਮਰੇ ਆਟੋਮੈਟਿਕਲੀ ਪਾਪ-ਅਪ ਹੋ ਕੇ ਅਗਲੇ ਪਾਸੇ ਰੋਟੇਟ ਹੋ ਜਾਣਗੇ। 

ਫੀਚਰਜ਼
ਫੋਨ  ’ਚ 6.7 ਇੰਚ ਦੀ ਫੁਲ-ਐੱਚ.ਡੀ. ਪਲੱਸ ਨਿਊ ਇਨਫਿਨਿਟੀ sAMOLED ਡਿਸਪਲੇਅ ਦਿੱਤੀ ਗਈ ਹੈ। ਸੈਮਸੰਗ ਵਨ ਯੂ.ਆਈ. ਦੇ ਨਾਲ ਆਉਣ ਵਾਲੇ ਇਸ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 730G ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਇੰਟਰਨਲ ਸਟੋਰੇਜ ਮੌਜੂਦ ਹੈ। ਸਕਿਓਰਿਟੀ ਲਈ ਆਨਸਕਰੀਨ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਸ ਫੋਨ ’ਚ 3700mAh ਦੀ ਬੈਟਰੀ ਦਿੱਤੀ ਗਈ ਹੈ ਜੋ 25W ਸੁਪਰ-ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਇਸ ਵਿਚ ਯੂ.ਐੱਸ.ਬੀ. ਟਾਈਪ ਸੀ ਦਾ ਵੀ ਆਪਸ਼ਨ ਮੌਜੂਦ ਹੈ। 

ਕੀਮਤ
ਸੈਮਸੰਗ ਗਲੈਕਸੀ ਏ80 ਦੀ ਕੀਮਤ 47,990 ਰੁਪਏ ਰੱਖੀ ਗਈ ਹੈ। ਇਸ ਦੀ ਪ੍ਰੀ-ਬੁਕਿੰਗ 22 ਤੋਂ 31 ਜੁਲਾਈ ਦੇ ਵਿਚਾਕਰ ਕੀਤੀ ਜਾ ਸਕੇਗੀ। ਪ੍ਰੀ-ਬੁਕਿੰਗ ਕਰਨ ਵਾਲੇ ਗਾਹਕਾਂ ਨੂੰ ਵਨ-ਟਾਈਮ ਸਕਰੀਨ ਰਿਪਲੇਸਮੈਂਟ ਸਰਵਿਸ ਵੀ ਮਿਲੇਗੀ। ਉਥੇ ਹੀ ਲਾਂਚ ਆਫਰ ਤਹਿਤ ਗਲੈਕਸੀ ਏ80 ਖਰੀਦਣ ਵਾਲੇ ਗਾਹਕਾਂ ਨੂੰ ਸਿਟੀਬੈਂਕ ਦੇ ਕ੍ਰੈਡਿਟ ਕਾਰਡ ’ਤੇ 5 ਫੀਸਦੀ ਦਾ ਕੈਸ਼ਬੈਕ ਦਿੱਤਾ ਜਾਵੇਗਾ। ਸੈਮਸੰਗ ਓਪੋਰਾ ਹਾਊਸ, ਈ-ਸ਼ਾਪ, ਸਾਰੇ ਰਿਟੇਲ ਸਟੋਰਾਂ ਅਤੇ ਪ੍ਰਮੁੱਖ ਆਨਲਾਈਨ ਚੈਨਲ ’ਤੇ ਉਸ ਦੀ ਵਿਕਰੀ 1 ਅਗਸਤ ਤੋਂ ਸ਼ੁਰੂ ਹੋਵੇਗੀ। ਨਵਾਂ ਫੋਨ ਗੋਸਟ ਵਾਈਟ, ਫੈਂਟਮ ਬਲੈਕ ਅਤੇ ਏਂਜਲ ਗੋਲਡ ਕਲਰ ’ਚ ਵਿਕਰੀ ਲਈ ਉਪਲੱਬਧ ਹੋਵੇਗਾ। 


Related News