ਮੂਧੇ ਮੂੰਹ ਡਿੱਗੀਆਂ Samsung ਦੇ ਇਸ ਸ਼ਾਨਦਾਰ ਫ਼ੋਨ ਦੀਆਂ ਕੀਮਤਾਂ ! ਛੇਤੀ ਲਓ ਫ਼ਾਇਦਾ

Monday, Jun 23, 2025 - 05:54 PM (IST)

ਮੂਧੇ ਮੂੰਹ ਡਿੱਗੀਆਂ Samsung ਦੇ ਇਸ ਸ਼ਾਨਦਾਰ ਫ਼ੋਨ ਦੀਆਂ ਕੀਮਤਾਂ ! ਛੇਤੀ ਲਓ ਫ਼ਾਇਦਾ

ਗੈਜੇਟ ਡੈਸਕ- ਲੰਬੇ ਸਮੇਂ ਤੋਂ ਨਵਾਂ ਫੋਲਡੇਬਲ ਫੋਨ ਖਰੀਦਣ ਬਾਰੇ ਸੋਚ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਐਮਾਜ਼ੋਨ ਤੁਹਾਡੇ ਲਈ ਇਕ ਵਧੀਆ ਡੀਲ ਲੈ ਕੇ ਆਇਆ ਹੈ। ਈ-ਕਾਮਰਸ ਪਲੇਟਫਾਰਮ ਗਲੈਕਸੀ ਜ਼ੈਡ ਫੋਲਡ 7 ਦੇ ਲਾਂਚ ਤੋਂ ਠੀਕ ਪਹਿਲਾਂ ਗਲੈਕਸੀ ਜ਼ੈਡ ਫੋਲਡ 6 5G 'ਤੇ ਵੱਡਾ ਡਿਸਕਾਊਂਟ ਦੇ ਰਿਹਾ ਹੈ। ਬੈਂਕ ਆਫਰ ਲਾਗੂ ਕਰਨ ਤੋਂ ਬਾਅਦ, ਤੁਸੀਂ ਇਸ ਡਿਵਾਈਸ 'ਤੇ 40 ਹਜ਼ਾਰ ਰੁਪਏ ਤੋਂ ਵੱਧ ਦੀ ਛੋਟ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚਿਆ ਵਿਸ਼ਵਾਸ ਕੁਮਾਰ ਗ੍ਰਿਫ਼ਤਾਰ! ਜਾਣੋ ਪੂਰੀ ਸੱਚਾਈ

ਦੱਸਣਯੋਗ ਹੈ ਕਿ ਸੈਮਸੰਗ ਨੇ ਪਿਛਲੇ ਸਾਲ ਇਸ ਫੋਲਡ ਫੋਨ ਨੂੰ 1,64,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ ਪਰ ਇਸ ਸਮੇਂ ਇਹ ਫੋਨ ਇਸ ਦੇ ਲਾਂਚ ਤੋਂ 39,000 ਰੁਪਏ ਦੀ ਫਲੈਟ ਛੋਟ ਦੇ ਨਾਲ ਉਪਲਬਧ ਹੈ। ਫੋਨ 'ਚ ਡਿਊਲ AMOLED ਡਿਸਪਲੇਅ, ਪਾਵਰਫੁਲ ਸਨੈਪਡ੍ਰੈਗਨ ਚਿੱਪਸੈੱਟ, ਟ੍ਰਿਪਲ ਕੈਮਰਾ ਸਮੇਤ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ। ਸੈਮਸੰਗ ਦਾ ਇਹ ਸ਼ਾਨਦਾਰ ਫੋਲਡੇਬਲ ਫੋਨ ਇਸ ਸਮੇਂ ਐਮਾਜ਼ੋਨ 'ਤੇ ਸਿਰਫ਼ 1,25,999 ਰੁਪਏ 'ਚ ਉਪਲੱਬਧ ਹੈ, ਜੋ ਕਿ ਇਸ ਦੀ ਲਾਂਚ ਕੀਮਤ ਤੋਂ ਲਗਭਗ 39,000 ਰੁਪਏ ਘੱਟ ਹੈ। ਵਨਕਾਰਡ ਕ੍ਰੇਡਿਟ ਕਾਰਡ EMI, ਫੈਡਰਲ ਬੈਂਕ ਕ੍ਰੇਡਿਟ ਕਾਰਡ ਈਐੱਮਆਈ ਅਤੇ ਜੈੱਸ ਬੈਂਕ ਕ੍ਰੇਡਿਟ ਕਾਰਡ ਈਐੱਮਆਈ ਆਪਸ਼ਨ ਨਾਲ ਫੋਨ 'ਤੇ ਐਕਸਟ੍ਰਾ 1000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News