ਆ ਰਿਹੈ ਸੈਮਸੰਗ ਦਾ ਨਵਾਂ 5ਜੀ ਫੋਨ, ਜਾਣੋ ਸੰਭਾਵਿਤ ਕੀਮਤ ਤੇ ਫੀਚਰਜ਼

Saturday, Aug 14, 2021 - 11:16 AM (IST)

ਆ ਰਿਹੈ ਸੈਮਸੰਗ ਦਾ ਨਵਾਂ 5ਜੀ ਫੋਨ, ਜਾਣੋ ਸੰਭਾਵਿਤ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਸੈਮਸੰਗ ਦਾ ਨਵਾਂ 5ਜੀ ਸਮਾਰਟਫੋਨ ਗਲੈਕਸੀ A52S ਜਲਦ ਦਸਤਕ ਦੇਣ ਜਾ ਰਿਹਾ ਹੈ। ਇਹ ਸੈਮਸੰਗ ਗਲੈਕਸੀ ਏ52 ਸਮਾਰਟਫੋਨ ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਫੋਨ ਨੂੰ ਕਈ ਸਰਟੀਫਿਕੇਸ਼ਨ ਸਾਈਟਾਂ ’ਤੇ ਲਿਸਟ ਕੀਤਾ ਗਿਆ ਹੈ, ਜਿੱਥੋਂ ਗਲੈਕਸੀ ਏ52ਐੱਸ ਸਮਾਰਟਫੋਨ ਦੇ ਫੀਚਰਜ਼ ਲੀਕ ਹੋਏ ਹਨ। ਲੀਕ ਰਿਪੋਰਟ ਮੁਤਾਬਕ, ਫੋਨ ਨੂੰ 449 ਤੋਂ 500 ਡਾਲਰ ਯਾਨੀ 33 ਤੋਂ 37 ਹਜ਼ਾਰ ਰੁਪਏ ਦੇ ਪ੍ਰਾਈਜ਼ ਟੈਗ ’ਤੇ ਲਾਂਚ ਕੀਤਾ ਜਾ ਸਕਦਾ ਹੈ। 

Motorola Edge 20 ਨਾਲ ਹੋਵੇਗਾ ਮੁਕਾਬਲਾ
ਗਲੈਕਸੀ ਏ52ਐੱਸ ਸਮਾਰਟਫੋਨ ਦੀ ਕੀਮਤ Motorola Edge 20 ਸਮਾਰਟਫੋਨ ਜਿੰਨੀ ਹੋਵੇਗੀ। ਨਾਲ ਹੀ Motorola Edge 20 ਸਮਾਰਟਫੋਨ ਦੀ ਤਰ੍ਹਾਂ ਹੀ ਅਪਕਮਿੰਗ ਗਲੈਕਸੀ ਏ52ਐੱਸ ਸਮਾਰਟਫੋਨ ’ਚ ਵੀ ਕੁਆਲਕਾਮ ਸਨੈਪਡ੍ਰੈਗਨ 778 5ਜੀ ਐੱਸ.ਓ.ਸੀ. ਚਿਪਸੈੱਟ ਸਪੋਰਟ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਕੈਮਰੇ ਦੇ ਮਾਮਲੇ ’ਚ ਦੋਵਾਂ ਸਮਾਰਟਫੋਨਾਂ ਦੀ ਰਾਹ ਅਲੱਗ ਹੋਵੇਗੀ ਕਿਉਂਕਿ Motorola Edge 20 ਸਮਾਰਟਫੋਨ ’ਚ ਜਿੱਥੇ 108 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਜਾਂਦਾ ਹੈ, ਉਥੇ ਹੀ ਗਲੈਕਸੀ ਏ52ਐੱਸ ਦਾ ਮੇਨ ਕੈਮਰਾ 64 ਮੈਗਾਪਿਕਸਲ ਦਾ ਹੋ ਸਕਦਾ ਹੈ। 

Samsung Galaxy A52s 5G ਦੇ ਸੰਭਾਵਿਤ ਫੀਚਰਜ਼
ਲੀਕ ਰਿਪੋਰਟ ਮੁਤਾਬਕ, Samsung Galaxy A52s 5G ’ਚ 6.5 ਇੰਚ ਦੀ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਜਾ ਸਕਦੀ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਨਾਲ ਆਏਗਾ। ਪ੍ਰੋਸੈਸਰ ਸਪੋਰਟ ਦੇ ਤੌਰ ’ਤੇ ਫੋਨ ’ਚ ਕੁਆਲਕਾਮ ਦਾ ਸਮਾਰਟਫੋਨ 778 ਐੱਸ.ਓ.ਸੀ. ਦਿੱਤਾ ਜਾ ਸਕਦਾ ਹੈ। ਫੋਨ ਦੋ ਰੈਮ ਵੇਰੀਐਂਟ 6 ਜੀ.ਬੀ. ਅਤੇ 8 ਜੀ.ਬੀ. ’ਚ ਪੇਸ਼ ਹੋ ਸਕਦਾ ਹੈ। ਨਾਲ ਹੀ ਸਟੋਰੇਜ ਦੇ ਤੌਰ ’ਤੇ 128 ਜੀ.ਬੀ. ਅਤੇ 256 ਜੀ.ਬੀ. ਦਾ ਸਪੋਰਟ ਦਿੱਤਾ ਜਾ ਸਕਦਾ ਹੈ। Samsung Galaxy A52s 5G ਐਂਡਰਾਇਡ 11 ਆਪਰੇਟਿੰਗ ਸਿਸਟਮ ਬੇਸਡ ਹੋਵੇਗਾ। ਗਲੈਕਸੀ ਏ52 ਦੇ ਰੀਅਰ ਪੈਨਲ ’ਤੇ ਕਵਾਡ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਇਸ ਦਾ ਪ੍ਰਾਈਮਰਾ ਕੈਮਰਾ 64 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ 12 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਅਤੇ 5 ਮੈਗਾਪਿਕਸਲ ਮੈਕ੍ਰੋ ਲੈੱਨਜ਼ ਦਿੱਤਾ ਜਾਵੇਗਾ। ਸੈਲਫੀ ਲਈ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਪਾਵਰਬੈਕਅਪ ਲਈ ਫੋਨ ’ਚ 4500mAh ਦੀ ਬੈਟਰੀ ਮਿੇਲਗੀ ਜੋ 25 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਏਗੀ। 


author

Rakesh

Content Editor

Related News