ਸੈਮਸੰਗ ਦੀ ਵੱਡੀ ਤਿਆਰੀ, ਲਿਆ ਰਹੀ ਤਿੰਨ ਵਾਰ ਫੋਲਡ ਹੋਣ ਵਾਲਾ ਸਮਾਰਟਫੋਨ!

Wednesday, Oct 23, 2024 - 11:16 PM (IST)

ਗੈਜੇਟ ਡੈਸਕ- ਸੈਮਸੰਗ ਫੋਲਡ ਦੇ ਬਾਜ਼ਾਰ 'ਚ ਕਈ ਹੈਂਡਸੈੱਟ ਮੌਜੂਦ ਹਨ, ਹੁਣ ਕੰਪਨੀ Tri-fold ਦੇ ਸੈਗਮੈਂਟ 'ਚ ਐਂਟਰੀ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਐਂਡਰਾਇਡ ਪੁਲਸ ਪੋਰਟਲ ਤੋਂ ਮਿਲੀ ਹੈ। Samsung Tri Fold Phone ਦੀ ਖਬਰ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ, ਜਦੋਂ ਇਕ ਮਹੀਨਾ ਪਹਿਲਾਂ ਹੀ ਹੁਵਾਵੇਈ ਦੁਨੀਆ ਦਾ ਪਹਿਲਾ Tri-fold ਲਾਂਚ ਕਰ ਚੁੱਕੀ ਹੈ। 

ਮੀਡੀਆ ਰਿਪੋਰਟਾਂ ਮੁਤਾਬਕ, ਸੈਮਸੰਗ ਹੁਣ Tri-fold ਦੇ ਬਾਜ਼ਾਰ 'ਚ ਟੱਕਰ ਦੇਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਸ ਦਾ ਫਾਇਦਾ ਕੋਰੀਆਈ ਕੰਪਨੀ ਨੂੰ ਜ਼ਿਆਦਾ ਹੋਵੇਗਾ ਕਿਉਂਕਿ ਹੁਵਾਵੇਈ ਅਜੇ ਕਈ ਬਾਜ਼ਾਰਾਂ 'ਚ ਨਹੀਂ ਹੈ। ਸੈਮਸੰਗ ਨੇ Tri-fold ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਸਕਰੀਨ ਨੂੰ ਦੋ ਵਾਰ ਫੋਲਡ ਕੀਤਾ ਜਾ ਸਕੇਗਾ ਅਤੇ ਇਹ Huawei Mate XT ਵਰਗਾ ਹੋਵੇਗਾ। 

ਅਗਲੇ ਸਾਲ ਸੈਮਸੰਗ ਲਾੰਚ ਕਰ ਸਕਦੀ ਹੈ Tri-fold ਫੋਨ

ਰਿਪੋਰਟ ਮੁਤਾਬਕ, ਸੈਮਸੰਗ ਅਗਲੇ ਸਾਲ Tri-fold ਨੂੰ ਲਾਂਚ ਕਰ ਸਕਦੀ ਹੈ। ਸੈਮਸੰਗ ਦੇ ਡਿਸਪਲੇਅ ਵਿੰਗ ਵੱਲੋਂ Tri-fold ਸਕਰੀਨ ਦੇ ਡਿਵੈਲਪਮੈਂਟ ਦਾ ਕੰਮ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਅਜੇ ਲਾਂਚਿੰਗ ਨੂੰ ਲੈ ਕੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। 

Huawei Mate XT ਸਿਰਫ ਚੀਨ 'ਚ ਮੌਜੂਦ 

Huawei Mate XT ਅਜੇ ਇਕਲੌਤਾ ਫੋਨ ਹੈ, ਜੋ Tri-fold ਦੇ ਨਾਲ ਆਉਂਦਾ ਹੈ। ਹਾਲਾਂਕਿ, ਇਹ ਚੀਨ ਦੇ ਬਾਹਰ ਉਪਲੱਬਧ ਨਹੀਂ ਹੈ। ਹੁਵਾਵੇਈ ਨੂੰ ਜਦੋਂ ਤੋਂ ਅਮਰੀਕੀ ਬਾਜ਼ਾਰ 'ਚ ਬੈਨ ਕੀਤਾ ਗਿਆ ਹੈ, ਉਦੋਂ ਤੋਂ ਉਹ ਇੰਟਰਨੈਸ਼ਨਲ ਬਾਜ਼ਾਰ 'ਚ ਨਾ ਦੇ ਬਰਾਬਰ ਫਲੈਗਸ਼ਿਪ ਹੈਂਡਸੈੱਟ ਨੂੰ ਲਾਂਚ ਕਰ ਰਹੀ ਹੈ। ਸੈਮਸੰਗ ਜੇਕਰ ਅਗਲੇ ਸਾਲ Tri-fold ਫੋਨ ਲਾਂਚ ਕਰ ਦਿੰਦਾ ਹੈ ਤਾਂ ਇਹ ਗਲੋਬਲ ਬਾਜ਼ਾਰ 'ਚ ਫੋਨ ਲਾਂਚ ਕਰਨ ਵਾਲੀ ਪਹਿਲੀ ਕੰਪਨੀ ਹੋਵੇਗੀ। 


Rakesh

Content Editor

Related News