ਫਿਟਨੈੱਸ ਨਾਲ ਜੁੜੀ ਜਾਣਕਾਰੀ ਨੂੰ ਟ੍ਰੈਕ ਕਰਣਗੇ ਇਹ 2 ਬਿਹਤਰੀਨ ਗੈਜੇਸਟ
Thursday, Aug 11, 2016 - 06:35 PM (IST)

ਜਲੰਧਰ-ਸੈਮਸੰਗ ਵੱਲੋਂ ਹਾਲ ਹੀ ''ਚ ਆਈਕਨਐਕਸ ਵਾਇਰਲੈਸ ਈਅਰਬਡਜ਼ ਨੂੰ ਵੀ ਇਕ ਈਵੈਂਟ ''ਚ ਲਾਂਚ ਕੀਤਾ ਗਿਆ ਹੈ। ਇਹ ਈਅਰਬਡਜ਼ ਫਿਟਨੈਸ ਨਾਲ ਜੁੜੀ ਜਾਣਕਾਰੀ ਟ੍ਰੈਕ ਕਰ ਸਕਦੇ ਹਨ ਅਤੇ ਯੂਜਰ ਨੂੰ ਇਨ੍ਹਾਂ ਤੋਂ ਰਨਿੰਗ ਪ੍ਰਫਾਰਮੈਂਸ ਦੇ ਫੀਡਬੈਕ ਨੂੰ ਵੀ ਪ੍ਰਾਪਤ ਕਰ ਸਕਦੇ ਹਨ। ਨਵੇਂ ਗਿਅਰ ਆਈਕਨਐਕਸ ਈਅਰ ਟਿਪਸ ਅਤੇ ਵਿੰਗਟਿਪਸ ਦੇ ਆਧਾਰ ''ਤੇ ਤਿੰਨ ਵੱਖ-ਵੱਖ ਸਾਈਜ਼ ''ਚ ਆਉਂਦੇ ਹਨ। ਆਈਕਨਐਕਸ ਭਾਰਤ ''ਚ 13,490 ਰੁਪਏ ਦੀ ਕੀਮਤ ''ਤੇ ਅਗਸਤ ਦੇ ਅੰਤ ਤੱਕ ਮਿਲਣੇ ਸ਼ੁਰੂ ਹੋ ਜਾਣਗੇ।
ਗਿਅਰ ਫਿਟ 2 ''ਚ ਪਿਛਲੇ ਗਿਅਰ ਫਿਟ ਦੀ ਤੁਲਣਾ ਨਾਲੋਂ ਕਈ ਵੱਡੇ ਸੁਧਾਰ ਕੀਤੇ ਗਏ ਹਨ ਅਤੇ ਇਸ ''ਚ ਹਾਰਟ ਰੇਟ ਸੈਂਸਰ ਦੇ ਨਾਲ-ਨਾਲ ਜੀ.ਪੀ.ਐੱਸ ਸਪੋਰਟ ਵੀ ਦਿੱਤਾ ਗਿਆ ਹੈ । ਸੈਮਸੰਗ ਦਾ ਇਹ ਨਵਾਂ ਬੈਂਡ ਐਕਟੀਵਿਟੀ ਟ੍ਰੈਕਿੰਗ ਫੀਚਰ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਯੂਜ਼ਰ ਨੂੰ ਸਪੋਰਟਸ ਬੈਂਡ ਨੂੰ ਮੈਨੁਅਲੀ ਐਕਟਿਵ ਨਹੀਂ ਕਰਨਾ ਪਵੇਗਾ। ਇਹ ਬੈਂਡ ਕਈ ਟ੍ਰੈਕਿੰਗ ਐਕਟੀਵਿਟੀਜ਼ ਜਿਵੇਂ ਰਨਿੰਗ, ਵਾਕਿੰਗ, ਸਾਇਕਲਿੰਗ ਜਾਂ ਰੋਇੰਗ ਮਸ਼ੀਨ ਨੂੰ ਟ੍ਰੈਕ ਕਰ ਸਕਦਾ ਹੈ। ਗਿਅਰ ਫਿਟ 2 ਦੀ ਕੀਮਤ 13,990 ਰੁਪਏ ਹੈ ਅਤੇ ਇਹ ਅਗਸਤ ਦੇ ਅੰਤ ਤੱਕ ਖਰੀਦਣ ਲਈ ਉਪਲੱਬਧ ਹੋਵੇਗਾ ।