ਸੈਮਸੰਗ ਨੇ ਕੀਤਾ ਹੋਲੀ ਸੇਲ ਦਾ ਐਲਾਨ, 60 ਫੀਸਦੀ ਤਕ ਸਸਤੇ ਮਿਲਣਗੇ ਪ੍ਰੋਡਕਟਸ

Friday, Mar 15, 2024 - 02:22 PM (IST)

ਸੈਮਸੰਗ ਨੇ ਕੀਤਾ ਹੋਲੀ ਸੇਲ ਦਾ ਐਲਾਨ, 60 ਫੀਸਦੀ ਤਕ ਸਸਤੇ ਮਿਲਣਗੇ ਪ੍ਰੋਡਕਟਸ

ਗੈਜੇਟ ਡੈਸਕ- ਨਵਾਂ ਸਮਾਰਟਫੋਨ ਖਰੀਦਣਾ ਹੋਵੇ, ਲੈਪਟਾਪ, ਟੀਵੀ ਜਾਂ ਫਿਰ ਕੋਈ ਦੂਜਾ ਹੋਮ ਅਪਲਾਇੰਸ, ਸੈਮਸੰਗ ਨੇ ਆਕਰਸ਼ਕ ਆਫਰਜ਼ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਹੋਲੀ ਸੇਲ ਦਾ ਐਲਾਨ ਕੀਤਾ ਹੈ, ਜਿਸ ਵਿਚ ਗਾਹਕਾਂ ਨੂੰ ਆਕਰਸ਼ਕ ਆਫਰਜ਼ ਮਿਲ ਰਹੇ ਹਨ। ਇਨ੍ਹਾਂ ਆਫਰਜ਼ ਦਾ ਫਾਇਦਾ ਤੁਹਾਨੂੰ ਸੈਮਸੰਗ ਦੀ ਅਧਿਕਾਰਤ ਸਾਈਟ, ਸ਼ਾਪਿੰਗ ਐਪ ਅਤੇ ਵਿਸ਼ੇਸ਼ ਸਟੋਰਾਂ 'ਤੇ ਮਿਲੇਗਾ।

ਕੰਪਨੀ ਇਸ ਸੇਲ 'ਚ 60 ਫੀਸਦੀ ਤਕ ਦਾ ਡਿਸਕਾਊਂਟ ਗਲੈਕਸੀ ਸਮਾਰਟਫੋਨ ਅਤੇ 48 ਫੀਸਦੀ ਦਾ ਡਿਸਕਾਊਂਟ ਚੁਣੇ ਹੋਏ ਡਿਵਾਈਸਿਜ਼ 'ਤੇ ਦੇ ਰਹੀ ਹੈ। ਇਸ ਸੇਲ ਦਾ ਫਾਇਦਾ ਚੁੱਕ ਕੇ ਤੁਸੀਂ ਸੈਮਸੰਗ ਦੇ ਪ੍ਰੀਮੀਅਮ ਅਤੇ ਲਾਈਫਸਟਾਈਲ ਪ੍ਰੋਡਕਡਟਸ ਨੂੰ ਖਰੀਦ ਸਕਦੇ ਹੋ।

ਸੈਮਸੰਗ ਦੀ ਇਹ ਸੇਲ 15 ਮਾਰਚ ਤੋਂ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 26 ਮਾਰਚ ਤਕ ਚੱਲੇਗੀ। ਜਿਸ ਵਿਚ ਤੁਸੀਂ ਸਮਾਰਟਫੋਨ, ਟੈਬਲੇਟ, ਟੀਵੀ ਅਤੇ ਦੂਜੇ ਅੰਪਲਾਇਸ ਖਰੀਦ ਸਕੋਗੇ। 

ਸਮਾਰਟਫੋਨ 'ਤੇ ਆਫਰ

ਇਸ ਸੇਲ 'ਚ ਤੁਸੀਂ ਸੈਮਸੰਗ ਦੇ ਫੋਨਾਂ ਨੂੰ 60 ਫੀਸਦੀ ਤਕ ਦੇ ਡਿਸਕਾਊਂਟ ਨਾਲ ਖਰੀਦ ਸਕੋਗੇ। ਬ੍ਰਾਂਡ ਦੀ ਲੇਟੈਸਟ ਗਲੈਕਸੀ ਐੱਸ 24 ਸੀਰੀਜ਼ ਦੇ ਫੋਨਾਂ 'ਤੇ ਵੀ ਆਫਰ ਮਿਲੇਗਾ। ਇਸਤੋਂ ਇਲਾਵਾ ਤੁਸੀਂ ਪਿਛਲੇ ਸਾਲ ਦੇ ਫਲੈਗਸ਼ਿਪ ਡਿਵਾਈਸਿਜ਼ ਨੂੰ ਵੀ ਸਸਤੀ ਕੀਮਤ 'ਤੇ ਖਰੀਦ ਸਕੋਗੇ। 

ਲੈਪਟਾਪ 'ਤੇ ਆਫਰ

ਗਲੈਕਸੀ ਬੁੱਕ ਲੈਪਟਾਪ 'ਤੇ ਤੁਹਾਨੂੰ 45 ਫੀਸਦੀ ਤਕ ਦਾ ਡਿਸਕਾਊਂਟ ਮਿਲੇਗਾ। ਲੇਟੈਸਟ ਸੀਰੀਜ਼ 'ਚ ਗਲੈਕਸੀ ਬੁੱਕ 4 ਪ੍ਰੋ, ਗਲੈਕਸੀ ਬੁੱਕ 4 ਪ੍ਰੋ 360 ਅਤੇ ਗਲਕੈਸੀ ਬੁੱਕ 4 360 'ਤੇ ਵੀ ਆਕਰਸ਼ਕ ਆਫਰ ਹੈ। ਇਸਤੋਂ ਇਲਾਵਾ ਤੁਸੀਂ ਟੈਬਲੇਟਸ ਨੂੰ 55 ਫੀਸਦੀ ਤਕ ਦੇ ਡਿਸਕਾਊਂਟ 'ਤੇ ਖਰੀਦ ਸਕਦੇ ਹੋ। 

ਦੂਜੇ ਪ੍ਰੋਡਕਟਸ 'ਤੇ ਵੀ ਡਿਸਕਾਊਂਟ

ਸੈਮਸੰਗ ਟੈਬਲੇਟਸ ਤੋਂ ਇਲਾਵਾ ਤੁਸੀਂ ਸੈਮਸੰਗ ਗਲੈਕਸੀ ਵਾਚ 6 ਸੀਰੀਜ਼ ਅਤੇ ਹਾਲ ਹੀ 'ਚ ਲਾਂਚ ਹੋਈ ਗਲੈਕਸੀ ਫਿਟ ਨੂੰ ਵੀ ਸਸਤੀ ਕੀਮਤ 'ਚ ਖਰੀਦ ਸਕਦੇ ਹੋ। ਇਨ੍ਹਾਂ 'ਤੇ ਵੀ 55 ਫੀਸਦੀ ਤਕ ਦੀ ਛੋਟ ਮਿਲ ਰਹੀ ਹੈ। ਇਸਤੋਂ ਇਲਾਵਾ ਸੈਮਸੰਗ ਟੀਵੀ 'ਤੇ ਤੁਹਾਨੂੰ 48 ਫੀਸਦੀ ਦਾ ਡਿਸਕਾਊਂਟ ਮਿਲ ਰਿਹਾ ਹੈ। 


author

Rakesh

Content Editor

Related News