ਘੱਟ ਹੋਈ ਇਨ੍ਹਾਂ ਸਮਾਰਟਫੋਨਸ ਦੀ ਕੀਮਤ
Wednesday, Jan 20, 2016 - 05:56 PM (IST)

ਜਲੰਧਰ— ਮੋਬਾਇਲ ਫੋਨ ਬਣਾਉਣ ਵਾਲੀ ਦੱਖਣ ਕੋਰੀਆਈ ਕੰਪਨੀ ਸੈਮਸੰਗ ਨੇ ਆਪਣੇ ਬਜਟ ਸਮਾਰਟਫੋਨ ਦੀ ਕੀਮਤ ''ਚ ਕਟੌਤੀ ਕੀਤੀ ਹੈ। ਰੁਪਏ ਅਤੇ 10,990 ਰੁਪਏ ''ਚ ਲਾਂਚ ਹੋਏ ਸੈਮਸੰਗ ਗਲੈਕਸੀ ਆਨ5 ਅਤੇ ਸੈਮਸੰਗ ਗਲੈਕਸੀ ਆਨ7 ਦੀ ਕੀਮਤ ''ਚ ਇਕ ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ। ਐਂਡ੍ਰਾਇਡ 5.1.1 ਲਾਲੀਪਾਪ ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲੇ ਇਹ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ''ਤੇ ਉਪਲੱਬਧ ਹਨ।
Samsung Galaxy On 5
ਸੈਮਸੰਗ ਗਲੈਕਸੀ ਆਨ5 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਵਿਚ 1.3GHz ਕਵਾਡਕੋਰ ਪ੍ਰੋਸੈਸਰ ਅਤੇ 1.5GB ਦੀ ਰੈਮ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਸਮਾਰਟਫੋਨ 8GB ਇੰਟਰਨਲ ਸਟੋਰੇਜ਼ ਨਾਲ ਵੀ ਲੈਸ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 128GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ ''ਚ 8MP ਦਾ ਰੀਅਰ ਕੈਮਰਾ ਅਤੇ 5MP ਦਾ ਫਰੰਟ ਫੇਸਿੰਗ ਕੈਮਰਾ ਵੀ ਮੌਜੂਦ ਹੈ। ਇਸ ਵਿਚ 2,600mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ਵਿਚ ਵਾਈ-ਫਾਈ, ਬਲੂਟੂਥ, GPS, 4G LTE ਅਤੇ 3G ਮੌਜੂਦ ਹੈ।
Samsung Galaxy on 7
ਗਲੈਕਸੀ ਆਨ7 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 5.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ 1.2GHz ਕਵਾਡਕੋਰ ਪ੍ਰੋਸੈਸਰ ਅਤੇ 1.5GB ਦੀ ਰੈਮ ਨਾਲ ਲੈਸ ਹੈ। ਇਸ ਵਿਚ 8GB ਦੀ ਇੰਟਰਨਲ ਸਟੋਰੇਜ਼ ਵੀ ਮੌਜੂਦ ਹੈ। ਇਸ ਵਿਚ 13MP ਦਾ ਰੀਅਰ ਕੈਮਰਾ ਅਤੇ 5MP ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਹ ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਚਲਦਾ ਹੈ। ਇਸ ਵਿਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ਵਿਚ 3G, 4G LTE, ਬਲੂਟੂਥ, ਵਾਈ-ਫਾਈ, GPS ਅਤੇ USB ਦਾ ਆਪਸ਼ਨ ਹੈ।