ਅੱਜ ਲਾਂਚ ਹੋਵੇਗਾ ਸੈਮਸੰਗ Galaxy S9, ਇੱਥੇ ਦੇਖੋ ਲਾਈਵ ਸਟਰੀਮਿੰਗ
Sunday, Feb 25, 2018 - 06:12 PM (IST)

ਜਲੰਧਰ- ਸੈਮਸੰਗ ਅੱਜ ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਨੂੰ ਸੈਮਸੰਗ ਗਲੈਕਸੀ ਅਨਪੈਕਡ 2018 ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਇਹ ਸਮਾਰਟਫੋਨਸ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਦੇ ਹੀ ਅਗਲੇ ਮਾਡਲ ਹੋਣਗੇ। ਇਨ੍ਹਾਂ ਦੋਵਾਂ ਸਮਾਰਟਫੋਨਸ 'ਚ ਪਿਛਲੇ ਮਾਡਲ ਦੇ ਮੁਕਾਬਲੇ ਅੱਜ ਕਾਫੀ ਅਪਡੇਟਸ ਦੇਖਣ ਨੂੰ ਮਿਲਣਗੇ।
ਅੱਜ ਇਨ੍ਹਾਂ ਸਮਾਰਟਫੋਨਸ ਦੀ ਲਾਂਚਿੰਗ ਤੋਂ ਪਹਿਲਾਂ ਹੀ ਸਾਰੀਆਂ ਖੂਬੀਆਂ ਨੂੰ ਦਰਸ਼ਾਉਂਦੀ ਕਥਿਤ ਵੀਡੀਓ ਵੀ ਇੰਟਰਨੈੱਟ 'ਤੇ ਲੀਕ ਹੋ ਗਈ ਹੈ। ਇਸ ਨਵੇਂ ਸਮਾਰਟਫੋਨ ਲਈ 'ਦਿ ਫੋਨ ਰੀਇਮੇਜਿੰਡ' ਟੈਗਲਾਈਨ ਰੱਖਿਆ ਗਿਆ ਹੈ। ਨਾਲ ਹੀ ਫਲਿਪਕਾਰਟ 'ਤੇ ਵੀ ਸਮਾਰਟਫੋਨ ਲਈ ਟੀਜ਼ਰ ਜਾਰੀ ਕੀਤਾ ਗਿਆ ਹੈ। ਇਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਭਾਰਤ 'ਚ ਇਹ ਸਮਾਰਟਫੋਨ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ।
ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਪਹਿਲਾ ਸਮਾਰਟਫੋਨ ਹੋਵੇਗਾ ਜਿਸ ਵਿਚ ਡਿਊਲ ਅਪਰਚਰ ਕੈਮਰਾ ਦਿੱਤਾ ਗਿਆ ਹੋਵੇਗਾ। ਇਸ ਨਵੇਂ ਸਮਾਰਟਫੋਨ 'ਚ ਗਲੈਕਸੀ ਐੱਸ 8 ਦੇ ਮੁਕਾਬਲੇ ਫਿੰਗਰਪ੍ਰਿੰਟ ਸਕੈਨਰ ਕੈਮਰੇ ਦੇ ਹੇਠਾਂ ਮੌਜੂਦ ਹੋਵੇਗਾ। ਕਥਿਤ ਲੀਕ ਵੀਡੀਓ ਮੁਤਾਬਕ ਇਹ ਸਮਾਰਟਫੋਨ ਇਕ ਬਿਹਤਰੀਨ ਬਿਜ਼ਨੈੱਸ ਸਮਾਰਟਫੋਨ ਵੀ ਹੋ ਸਕਦਾ ਹੈ।
ਲੀਕ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ, ਟਵਿਟਰ ਯੂਜ਼ਰ ਈਵਾਨ ਬਲਾਸ ਦੇ ਹੈਂਡਲ ਤੋਂ ਵੀ ਗਲੈਕਸੀ ਐੱਸ 9 ਦੀਆਂ ਕੁਝ ਤਸਵੀਰਾਂ ਲੀਕ ਹੋਈਆਂ ਹਨ। ਹਾਲਾਂਕਿ ਅਸਲੀਅਤ ਸਮਾਰਟਫੋਨ ਦੇ ਲਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ। ਇਸ ਦੀ ਲਾਈਵ ਸਟਰੀਮਿੰਗ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ 'ਤੇ ਭਾਰਤੀ ਸਮੇਂ ਅਨੁਸਾਰ ਰਾਤ ਨੂੰ 10:30 ਵਜੇ ਹੋਵੇਗੀ।