ਸੈਮਸੰਗ Galaxy S6 ਲਈ ਜਲਦ ਹੀ ਜਾਰੀ ਹੋਵੇਗੀ ਐਂਡ੍ਰਾਇਡ Oreo ਅਪਡੇਟ
Tuesday, Jan 16, 2018 - 02:24 PM (IST)

ਜਲੰਧਰ- ਸਾਊਥ ਕੋਰੀਆ ਦੀ ਫੋਨ ਨਿਰਮਾਤਾ ਕੰਪਨੀ ਸੈਮਸੰਗ ਆਪਣੇ ਤਿੰਨ ਸਾਲ ਪੁਰਾਣੇ ਸੈਮਸੰਗ Galaxy S6 ਸਮਾਰਟਫੋਨ ਲਈ ਵੀ ਐਂਡ੍ਰਾਇਡ Oreo ਅਪਡੇਟ ਜਾਰੀ ਕਰੇਗੀ। ਸੈਮਸੰਗ ਕਸਟਮਰ ਕੇਅਰ ਅਧਿਕਾਰੀ ਨੇ ਪਹਿਲਾਂ ਹੀ ਪੁਸ਼ਟੀ ਕੀਤੀ ਹੈ ਕਿ ਤਿੰਨ ਸਾਲ ਪੁਰਾਣੇ Galaxy S6 ਨੂੰ Oreo ਅਪਡੇਟ ਮਿਲੇਗਾ। ਹੁਣ ਇਸ ਅਪਡੇਟ ਦੇ ਰੋਲ ਆਊਟ ਸਮੇਂ ਦਾ ਵੀ ਖੁਲਾਸਾ ਕੀਤਾ ਹੈ, ਜੋ ਕਿ ਫਰਵਰੀ ਹੈ।
forum.xda ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਜੋ ਵੇਖਿਆ ਗਿਆ ਹੈ ਉਸ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਕਸਟਮਰ ਕੇਅਰ ਅਧਿਕਾਰੀ ਵਲੋਂ ਆਉਣ ਵਾਲੀ ਜਾਣਕਾਰੀ 'ਤੇ ਪੂਰੀ ਤਰ੍ਹਾਂ ਨਾਲ ਭਰੋਸਾ ਨਾਂ ਕਰੋ। ਸੈਮਸੰਗ Galaxy S6 ਲਈ Oreo ਅਪਡੇਟ ਦੀ ਪੁਸ਼ਟੀ ਕਈ ਵਾਰ ਕੀਤੀ ਜਾ ਚੁੱਕੀ ਹੈ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਇਸ ਫੋਨ ਲਈ ਅਪਡੇਟ ਜਾਰੀ ਕੀਤੀ ਜਾਵੇਗੀ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਐਂਡ੍ਰਾਇਡ Oreo ਕੁੱਝ ਨਵੇਂ ਫੀਚਰਸ ਅਤੇ ਬਦਲਾਵਾਂ ਦੇ ਨਾਲ ਉਪਲੱਬਧ ਹੈ। ਇਸ 'ਚ ਤੁਹਾਨੂੰ ਬੈਕਗ੍ਰਾਊਂਡ ਲਿਮਿਟਸ ਵੀ ਮਿਲ ਰਹੀ ਹਾਂ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਨੋਟੀਫਿਕੇਸ਼ਨ ਚੈਨਲ ਸਨੂ ਨੋਟੀਫਿਕੇਸ਼ਨ, ਆਟੋਫਿਲ API,PIP ਡਿਸਪਲੇਅ ਆਦਿ ਮਿਲ ਰਿਹਾ ਹੈ। ਨਾਲ ਹੀ ਤੁਹਾਨੂੰ ਇਸ 'ਚ ਅਡੈਪਟਿਵ ਆਇਕਾਨ, ਐਪਸ ਲਈ ਵਾਇਡ-Gamut ਕਲਰ, ਹਾਈ-ਕੁਆਲਿਟੀ ਬਲੂਟੁੱਥ ਆਡੀਓ ਦਾ ਸਪੋਰਟ ਜਿਵੇਂ LDAC codec, ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਕੰਪੈਨਿਅਨ ਡਿਵਾਇਸ ਪੈਰਿੰਗ ਦੇ ਨਾਲ ਕੀ-ਬੋਰਡ ਨੈਵੀਗੇਸ਼ਨ, ਪ੍ਰੋ ਆਡੀਓ ਲਈ AAudio API ਵੈੱਬਵਿਊ ਐਨਹਾਂਸਮੈਂਟ, ਜਾਵਾ 8 ਲੈਂਗਵੇਜ APIਅਤੇ ਰੂਟੀਨ ਆਪਟੀਮਾਇਜੇਸ਼ਨ ਦੇ ਨਾਲ ਨਾਲ ਹੋਰ ਵੀ ਬਹੁਤ ਕੁਝ ਮਿਲ ਰਿਹਾ ਹੈ।