32MP ਸੈਲਫੀ ਕੈਮਰੇ ਵਾਲਾ ਸੈਮਸੰਗ ਦਾ ਨਵਾਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼
Monday, Jan 10, 2022 - 04:07 PM (IST)
ਗੈਜੇਟ ਡੈਸਕ– ਸੈਮਸੰਗ ਨੇ ਆਖਿਰਕਾਰ ਭਾਰਤ ’ਚ ਆਪਣੇ Galaxy S21 FE 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਥਿਕਨੈੱਸ ਸਿਰਫ 7.9mm ਦੀ ਹੈ, ਯਾਨੀ ਇਸਨੂੰ ਪਤਲੇ ਡਿਜ਼ਾਇਨ ਦੇ ਨਾਲ ਲਿਆਇਆ ਗਿਆ ਹੈ। ਕੀਮਤ ਦੀ ਗੱਲ ਕਰੀਏ ਤਾਂ Samsung Galaxy S21 FE 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 49,999 ਰੁਪਏ ਹੈ, ਜਦਕਿ ਇਸਦੇ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 53,999 ਰੁਪਏ ਰੱਖੀ ਗਈ ਹੈ। ਇਹ ਕੀਮਤਾਂ ਇੰਟਰੋਡਕਟਰੀ ਆਫਰ ਤਹਿਤ ਦੱਸੀਆਂ ਗਈਆਂ ਹਨ। ਗਾਹਕ ਇਸ ਫੋਨ ਨੂੰ ਚਾਰ ਸ਼ਾਨਦਾਰ ਰੰਗਾਂ- ਓਲਿਵ,ਲੈਵੇਂਡਰ, ਵਾਈਟ ਅਤੇ ਗ੍ਰੇਫਾਈਟ ’ਚ ਖਰੀਦ ਸਕਣਗੇ।
ਇਸ ਫੋਨ ਨੂੰ ਜੇਕਰ ਤੁਸੀਂ HDFC ਬੈਂਕ ਦੇ ਕਾਰਡ ਰਾਹੀਂ ਖਰੀਦੋਗੇ ਤਾਂ ਤੁਹਾਨੂੰ 5000 ਰੁਪਏ ਤਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਭਾਰਤ ’ਚ ਇਹ ਫੋਨ 11 ਜਨਵਰੀ 2022 ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਗਾਹਕ ਇਸਨੂੰ ਸਾਰੇ ਲੀਡਿੰਗ ਆਨਲਾਈਨ ਪੋਰਟਲਾਂ ਤੋਂ ਖਰੀਦ ਸਕਣਗੇ। ਫੋਨ ਦੀ ਖਰੀਦ ’ਤੇ ਮਿਲਣ ਵਾਲੇ ਡਿਸਕਾਊਂਟ ਆਫਰ 11 ਜਨਵਰੀ ਤੋਂ 17 ਜਨਵਰੀ 2022 ਤਕ ਹੀ ਯੋਗ ਰਹਿਣਗੇ।
Samsung Galaxy S21 FE 5G ਦੇ ਫੀਚਰਜ਼
ਡਿਸਪਲੇਅ - 6.4 इंच की FHD+, ਡਾਇਨਾਮਿਕ ਅਮੋਲੇਡ 2X, ਰਿਫ੍ਰੈਸ਼ ਰੇਟ 120 ਹਰਟਜ਼, ਸੁਪਰ ਸਟ੍ਰਾਂਗ ਕਾਰਨਿੰਗ ਗੋਰਿੱਲਾ ਗਲਾਸ ਵਿਕਟਸ ਦੀ ਸਪੋਰਟ
ਪ੍ਰੋਸੈਸਰ - 5nm ਬੇਸਡ ਆਕਟਾ-ਕੋਰ ਸਨੈਪਡ੍ਰੈਗਨ 888
ਓ.ਐੱਸ. - ਐਂਡਰਾਇਡ 12 ’ਤੇ ਆਧਾਰਿਤ One UI 4
ਰੀਅਰ ਕੈਮਰਾ - 12MP (ਪ੍ਰਾਈਮਰੀ ਸੈਂਸਰ) + 12MP (ਅਲਟਰਾ ਵਾਈਡ ਐਂਗਲ ਲੈੱਨਜ਼) + 8MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ - 4,500mAh, 25W ਦੀ ਫਾਸਟ ਚਾਰਜਿੰਗ ਦੀ ਸਪੋਰਟ 15w ਵਾਇਰਲੈੱਸ ਚਾਰਜਿੰਗ ਦੀ ਸੁਵਿਧਾ
ਕੁਨੈਕਟੀਵਿਟੀ - 5G, 4G LTE, Wi-Fi 6, ਬਲੂਟੁੱਥ, GPS/ A-GPS, ਇਕ USB ਟਾਈਪ-C ਪੋਰਟ
ਖਾਸ ਫੀਚਰਜ਼ - ਡਿਊਲ ਰਿਕਾਰਡਿੰਗ, ਪੋਟਰੇਟ ਮੋਡ, ਇਨਹੈਂਸ ਨਾਈਟ ਮੋਡ, IP6813 ਵਾਟਰ ਰੈਜਿਸਟੈਂਟ ਰੇਟਿੰਗ