Samsung Galaxy S20+ BTS ਐਡੀਸ਼ਨ ਭਾਰਤ ’ਚ ਲਾਂਚ, ਜਾਣੋ ਕੀਮਤ

07/01/2020 1:46:45 PM

ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਨਵੇਂ ਫਲੈਗਸ਼ਿਪ ਗਲੈਕਸੀ ਸਮਾਰਟਫੋਨ ਦਾ BTS ਐਡੀਸ਼ਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਸੈਮਸੰਗ ਗਲੈਕਸੀ ਐੱਸ20 ਪਲੱਸ BTS ਐਡੀਸ਼ਨ ਦੇ ਨਾਲ ਹੀ ਦੱਖਣ ਕੋਰੀਆਈ ਕੰਪਨੀ ਨੇ ਦੇਸ਼ ’ਚ ‘ਗਲੈਕਸੀ ਬਡਸ ਪਲੱਸ’ ਈਅਰਫੋਨ ਵੀ ਲਾਂਚ ਕਰ ਦਿੱਤੇ ਹਨ। ਬੀ.ਟੀ.ਐੱਸ. ਐਡੀਸ਼ਨ ਦੇ ਨਾਲ ਹੀ ਸੈਮਸੰਗ ਨੇ ਗਲੈਕਸੀ ਐੱਸ20 ਅਲਟਰਾ ਦਾ ਲਿਮਟਿਡ ਐਡੀਸ਼ਨ ਮਾਡਲ ਵੀ ਕਲਾਊਡ ਵਾਈਟ ਰੰਗ ’ਚ ਪੇਸ਼ ਕੀਤਾ ਹੈ। 

ਕੀਮਤ ਅਤੇ ਉਪਲੱਬਧਤਾ
ਸੈਮਸੰਗ ਗਲੈਕਸੀ ਐੱਸ20 ਪਲੱਸ ਬੀ.ਟੀ.ਐੱਸ. ਐਡੀਸ਼ਨ ਅਤੇ ਗਲੈਕਸੀ ਐੱਸ20 ਅਲਟਰਾ ਕਲਾਊਡ ਵਾਈਟ ਮਾਡਲ ਭਾਰਤ ’ਚ 1 ਜੁਲਾਈ ਯਾਨੀ ਅੱਜ ਤੋਂ ਪ੍ਰੀ-ਬੁਕਿੰਗ ਲਈ ਉਪਲੱਬਧ ਹੋਣਗੇ। ਗਲੈਕਸੀ ਬਡਸ ਪਲੱਸ ਟੀ.ਬੀ.ਐੱਸ. ਐਡੀਸ਼ਨ ਵੀ ਬੁੱਧਵਾਰ ਤੋਂ ਪ੍ਰੀ-ਆਰਡਰ ਕੀਤਾ ਜਾ ਸਕੇਗਾ। ਪ੍ਰੀ-ਬੁਕਿੰਗ 9 ਜੁਲਾਈ ਤਕ ਚੱਲੇਗੀ। ਗਲੈਕਸੀ ਐੱਸ20 ਪਲੱਸ ਬੀ.ਟੀ.ਐੱਸ. ਐਡੀਸ਼ਨ ਦੀ ਕੀਮਤ 87,999 ਰੁਪਏ ਜਦਕਿ ਗਲੈਕਸੀ ਬਡਸ ਪਲੱਸ ਬੀ.ਟੀ.ਐੱਸ. ਐਡੀਸ਼ਨ ਦੀ ਕੀਮਤ 14,990 ਰੁਪਏ ਹੈ। ਗਲੈਕਸੀ ਐੱਸ20 ਅਲਟਰਾ ਕਲਾਊਡ ਵਾਈਟ ਮਾਡਲ ਨੂੰ 97,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। 

ਗਲੈਕਸੀ ਐੱਸ20 ਪਲੱਸ ਬੀ.ਟੀ.ਐੱਸ. ਐਡੀਸ਼ਨ ਸੈਮਸੰਗ ਦੇ ਵਿਸ਼ੇਸ਼ ਸਟੋਰਾਂ ਅਤੇ ਸੈਮਸੰਗ ਡਾਟ ਕਾਮ ’ਤੇ ਮਿਲੇਗਾ। ਉਥੇ ਹੀ ਗਲੈਕਸੀ ਐੱਸ20 ਅਲਟਰਾ ਕਲਾਊਡ ਵਾਈਟ ਮਾਡਲ ਦੇਸ਼ ਭਰ ’ਚ ਸੈਮਸੰਗ ਦੇ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ। ਇਨ੍ਹਾਂ ਦੋਵਾਂ ਹੀ ਹੈਂਡਸੈੱਟਸ ਨੂੰ ਦੇਸ਼ ’ਚ ਲਿਮਟਿਡ ਗਿਣਤੀ ’ਚ ਮੁਹੱਈਆ ਕਰਵਾਇਆ ਗਿਆ ਹੈ। ਕੰਪਨੀ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਫੋਨਸ ਦੀ ਵਿਕਰੀ 10 ਜੁਲਾਈ ਤੋਂ ਸ਼ੁਰੂ ਹੋਵੇਗੀ। 

ਦੱਸ ਦੇਈਏ ਕਿ ਬੀ.ਟੀ.ਐੱਸ. ਐਡੀਸ਼ਨ ਵਾਲੇ ਸੈਮਸੰਗ ਡਿਵਾਈਸਿਜ਼ ’ਚ ਬੀ.ਟੀ.ਐੱਸ. ਥੀਮ ਪਹਿਲਾਂ ਤੋਂ ਇੰਸਟਾਲ ਆਉਂਦੀ ਹੈ। ਇਸ ਤੋਂ ਇਲਾਵਾ ਫੋਨ ਨਾਲ ਬੀ.ਟੀ.ਐੱਸ. ਸਟਿਕਰਸ, ਫੋਟੋ ਕਾਰਡ ਵੀ ਮਿਲਦੇ ਹਨ। ਫੋਨ ’ਚ ਬਾਕੀ ਸਾਰੇ ਫੀਚਰਜ਼ ਗਲੈਕਸੀ ਐੱਸ20 ਪਲੱਸ ਵਾਲੇ ਹੀ ਹਨ। 


Rakesh

Content Editor

Related News