Samsung Event Live Updates : ਲਾਂਚ ਹੋਇਆ ਫੋਲਡੇਬਲ ਸਮਾਰਟਫੋਨ

Thursday, Feb 21, 2019 - 01:27 AM (IST)

Samsung Event Live Updates : ਲਾਂਚ ਹੋਇਆ ਫੋਲਡੇਬਲ ਸਮਾਰਟਫੋਨ

ਗੈਜੇਟ ਡੈਸਕ—ਅਮਰੀਕਾ ਦੇ ਸੈਨ ਫ੍ਰਾਂਸਿਸਕੋ ਵਿਚ ਆਯੋਜਿਤ ਗਲੈਕਸੀ ਅਨਪੈਕ 2019 ਈਵੈਂਟ ਦੌਰਾਨ ਸੈਮਸੰਗ ਨੇ ਆਪਣੇ ਫਲੈਗਸ਼ਿਪ ਸਮਾਰਟ ਫੋਨਜ਼ ਲਾਂਚ ਕਰ ਦਿੱਤੇ ਹਨ। ਸਭ ਤੋਂ ਪਹਿਲਾਂ ਕੰਪਨੀ ਨੇ ਮੁੜਨ ਵਾਲੀ (ਫੋਲਡਏਬਲ) ਸਕ੍ਰੀਨ ਦੇ ਨਾਲ ਗਲੈਕਸੀ ਫੋਲਡ ਪੇਸ਼ ਕੀਤਾ। ਲਾਂਚ ਈਵੈਂਟ ਦੀ ਸ਼ੁਰੂਆਤ ਗਲੈਕਸੀ ਫੋਲਡ ਦੇ ਨਾਲ ਹੋਈ। ਇਸ ਦੀ ਚਰਚਾ ਕਾਫੀ ਲੰਬੇ ਸਮੇਂ ਤੋਂ ਚਲ ਰਹੀ ਸੀ। ਇਸ ਦੀ ਕੀਮਤ 1980 ਡਾਲਰ (ਲਗਭਗ 1 ਲੱਖ 40 ਹਜ਼ਾਰ ਰੁਪਏ) ਹੋਵੇਗੀ। ਇਸ ਦੀ ਵਿਕਰੀ 6 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਹ ਸਮਾਰਟ ਫੋਨ 5 ਜੀ ਕੂਨੈਕਟੀਵਿਟੀ ਵਾਲਾ ਹੈ। 

ਗਲੈਕਸੀ ਫੋਲਡ ਨੂੰ ਬੰਦ ਕਰ ਕੇ ਇਸ ਦੀ ਡਿਸਪਲੇਅ 4.6 ਇੰਚ ਹੈ। ਇਸਨੂੰ ਖੋਲ੍ਹ ਕੇ ਇਸ ਦੀ ਡਿਸਪਲੇਅ 7.3 ਇੰਚ ਬਣ ਜਾਂਦੀ ਹੈ। ਮਤਲਬਕਿ ਇਹ ਸਮਾਰਟ ਫੋਨ ਤੇ ਟੈਬਲੇਟ ਦੋਵਾਂ ਵਾਂਗ ਹੀ ਕੰਮ ਕਰੇਗਾ। ਕੰਪਨੀ ਨੇ ਕਿਹਾ ਕਿ ਇਸ ਵਿਚ ਹਿੰਜ ਲਗਾਇਆ ਗਿਆ ਹੈ। ਇਸ ਨੂੰ ਜਿੰਨੀ ਵਾਰ ਵੀ ਓਪਨ ਕਰ ਲੋ, ਇਸ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਹੀਂਜ ਤਹਾਨੂੰ ਨਹੀਂ ਦਿਖਦੀ। 

ਗਲੈਕਸੀ ਫੋਲਡ ਦੇ ਚਾਰ ਕਲਰ ਵੈਰਿਅੰਟਸ ਲਾਂਚ ਕੀਤੇ ਗਏ ਹਨ। ਇਸ ਦੇ ਹੀਂਜ ਦੇ ਕਲਰ ਨੂੰ ਵੀ ਤੁਸੀਂ ਕਸਟਮਾਇਜ਼ ਕਰ ਸਕਦੇ ਹੋ। ਕੰਪਨੀ ਦੇ ਮੁਤਾਬਕ ਇਹ ਲਗਜ਼ਰੀ ਡਿਵਾਇਸ ਹੈ। ਇਸ  ਵਿਚ INFINITY FLEX ਡਿਸਪਲੇਅ ਦਿੱਤੀ ਗਈ ਹੈ ਅਤੇ ਬਹਿਤਰ ਸਾਊਂਡ ਕਵਾਲਟੀ ਦੇ ਲਈ AKG ਆਡੀਓ ਦਿੱਤਾ ਗਿਆ ਹੈ। ਇਸ ਐਪ ਵਿਚ ਇਕੋ ਸਮੇਂ ਦੋ ਨਹੀਂ ਬਲਕਿ ਤਿੰਨ ਐਪ ਦੇ ਨਾਲ ਮਲਟੀ ਟਾਸਕਿੰਗ ਕੀਤੀ ਜਾ ਸਕਦੀ ਹੈ। ਯੂ ਟਿਊਬ, ਮੈਸੇਜ਼ ਅਤੇ ਮੈਪਸ ਇਕੋ ਵੇਲੇ ਹੀ ਯੂਜ਼ ਕਰ ਸਕਦੇ ਹੋ। ਇਸ ਸਮਾਰਟ ਫੋਨ ਵਿਚ ਲਗਾਏ ਗਏ ਦੋਵੇਂ ਡਿਸਪਲੇਅ ਇਕੋ ਵੇਲੇ ਕੰਮ ਕਰਦੇ ਹਨ।  ਇਸ ਦੇ ਨਾਲ ਹੀ ਕੰਪਨੀ ਨੇ ਗੂਗਲ ਅਤੇ ਡਵੈਲਪਰਸ ਦੇ ਨਾਲ ਮਿਲ ਕੇ ਖਾਸ ਐਪ ਕਸਟਮਾਇਜ਼ੇਸ਼ਨ ਦਿੱਤਾ  ਹੈ ਤਾਂਕਿ ਇਨ੍ਹਾਂ ਐਪਸ ਨੂੰ ਆਸਾਨੀ ਨਾਲ ਯੂਜ਼ ਕੀਤਾ ਜਾ ਸਕੇ। 

ਇਸ ਸਮਾਰਟ ਫੋਨ ਵਿਚ ਦੋ ਬੈਟਰੀਆਂ ਲੱਗੀਆਂ ਹੋਇਆ ਹਨ ਅਤੇ ਇਸ ਨੂੰ ਇਕੋ ਵੇਲੇ ਕੂਨੈਕਟ ਕੀਤਾ ਗਿਆ ਹੈ। ਜਿਸ ਨਾਲ ਬੈਟਰੀ ਬੈਕਅੱਪ ਵੀ ਚੰਗਾ ਮਿਲੇਗਾ। ਇਸ ਫੋਨ ਵਿਚ ਕੁਲ 6 ਕੈਮਰੇ ਦਿੱਤੇ ਗਏ ਹਨ। ਹਰ ਐ੍ਂਗਲ ਤੋਂ ਇਸ ਫੋਨ ਦੇ ਰਾਹੀਂ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। 

 

PunjabKesari


author

Karan Kumar

Content Editor

Related News