ਅੱਜ ਲਾਂਚ ਹੋਣਗੇ ਸੈਮਸੰਗ ਗਲੈਕਸੀ S7 ਤੇ ਗਲੈਕਸੀ S7 Edge

Sunday, Feb 21, 2016 - 05:23 PM (IST)

ਅੱਜ ਲਾਂਚ ਹੋਣਗੇ ਸੈਮਸੰਗ ਗਲੈਕਸੀ S7 ਤੇ ਗਲੈਕਸੀ S7 Edge

ਜਲੰਧਰ— ਸਾਊਥ ਕੋਰੀਆ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸੈਮਸੰਗ ਅੱਜ ਆਪਣੇ ਦੋ ਨਵੇਂ ਸਮਾਰਟਫੋਨਸ ਦਾ ਪ੍ਰਦਰਸ਼ਨ ਕਰਨ ਵਾਲੀ ਹੈ। ਹਾਲਾਂਕਿ ਕੰਪਨੀ ਨੇ ਹੁਣ ਤਕ ਫੋਨ ਦੇ ਨਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਮਿਲੀ ਜਾਣਕਾਰੀ ਮੁਤਾਬਕ ਸੈਮਸੰਗ ਗਲੈਕਸੀ S7 ਅਤੇ ਗਲੈਕਸੀ S7 Edge ਨੂੰ ਲਾਂਚ ਕੀਤਾ ਜਾ ਸਕਦਾ ਹੈ। ਅੱਜ ਬਾਰਸਿਲੋਨਾ ਨੇ ਸੈਮਸੰਗ ਵੱਲੋਂ ਇਕ ਇਵੈਂਟ ਕੀਤਾ ਜਾ ਰਿਹਾ ਹੈ। 
ਹੁਣ ਤਕ ਇਸ ਫੋਨ ਬਾਰੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਜਾਣਕਾਰੀ ਮੁਤਾਬਕ, ਇਸ ਨੂੰ ਪ੍ਰੈਸ਼ਰ ਸੈਂਸਟਿਵ ਟੱਚ ਸਕ੍ਰੀਨ ਨਾਲ ਲੈਸ ਕੀਤਾ ਜਾ ਸਕਦਾ ਹੈ। ਦੋਵਾਂ ਫੋਨਸ ''ਚ 5.2-ਇੰਚ ਦੀ 2K ਡਿਸਪਲੇ ਹੋਣ ਦੀ ਉਮੀਦ ਹੈ। ਸੈਮਸੰਗ ਗਲੈਕਸੀ ਦੇ ਇਹ ਫਲੈਗਸ਼ਿਪ ਫੋਨ ਨੂੰ ਕਵਾਲਕਾਮ 820 ਚਿੱਪਸੈੱਟ ''ਤੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਚਿੱਪਸੈੱਟ ''ਚ ਕੋਰਿਓ ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ ਜੋ ਇਕ ਨਵੀਂ ਤਕਨੀਕ ਹੈ। ਉਥੇ ਹੀ ਇਹ ਵੀ ਖਬਰ ਆਈ ਹੈ ਕਿ ਗਲੈਕਸੀ S7 ਅਤੇ ਗਲੈਕਸੀ S7 edge ਕਵਾਲਕਾਮ ਚਿੱਪਸੈੱਟ ਤੋਂ ਇਲਾਵਾ ਸੈਮਸੰਗ ਦੇ ਹੀ ਐਕਸਨੋਸ ਚਿੱਪਸੈੱਟ ''ਤੇ ਵੀ ਉਪਲੱਬਧ ਹੋ ਸਕਦੇ ਹਨ। 
ਬਿਹਤਰ ਚਿੱਪਸੈੱਟ ਦੇ ਨਾਲ ਹੀ ਫੋਨ ''ਚ 4GB ਰੈਮ ਮੈਮਰੀ ਉਪਲੱਬਧ ਹੋਣ ਦੀ ਉਮੀਦ ਹੈ। ਪਿਛਲੇ ਸਾਲ ਲਾਂਚ ਸੈਮਸੰਗ ਗਲੈਕਸੀ S6 ਅਤੇ ਗਲੈਕਸੀ S6 Edge ''ਚ 3GB ਰੈਮ ਮੈਮਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਹ ਵੀ ਖਬਰ ਹੈ ਕਿ ਗਲੈਕਸੀ S7 ''ਚ ਇਸ ਵਾਰ ਮੈਮਰੀ ਕਾਰਡ ਸਪੋਰਟ ਹੋਣ ਦੀ ਉਮੀਦ ਹੈ। ਫੋਨ ''ਚ 2TB ਤਕ ਮੈਮਰੀ ਕਾਰਡ ਸਪੋਰਟ ਹੋਣ ਦੀ ਉਮੀਦ ਹੈ।


Related News