25 ਅਗਸਤ ਨੂੰ ਲਾਂਚ ਹੋਵੇਗਾ ਸੈਮਸੰਗ ਦਾ ਦਮਦਾਰ ਬਜਟ ਫੋਨ, ਇੰਨੀ ਹੋ ਸਕਦੀ ਹੈ ਕੀਮਤ

Thursday, Aug 19, 2021 - 04:44 PM (IST)

25 ਅਗਸਤ ਨੂੰ ਲਾਂਚ ਹੋਵੇਗਾ ਸੈਮਸੰਗ ਦਾ ਦਮਦਾਰ ਬਜਟ ਫੋਨ, ਇੰਨੀ ਹੋ ਸਕਦੀ ਹੈ ਕੀਮਤ

ਗੈਜੇਟ ਡੈਸਕ– ਸੈਮਸੰਗ ਦੀ M-ਸੀਰੀਜ਼ ਦਾ ਨਵਾਂ 5ਜੀ ਸਮਾਰਟਫੋਨ ਜਲਦ ਭਾਰਤ ’ਚ ਦਸਤਕ ਦੇਵੇਗਾ। ਇਹ ਸੈਮਸੰਗ ਦਾ ਸਭ ਤੋਂ ਪਾਵਰਫੁਲ ਬਜਟ 5ਜੀ ਸਮਾਰਟਫੋਨ ਹੋਵੇਗਾ। ਇਸ ਨੂੰ ਸੈਮਸੰਗ ਗਲੈਕਸੀ M32 ਦੇ ਨਾਂ ਨਾਲ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਐਲਾਨ ਕੀਤਾ ਹੈ ਕਿ ਗਲੈਕਸੀ M32 5ਜੀ ਨੂੰ ਭਾਰਤ ’ਚ 25 ਅਗਸਤ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਸੈਮਸੰਗ ਦੇ ਦਾਅਵੇ ਮੁਤਾਬਕ, ਗਲੈਕਸੀ M32 5ਜੀ ਸਮਾਰਟਫੋਨ ’ਚ ਸਭ ਤੋਂ ਜ਼ਿਆਦਾ 12 5ਜੀ ਬੈਂਡਸ ਦਾ ਇਸਤੇਮਾਲ ਕੀਤਾ ਜਾਵੇਗਾ। ਨਾਲ ਹੀ ਪ੍ਰੋਸੈਸਰ ਸਪੋਰਟ ਦੇ ਤੌਰ ’ਤੇ ਡਾਈਮੈਂਸਿਟੀ 720 ਚਿਪਸੈੱਟ ਦਾ ਸਪੋਰਟ ਮਿਲੇਗਾ। ਫੋਨ ’ਚ ਦੋ ਸਾਲ ਦਾ ਆਪਰੇਟਿੰਗ ਸਿਸਟਮ ਸਪੋਰਟ ਦਿੱਤਾ ਜਾਵੇਗਾ। ਪਾਵਰ ਬੈਕਅਪ ਲਈ ਫੋਨ ’ਚ 5000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਫੋਨ ਨੂੰ ਈ-ਕਾਮਰਸ ਪਲੇਟਫਾਰਮ ਐਮੇਜ਼ਾਨ ’ਤੇ ਲਿਸਟ ਕੀਤਾ ਗਿਆ ਹੈ। ਅਜਿਹੇ ’ਚ ਸਾਫ ਹੈ ਕਿ ਫੋਨ ਦੀ ਵਿਕਰੀ ਵਿਸ਼ੇਸ਼ ਤੌਰ ’ਤੇ ਐਮੇਜ਼ਾਨ ’ਤੇ ਹੋਵੇਗੀ। 

Samsung Galaxy M32 5G ਦੇ ਸੰਭਾਵਿਤ ਫੀਚਰਜ਼
ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਜਾ ਸਕਦੀ ਹੈ। ਪ੍ਰੋਸੈਸਰ ਸਪੋਰਟ ਦੇ ਤੌਰ ’ਤੇ ਫੋਨ ’ਚ ਡਾਈਮੈਂਸਿਟੀ 720 ਚਿਪਸੈੱਟ ਦਾ ਸਪੋਰਟ ਮਿਲੇਗਾ। ਫੋਨ ਐਂਡਰਾਇਡ 11 ਬੇਸਡ ਵਨ-ਯੂ.ਆਈ. 3 ਆਊਟ ਆਫ ਦਿ ਬਾਕਸ ਕੰਮ ਕਰੇਗਾ। ਫੋਟੋਗ੍ਰਾਫੀ ਲਈ ਫੋਨ ’ਚ 48 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਸੈੱਟਅਪ ਮਿਲੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। 

ਇੰਨੀ ਹੋ ਸਕਦੀ ਹੈ ਕੀਮਤ
Samsung Galaxy M32 5G ਇਕ ਬਜਟ ਸਮਾਰਟਫੋਨ ਹੋਵੇਗਾ। ਫੋਨ ਨੂੰ 20,000 ਰੁਪਏ ਦੇ ਪ੍ਰਾਈਜ਼ ਟੈਗ ਨਾਲ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਨੇ Samsung Galaxy M32 5G ਦੀ ਅਧਿਕਾਰਤ ਕੀਮਤ ਦਾ ਐਲਾਨ ਨਹੀਂ ਕੀਤਾ। 


author

Rakesh

Content Editor

Related News