ਭਾਰਤ ''ਚ ਅੱਜ ਲਾਂਚ ਹੋਵੇਗਾ Galaxy J7 ਪ੍ਰਾਇਮ

Monday, Sep 19, 2016 - 12:41 PM (IST)

ਭਾਰਤ ''ਚ ਅੱਜ ਲਾਂਚ ਹੋਵੇਗਾ Galaxy J7 ਪ੍ਰਾਇਮ
ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ J ਸੀਰੀਜ਼ ਦੇ ਸਮਾਰਟਫੋਨ ਬਾਜ਼ਾਰ ''ਚ ਜ਼ਿਆਦਾ ਮਸ਼ਹੂਰ ਹੋ ਰਹੇ ਹਨ। ਸੈਮਸੰਗ ਅੱਜ ਭਾਰਤ ''ਚ ਆਪਣਾ J ਸੀਰੀਜ਼ ਦਾ ਨਵਾਂ ਸਮਰਾਟਫੋਨ ਲਾਂਚ ਕਰ ਸਕਦੀ ਹੈ। ਕੰਪਨੀ ਨੇ ਪਿਛਲੇ ਹਫਤੇ ਹੀ ਸੋਮਵਾਰ ਨੂੰ ਭਾਰਤ ''ਚ ਆਯੋਜਿਤ ਹੋਣ ਵਾਲੇ ਇਕ ਈਵੈਂਟ ਲਈ ਮੀਡੀਆ ਇਨਵਾਈਟ ਭੇਜੇ ਸਨ। ਲਾਂਚ ਈਵੈਂਟ ''ਚ ਸੈਮਸੰਗ ਆਪਣੀ J ਸੀਰੀਜ਼ ਦੇ ਨਵੇਂ ਸਮਰਾਟਫੋਨ ਸੈਮਸੰਗ ਗਲੈਕਸੀ ਜੇ7 ਨੂੰ ਪੇਸ਼ ਕਰ ਸਕਦੀ ਹੈ। ਇਨਵਾਈਟ ''ਚ ਨੰਬਰ ਦੇ ਨਾਲ ਜੇ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਇਨਵਾਈਟ ਦੀ ਟੈਗਲਾਈਨ ਹੈ ''ਗੈੱਟ ਰੇਡੀ ਫਾਰ ਦਿ ਪ੍ਰਾਇਮ ਟਾਈਮ''। ਵਿਅਤਨਾਮ ਦੀ ਵੈੱਬਸਾਈਟ ''ਤੇ ਇਸ ਸਮਾਰਟਫੋਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਥੇ ਇਸ ਨੂੰ ਲਾਂਚ ਵੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, 3ਜੀ.ਬੀ. ਰੈਮ ਦੇ ਨਾਲ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਮੈਮਰੀ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਫੋਨ ''ਚ f/1.9 ਅਪਰਚਰ ਵਾਲਾ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ''ਚ ਬਿਊਟੀ ਮੋਡ ਅਤੇ ਵਾਈਡ ਐਂਗਲ ਸੈਲਫੀ ਵਰਗੇ ਕਈ ਖਾਸ ਫੀਚਰਸ ਵੀ ਦਿੱਤੇ ਗਏ ਹਨ। ਇਸ ਦੀ ਬੈਟਰੀ 3,300 ਐੱਮ.ਏ.ਐੱਚ. ਦੀ ਹੈ।

Related News