ਸੈਮਸੰਗ ਨੇ ਇਨ੍ਹਾਂ ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.1 ਓਰੀਓ OTA ਅਪਡੇਟ

Tuesday, Sep 04, 2018 - 05:25 PM (IST)

ਸੈਮਸੰਗ ਨੇ ਇਨ੍ਹਾਂ ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.1 ਓਰੀਓ OTA ਅਪਡੇਟ

ਜਲੰਧਰ— ਇਕ ਪਾਸੇ ਜਿਥੇ ਗੂਗਲ ਦਾ ਲੇਟੈਸਟ ਮੋਬਾਇਲ ਵਰਜਨ ਐਂਡਰਾਇਡ 9 ਪਾਈ ਲਾਂਚ ਹੋ ਚੁੱਕਾ ਹੈ ਉਥੇ ਹੀ ਦੂਜੇ ਪਾਸੇ ਦੇਸ਼ ਦੀ ਵੱਡੀ ਮੋਬਾਇਲ ਕੰਪਨੀ ਸੈਮਸੰਗ ਆਪਣੇ ਸਮਾਰਟਫੋਨ 'ਚ ਐਂਡਰਾਇਡ ਓਰੀਓ ਦੀ ਅਪਡੇਟ ਦੇਣ 'ਚ ਮਸ਼ੱਕਤ ਕਰ ਰਹੀ ਹੈ। ਸੈਮਸੰਗ ਨੇ ਆਪਣੇ ਪੁਰਾਣੇ ਡਿਵਾਈਸ ਗਲੈਕਸੀ ਜੇ 7 ਕੋਰ ਲਈ ਐਂਡਰਾਇਡ 8.1 ਓਰੀਓ ਅਪਡੇਰਟ ਦਿੱਤੀ ਹੈ। ਇਸ ਸਮਾਰਟਫੋਨ ਨੂੰ ਕਈ ਬਾਜ਼ਾਰਾਂ 'ਚ ਗਲੈਕਸੀ ਜੇ 7 ਨੈਕਸਟ ਦੇ ਨਾਂ ਨਾਲ ਵੀ ਲਾਂਚ ਕੀਤਾ ਗਿਆ ਸੀ।

TheAndroidSoul ਦੀ ਰਿਪੋਰਟ ਮੁਤਾਬਕ ਸੈਮਸੰਗ ਦੇ ਗਲੈਕਸੀ ਜੇ 7 ਕੋਰ/ ਗਲੈਕਸੀ ਜੇ 7 ਨੈਕਸਟ ਨੂੰ ਓ.ਟੀ.ਏ. ਅਪਡੇਟ ਰਾਹੀਂ ਸਾਫਟਵੇਅਰ ਵਰਜਨ J701FXXU6BRH9 ਦੇ ਨਾਂ ਨਾਲ ਅਪਡੇਟ ਮਿਲੀ ਹੈ। ਇਸ ਅਪਡੇਰਟ ਦੇ ਨਾਲ ਪਿਕਚਰ-ਇੰਨ-ਪਿਕਚਰ, ਨੋਟੀਫਿਕੇਸ਼ਨ ਡਾਟਸ, ਆਟੋਫਿਲ, ਨੋਟੀਫਿਕੇਸ਼ੰਸ ਸੈਂਟਰ ਅਤੇ ਸੈਟਿੰਗ ਐਪਸ 'ਚ ਸੁਧਾਰ, ਨੋਟੀਫਿਕੇਸ਼ਨ snoo੍ਰe ਆਪਸ਼ਨ ਵਰਗੇ ਫੀਚਰਸ ਵੀ ਮਿਲ ਰਹੇ ਹਨ। ਹਾਲਾਂਕਿ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਐਂਡਰਾਇਡ ਓਰੀਓ ਅਪਡੇਟ ਨੂੰ ਕਿਸ ਬਾਜ਼ਾਰ 'ਚ ਕਦੋਂ ਸਪੈਸੀਫਿਕ ਰੋਲ ਆਊਟ ਕੀਤਾ ਜਾਵੇਗਾ।

ਸੈਮਸੰਗ ਨੇ ਗਲੈਕਸੀ ਜੇ 7 ਨੈਕਸਟ ਨੂੰ ਭਾਰਤ 'ਚ ਪਿਛਲੇ ਸਾਲ ਜੁਲਾਈ 'ਚ ਲਾਂਚ ਕੀਤਾ ਗਿਆ ਸੀ, ਇਸ ਤੋਂ ਬਾਅਦ ਕੰਪਨੀ ਨੇ ਇਸ ਦੇ ਅਗਲੇ ਵਰਜਨ ਨੂੰ ਦਸੰਬਰ 'ਚ ਲਾਂਚ ਕੀਤਾ ਸੀ। ਇਸ ਡਿਵਾਈਸ ਨੂੰ ਐਂਡਰਾਇਡ 7.1 ਨੂਗਟ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਸਿੱਧਾ ਐਂਡਰਾਇਡ 8.1 ਓਰੀਓ 'ਤੇ ਰੋਲ ਆਊਟ ਕੀਤਾ ਜਾ ਰਿਹਾ ਹੈ। ਗਲੈਕਸੀ ਜੇ 7 ਨੈਕਸਟ ਨੂੰ 12,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਵਿਚ 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਦਾ ਪਹਿਲਾ ਵੇਰੀਐਂਟ 2 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਸੈਮਸੰਗ ਨੇ ਗਲੈਕਸੀ ਜੇ 5 (2017) ਨੂੰ ਐਂਡਰਾਇਡ 8.1 ਓਰੀਓ ਅਪਡੇਟ ਦੇਣ ਦਾ ਐਲਾਨ ਕੀਤਾ ਸੀ।


Related News