ਐਕਟੀਵ ਨਾਇਸ ਕੈਂਸਲੇਸ਼ਨ ਫੀਚਰ ਨਾਲ ਸੈਮਸੰਗ ਨੇ ਲਾਂਚ ਕੀਤੇ ਗਲੈਕਸੀ ਬਡਸ ਲਾਈਵ ਟਰੂ ਵਾਇਰਲੈੱਸ ਈਅਰਫੋਨਸ

08/05/2020 10:50:23 PM

ਗੈਜੇਟ ਡੈਸਕ—ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ ਦੌਰਾਨ ਗਲੈਕਸੀ ਨੋਟ 20 ਸੀਰੀਜ਼ ਤੋਂ ਇਲਾਵਾ ਐਕਟੀਵ ਨਾਇਸ ਕੈਂਸਲੇਸ਼ਨ ਫੀਚਰ ਨਾਲ ਗਲੈਕਸੀ ਬਡਸ ਲਾਈਵ ਟਰੂ ਵਾਇਰਲੈੱਸ ਈਅਰਫੋਨਸ ਨੂੰ ਵੀ ਲਾਂਚ ਕਰ ਦਿੱਤਾ ਹੈ। ਇਨ੍ਹਾਂ ਦੀ ਕੀਮਤ ਕੰਪਨੀ ਨੇ $169.99 (ਲਗਭਗ 12,700 ਰੁਪਏ) ਰੱਖੀ ਹੈ। ਸੈਮਸੰਗ ਨੇ ਇਸ ਗਲੈਕਸੀ ਬਡਸ ਲਾਈਵ ਨੂੰ ਐਪਲ ਏਅਰਪਾਡਸ ਪ੍ਰੋ, ਸੋਨੀ WF-1000XM3 ਅਤੇ ਸੇਨਹਾਈਜਰ ਮੇਮੈਂਟ ਟ੍ਰਾਈ ਵਾਇਰਲੈਸ 2 ਦੀ ਟੱਕਰ 'ਚ ਪੇਸ਼ ਕੀਤਾ ਹੈ। ਇਨ੍ਹਾਂ ਨੂੰ ਤਿੰਨ ਕਲਰ ਆਪਸ਼ਨਸ ਬਲੈਕ ਬ੍ਰੋਂਜਰ ਅਤੇ ਵ੍ਹਾਈਟ 'ਚ ਉਪਲੱਬਧ ਕੀਤਾ ਜਾਵੇਗਾ।

PunjabKesari

ਸੈਮਸੰਗ ਗਲੈਕਸੀ ਬਡਸ ਲਾਈਵ ਦੇ ਫੀਚਰਸ
ਇਸ 'ਚ ਕੰਪਨੀ ਨੇ 12mm ਡ੍ਰਾਈਵਰਸ ਦਿੱਤੇ ਹਨ ਜੋ ਬਿਹਤਰੀਨ ਸਾਈਡ ਆਊਟਪੁੱਟ ਦਿੰਦੇ ਹਨ।
ਇਹ ਬਲੂਟੁੱਥ V5.0 ਕੁਨੈਕਟੀਵਿਟੀ 'ਤੇ ਕੰਮ ਕਰਦੇ ਹਨ ਅਤੇ SBC, AAC ਅਤੇ ਸਕੇਲੇਬਲ ਕੋਡਸ ਨੂੰ ਸਪੋਰਟ ਕਰਦੇ ਹਨ।
ਨਾਈਸ ਕੈਂਸੀਲੇਸ਼ਨ ਫੀਚਰ ਇਨ੍ਹਾਂ 'ਚ ਦਿੱਤਾ ਗਿਆ ਹੈ।

PunjabKesari
ਇਨ੍ਹਾਂ ਨੂੰ ਤੁਸੀਂ ਆਸਾਨੀ ਨਾਲ USB ਟਾਈਪ-ਸੀ ਪੋਰਟ ਰਾਹੀਂ ਚਾਰਜ ਕਰ ਸਕਦੇ ਹੋ।
ਇਨ੍ਹਾਂ ਈਅਰਫੋਨਸ 'ਚ 60mAh ਦੀ ਬੈਟਰੀ ਲੱਗੀ ਹੈ, ਉਨ੍ਹਾਂ ਇਨ੍ਹਾਂ ਦੇ ਕੇਸ 'ਚ 472mAh ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ 'ਤੇ ਇਹ ਈਅਰਫੋਨਸ 8 ਘੰਟਿਆਂ ਦਾ ਬੈਕਅਪ ਦੇਣਗੇ। ਉੱਥੇ, ਜੇਕਰ ਤੁਸੀਂ ਚਾਰਜਿੰਗ ਕੇਸ ਨੂੰ ਵੀ ਚਾਰਜ ਰੱਖੋਗੇ ਤਾਂ ਤੁਸੀਂ 29 ਘੰਟਿਆਂ ਦਾ ਬੈਕਅਪ ਲੈ ਸਕਦੇ ਹੋ।

PunjabKesari
ਕੰਪਨੀ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਇਨ੍ਹਾਂ ਨੂੰ 5 ਮਿੰਟ ਤੱਕ ਚਾਰਜ ਕਰ 1 ਘੰਟੇ ਤੱਕ ਵਰਤੋਂ ਕਰ ਸਕੋਗੇ।
ਇਹ ਈਅਰਫੋਨਸ IPX2 ਰੇਟਿਡ ਹਨ ਭਾਵ ਇਹ ਵਾਟਰ ਰੈਜਿਸਟੈਂਟ ਹਨ ਅਤੇ ਉਹ ਸੈਮਸੰਗ ਦੇ ਬਿਕਸਬੀ ਵਾਇਸ ਅਸਿਸਟੈਂਟ ਨੂੰ ਵੀ ਸਪੋਰਟ ਕਰਦੇ ਹਨ।

PunjabKesari


Karan Kumar

Content Editor

Related News