ਇਸ ਖਾਸ ਫੀਚਰ ਨਾਲ ਲੈਸ ਹੋਵੇਗਾ ਸੈਮਸੰਗ Galaxy A5 2018
Friday, Nov 10, 2017 - 02:20 PM (IST)

ਜਲੰਧਰ- ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਸੈਮਸੰਗ ਆਪਣੇ ਗਲੈਕਸੀ ਏ 5 2018 ਵੇਰੀਐਂਟ 'ਤੇ ਕੰਮ ਕਰ ਰਹੀ ਹੈ ਜਿਸ ਵਿਚ ਯੂਜ਼ਰਸ ਨੂੰ ਕਈ ਨਵੇਂ ਫੀਚਰ ਦੇਖਣ ਨੂੰ ਮਿਲਣਗੇ। ਸੈਮਸੰਗ ਗਲੈਕਸੀ ਏ 5 2018 ਬਾਰੇ ਅਜੇ ਤੱਕ ਕਈ ਜਾਣਕਾਰੀਆਂ ਅਤੇ ਲੀਕ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਉਥੇ ਹੀ ਹੁਣ ਇਹ ਸਮਾਰਟਫੋਨ HTML5 Test website 'ਤੇ ਲਿਸਟ ਹੋਇਆ ਹੈ ਜੋ ਕਿ ਇਕ ਖਾਸ ਫੀਚਰ ਇਨਫਿਨਿਟੀ ਡਿਸਪਲੇਅ ਦਾ ਖੁਲਾਸਾ ਕਰਦੀ ਹੈ।
ਸੈਮਮੋਬਾਇਲ ਦੀ ਰਿਪੋਰਟ ਮੁਤਾਬਕ ਲਿਸਟ ਹੋਏ ਗਲੈਕਸੀ ਏ 5 2018 ਸਮਾਰਟਫੋਨ ਦੇ ਫੀਚਰਸ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਸੈਮਸੰਗ ਦੁਆਰਾ ਅਗਲੇ ਸਾਲ ਲਾਂਚ ਕੀਤੇ ਜਾਣ ਵਾਲੇ ਸਮਾਰਟਫੋਨ 'ਚ ਇਨਫਿਨਿਟੀ ਡਿਸਪਲੇਅ ਹੋਵੇਗੀ ਜੋ ਗਲੈਕਸੀ ਐੱਸ 8 ਦੀ ਤਰ੍ਹਾਂ 18.5:9 ਐਸਪੈਕਟ ਰੇਸ਼ੀਓ ਦੀ ਪੁਸ਼ਟੀ ਕਰੇਗੀ। ਸੈਮਸੰਗ ਗਲੈਕਸੀ ਐੱਸ 8 ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ ਇਨਫਿਨਿਟੀ ਡਿਸਪਲੇਅ ਦਿੱਤੀ ਗਈ ਸੀ ਜਿਸ ਵਿਚ ਪਲਤੇ ਬੇਜ਼ਲ ਅਤੇ ਫਿਜ਼ੀਕਲ ਹੋਮ ਬਟਨ ਮੌਜੂਦ ਹਨ। ਹੁਣ ਇਹ ਫੀਚਰ ਗਲੈਕਸੀ ਏ 5 2018 'ਚ ਵੀ ਹੋ ਸਕਦਾ ਹੈ।
ਉਥੇ ਹੀ ਕੁਝ ਹੋਰ ਰਿਪੋਰਟਾਂ ਮੁਤਾਬਕ ਗਲੈਕਸੀ ਏ 5 2018 'ਚ ਇਨਫਿਨਿਟੀ ਡਿਸਪਲੇਅ ਹੋਵੇਗੀ ਪਰ ਇਹ ਕਰਵਡ ਨਹੀਂ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਿਲਕੁਲ ਗਲੈਕਸੀ ਐੱਸ 8 ਐਕਟਿਵ ਵਰਗਾ ਹੋ ਸਕਦਾ ਹੈ। ਉਥੇ ਹੀ HTML5 Test website 'ਤੇ ਆਉਣ ਵਾਲੇ ਸਮਾਰਟਫੋਨ ਗਲੈਕਸੀ ਏ 5 2018 ਦੇ ਕੁਝ ਹੋਰ ਫੀਚਰਸ ਦਿੱਤੇ ਗਏ ਹਨ, ਜਿਨ੍ਹਾਂ ਮੁਤਾਬਕ ਇਹ ਐਂਡਰਾਇਡ 7.1.1 ਨੂਗਟ 'ਤੇ ਆਧਾਰਿਤ ਹੋਵੇਗਾ ਜੋ ਕਿ ਯੂਜ਼ਰਸ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਕਿਉਂਕਿ ਹੁਣ ਬਾਜ਼ਾਰ 'ਚ ਐਂਡਰਾਇਡ ਓਰਿਓ ਦਸਤਕ ਦੇ ਚੁੱਕਾ ਹੈ।