ਲਾਂਚਿੰਗ ਤੋਂ ਪਹਿਲਾਂ Samsung Galaxy A14 5G ਦੀ ਕੀਮਤ ਲੀਕ

Wednesday, Jan 11, 2023 - 04:35 PM (IST)

ਗੈਜੇਟ ਡੈਸਕ- ਸੈਮਸੰਗ ਦੇ ਅਪਕਮਿੰਗ ਫੋਨ Samsung Galaxy A14 5G ਦੀ ਕੀਮਤ ਲੀਕ ਹੋ ਗਈ ਹੈ। Samsung Galaxy A14 5G ਨੂੰ ਜਲਦ ਹੀ ਭਾਰਤ 'ਚ ਪੇਸ਼ ਕੀਤਾ ਜਾਵੇਗਾ। ਇਸ ਫੋਨ ਨੂੰ ਹਾਲ ਹੀ 'ਚ ਯੂਰਪ ਅਤੇ ਅਮਰੀਕੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ। ਹੁਣ Samsung Galaxy A14 5G ਦਾ ਭਾਰਤੀ ਵਰਜ਼ਨ ਆਨਲਾਈਨ ਸਾਹਮਣੇ ਆਇਆ ਹੈ। ਫੋਨ ਦੇ ਭਾਰਤੀ ਵਰਜ਼ਨ 'ਚ Exynos 1330 ਜਾਂ Dimensity 700 ਪ੍ਰੋਸੈਸਰ ਮਿਲੇਗਾ। ਫੋਨ ਦੀ ਭਾਰਤ 'ਚ ਲਾਂਚਿੰਗ 18 ਜਨਵਰੀ ਨੂੰ ਹੋ ਸਕਦੀ ਹੈ।

Samsung Galaxy A14 5G ਦੀ ਸੰਭਾਵਿਤ ਕੀਮਤ

91ਮੋਬਾਇਲਸ ਦੀ ਰਿਪੋਰਟ ਮੁਤਾਬਕ, Samsung Galaxy A14 5G ਦੀ ਕੀਮਤ 22,999 ਰੁਪਏ ਹੋ ਸਕਦੀ ਹੈ, ਹਾਲਾਂਕਿ ਅਸਲ ਕੀਮਤ 'ਚ 2,000-3,000 ਰੁਪਏ ਦਾ ਫਰਕ ਵੀ ਹੋ ਸਕਦਾ ਹੈ। ਅਜਿਹੇ 'ਚ Samsung Galaxy A14 5G ਦੀ ਸ਼ੁਰੂਆਤੀ ਕੀਮਤ 20,000 ਰੁਪਏ ਹੋ ਸਕਦੀ ਹੈ। ਫੋਨ ਨੂੰ ਬਲੈਕ, ਡਾਰਕ ਰੈੱਡ, ਗਰੀਨ ਲਾਈਟ ਅਤੇ ਸਿਲਵਰ ਕਲਰ 'ਚ ਪੇਸ਼ ਕੀਤਾ ਜਾ ਸਕਦਾ ਹੈ।

Samsung Galaxy A14 5G ਦੇ ਸੰਭਾਵਿਤ ਫੀਚਰਜ਼

ਕੁਝ ਦਿਨ ਪਹਿਲਾਂ ਸਾਹਮਣੇ ਆਈ ਰਿਪੋਰਟ ਮੁਤਾਬਕ, ਫੋਨ 'ਚ 6.6 ਇੰਚ ਦੀ ਫੁਲ HD+ IPS LCD ਡਿਸਪਲੇਅ ਹੋਵੇਗੀ। ਫੋਨ 'ਚ ਮੀਡੀਆਟੈੱਕ Dimensity 700 ਪ੍ਰੋਸੈਸਰ ਦੇ ਨਾਲ 4 ਜਾਂ 6 ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਜਾਂ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਫੋਨ 'ਚ ਐਂਡਰਾਇਡ 13 ਆਧਾਰਿਤ OneUI 5.0 ਮਿਲੇਗਾ।

Samsung Galaxy A14 5G ਨੂੰ ਤਿੰਨ ਕੈਮਰਿਆਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੋਵੇਗਾ। ਸੈਲਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। 

Samsung ਦੇ ਇਸ ਫੋਨ 'ਚ 5000mAh ਦੀ ਬੈਟਰੀ ਮਿਲੇਗੀ ਜਿਸ ਦੇ ਨਾਲ 15 ਵਾਟ ਦੀ ਰੈਪਿਡ ਚਾਰਜਿੰਗ ਮਿਲੇਗੀ। ਫੋਨ ਦਾ ਕੁਲ ਭਾਰਤ 202 ਗ੍ਰਾਮ ਹੋਵੇਗਾ। ਕੁਨੈਕਟੀਵਿਟੀ ਲਈ 5ਜੀ, 4ਜੀ, ਡਿਊਲ ਬੈਂਡ ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ।


Rakesh

Content Editor

Related News