2017 ਸੈਮਸੰਗ ਗਲੈਕਸੀ ਏ ਸੀਰੀਜ਼ ਦੀ ਕੀਮਤ ਦਾ ਹੋਇਆ ਖੁਲਾਸਾ

Friday, Dec 30, 2016 - 03:57 PM (IST)

2017 ਸੈਮਸੰਗ ਗਲੈਕਸੀ ਏ ਸੀਰੀਜ਼ ਦੀ ਕੀਮਤ ਦਾ ਹੋਇਆ ਖੁਲਾਸਾ
ਜਲੰਧਰ- ਕੋਰਿਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨਵੀਂ 2017 ਗਲੈਕਸੀ ਨਵੀਂ 2017 ਗਲੈਕਸੀ ਏ ਸੀਰੀਜ ਨੂੰ 5 ਜਨਵਰੀ ਨੂੰ ਮਲੇਸ਼ੀਆ ''ਚ ਆਯੋਜਿਤ ਇਵੈਂਟ ''ਚ ਪੇਸ਼ ਕਰਨ ਵਾਲੀ ਹੈ। ਇਸ ਸੀਰੀਜ਼ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ ਅਤੇ ਹੁਣ ਇੰਟਰਨੈੱਟ ''ਤੇ ਇਨ੍ਹਾਂ ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਏ ਸੀਰੀਜ਼ ਦੀ ਕਥਿਤ ਪ੍ਰਮੋਸ਼ਨ ਲੀਕ ਤਸਵੀਰ ਦੇ ਮੁਤਾਬਕ, ਗਲੈਕਸੀ ਏ5 (2017) ਸਮਾਰਟਫੋਨ ਦੀ ਕੀਮਤ 1,699 ਮਲੇਸ਼ੀਅਨ ਰਿੰਗਿਗਟ (ਕਰੀਬ 25,700 ਰੁਪਏ) ਹੋਵੇਗੀ, ਉੱਥੇ ਹੀ ਗਲੈਕਸੀ ਏ7 (2017) 1,899 ਰਿੰਗਿਗਟ (ਕਰੂਬ 28,800 ਰੁਪਏ) ਕੀਮਤ ''ਚ ਮਿਲੇਗਾ।
ਇਨ੍ਹਾਂ ਸਮਾਰਟਫੋਨਜ਼ ਦੀ ਪ੍ਰੀ-ਬੁਕਿੰਗ 6 ਜਨਵਰੀ ਤੋਂ 15 ਜਨਵਰੀ ਦੇ ਵਿਚਕਾਰ ਮਲੇਸ਼ੀਆ ''ਚ ਸ਼ੁਰੂ ਹੋ ਸਕਦੀ ਹੈ। ਇਸ ਲੀਕ ਤਸਵੀਰ ਦੇ ਮੁਤਾਬਕ ਸੈਮਸੰਗ ਪ੍ਰੀ-ਆਰਡਰ ਕਰਨ ਵਾਲੇ ਗਾਗਕਾਂ ਨੂੰ 399 ਮਲੇਸ਼ੀਆਈ ਰਿੰਗਿਗਟ (ਕਰੀਬ 6,000 ਰੁਪਏ) ਦੀ ਕੀਮਤ ਵਾਲਾ ਲੈਵਲ ਯੂ ਪ੍ਰੋ ਵੀ ਆਫਰ ਕਰ ਰਹੀ ਹੈ।

ਜਾਣਕਾਰੀ ਦੇ ਮੁਤਾਬਕ ਗਲੈਕਸੀ ਏ7 (2017) ਸਮਾਰਟਫੋਨ ''ਚ 5.7 ਇੰਚ ਦੀ ਸੁਪਰ ਐਮੋਲੇਡ ਫੁੱਲ-ਐੱਚ. ਡੀ. 1080x 1920 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਡਿਸਪਲੇ, ਆਕਟਾ-ਕੋਰ ਐਕਸੀਨਾਸ 7880 ਪ੍ਰੋਸੈਸਰ, 3ਜੀਬੀ ਰੈਮ ਅਤੇ 32ਜੀਬੀ ਦੀ ਇਨਬਿਲਟ ਸਟੋਰੇਜ ਮਿਲੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕੇਗਾ। ਇਸ ਫੋਨ ''ਚ ਅਪਰਚਰ ਐੱਫ/1.9 ਨਾਲ 16ਮੈਗਾਪਿਕਸਲ ਦਾ ਰਿਅਰ ਅਤੇ ਫਰੰਟ ਕੈਮਰਾ ਹੋ ਸਕਦਾ ਹੈ। 


Related News