ਸੈਮਸੰਗ ਨੇ ਇਸ ਸਮਾਰਟਫੋਨ ਦੀ ਕੀਮਤ ''ਚ ਕੀਤੀ ਕਟੌਤੀ, ਜਾਣੋ ਨਵੀਂ ਕੀਮਤ
Thursday, Aug 20, 2020 - 10:38 PM (IST)
ਗੈਜੇਟ ਡੈਸਕ—ਜੇਕਰ ਤੁਸੀਂ ਵੀ ਸੈਸਮੰਗ ਦਾ ਇਕ ਸਸਤਾ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਬਿਹਤਰੀਨ ਮੌਕ ਹੈ। ਕੰਪਨੀ ਨੇ ਆਪਣੇ Samsung Galaxy M01 ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਇਸ ਫੋਨ ਨੂੰ 8,399 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਮਾਜ਼ੋਨ ਇੰਡੀਆ ਦੀ ਸੇਲ ਦੌਰਾਨ ਵੀ ਇਹ ਫੋਨ ਇੰਨੀਂ ਹੀ ਕੀਮਤ 'ਤੇ ਵਿਕ ਰਿਹਾ ਹੈ ਹਾਲਾਂਕਿ ਹੁਣ ਲੱਗਦਾ ਹੈ ਕਿ ਸੈਮਸੰਗ ਨੇ ਸਥਾਈ ਰੂਪ ਨਾਲ ਕੀਮਤ ਘਟਾ ਦਿੱਤੀ ਹੈ।
ਸਮਾਰਟਫੋਨ ਦੀ ਨਵੀਂ ਕੀਮਤ ਐਮਾਜ਼ੋਨ ਅਤੇ ਸੈਮਸੰਗ ਦੀ ਆਫੀਸ਼ਲ ਵੈੱਬਾਈਸਟ 'ਤੇ ਵੀ ਅਪਡੇਟ ਕਰ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ 8,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ। ਸੈਮਸੰਗ ਦੇ ਇਸ ਸਮਾਰਟਫੋਨ 'ਚ ਵਾਟਰਡਰਾਪ ਨੌਚ ਨਾਲ 5.7 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ 1520x720 ਪਿਕਸਲ ਹੈ।
ਫੋਨ ਐਂਡ੍ਰਾਇਡ 10 'ਤੇ ਆਧਾਰਿਤ OneUI 'ਤੇ ਕੰਮ ਕਰਦਾ ਹੈ। ਇਸ 'ਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ਼ ਮਿਲਦੀ ਹੈ। ਸਟੋਰੇਜ਼ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ ਕੁਆਲਕਾਮ ਸਨੈਪਡਰੈਗਨ 439 ਪ੍ਰੋਸੈਸਰ ਅਤੇ 4000 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ।
ਫੋਟੋਗ੍ਰਾਫਈ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਰੀਅਰ ਕੈਮਰੇ 'ਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਤਿੰਨ ਕਲਰ ਆਪਸ਼ਨ-ਬਲੈਕ, ਬਲੂ ਅਤੇ ਰੈੱਡ 'ਚ ਆਉਂਦਾ ਹੈ।