ਤੁਹਾਡੇ ਸਮਾਰਟਫੋਨ ਦੇ ਡਾਟਾ ਨੂੰ ਸੁਰੱਖਿਅਤ ਰੱਖੇਗੀ ਸੈਮਸੰਗ ਦੀ ਕਲਾਊਡ ਸਰਵਿਸ
Wednesday, Aug 03, 2016 - 04:45 PM (IST)

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਨੋਟ 7 ਦੇ ਲਾਂਚ ਦੇ ਨਾਲ ਹੀ ਆਪਣੀ ਸੈਮਸੰਗ ਕਲਾਊਡ ਸਰਵਿਸ ਵੀ ਲਾਂਚ ਕਰ ਦਿੱਤੀ ਹੈ। ਇਸ ਸਰਵਿਸ ਰਾਹੀਂ ਸਮਾਰਟਫੋਨ ਯੂਜ਼ਰ ਆਪਣੇ ਮੋਬਾਇਲ ਫੋਨ ਡਾਟਾ ਦਾ ਬੈਕਅਪ ਇਸ ਕਲਾਊਡ ਸਰਵਿਸ ''ਤੇ ਬਣਾ ਸਕਣਗੇ।
ਕੰਪਨੀ ਨੇ ਐਲਾਨ ਕੀਤਾ ਕਿ ਗਲੈਕਸੀ ਨੋਟ 7 ਯੂਜ਼ਰ ਨੂੰ ਸਟੋਰੇਜ ਅਤੇ ਰੀਸਟੋਰੇਜ ਲਈ ਕਲਾਊਡ ਸਰਵਿਸ ''ਤੇ 15 ਜੀ.ਬੀ. ਤੱਕ ਦੀ ਫ੍ਰੀ ਸਪੇਸ ਮਿਲੇਗੀ। ਖਾਸ ਗੱਲ ਹੈ ਕਿ ਕੰਪਨੀ ਨੇ ਆਪਣੀ ਕਲਾਊਡ ਸਟੋਰੇਜ ਨੂੰ ਆਪਣੇ ਸਮਾਰਟ ਸਵਿੱਚ ਫੀਚਰ ''ਚ ਇਕ ਐਨਹੈਂਸਮੈਂਟ ਦੱਸਿਆ ਹੈ। ਇਸ ਸਮਾਰਟ ਸਵਿੱਚ ਫੀਚਰ ਰਾਹੀਂ ਆਮਤੌਰ ''ਤੇ ਪੁਰਾਣੇ ਡਿਵਾਈਸ ਨਾਲ ਨਵੇਂ ਡਿਵਾਈਸ ''ਤੇ ਡਾਟਾ ਟ੍ਰਾਂਸਫਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਫੀਚਰ ਪੀ.ਸੀ. ਅਤੇ ਮੋਬਾਇਲ ਵਰਜ਼ਨ ਦੋਵਾਂ ''ਤੇ ਹੀ ਉਪਲੱਬਧ ਹੈ।
ਕਲਾਊਡ ਸਰਵਿਸ ਇਸ ਫੀਚਰ ਦਾ ਇਕ ਐਨਹੈਂਸਮੈਂਟ ਹੈ ਇਸ ਲਈ ਇਸ ਸਰਵਿਸ ਦੀ ਵਰਤੋਂ ਮਲਟੀਮੀਡੀਆ ਫਾਇਲ ਲਈ ਬੈਕਅਪ ਦੀ ਥਾਂ ਪੂਰੇ ਫੋਨ ਦੇ ਬੈਕਅਪ ਲਈ ਹੋਵੇਗੀ। ਬੈਕਅਪ ਤੋਂ ਇਲਾਵਾ ਕਲਾਊਡ ਸਰਵਿਸ ਨਾਲ ਡਿਵਾਈਸ ''ਚ ਆਸਾਨੀ ਨਾਲ ਡਾਟਾ, ਐਪ, ਸੈਟਿੰਗ ਅਤੇ ਲੇਆਊਟ ਟ੍ਰਾਂਸਫਰ ਕੀਤੇ ਜਾ ਸਕਦੇ ਹਨ।